Malout News: ਬਲਾਕ ਮਲੋਟ ਦੀ ਭਾਈਆਂ ਦੀ ਨਾਮਚਰਚਾ ’ਚ ਭਾਰੀ ਗਿਣਤੀ ’ਚ ਸਾਧ-ਸੰਗਤ ਨੇ ਕੀਤੀ ਸ਼ਿਰਕਤ

ਬਲਾਕ ਮਲੋਟ ਦੀ ਭਾਈਆਂ ਦੀ ਨਾਮਚਰਚਾ ’ਚ ਭਾਰੀ ਗਿਣਤੀ ’ਚ ਸਾਧ-ਸੰਗਤ ਨੇ ਕੀਤੀ ਸ਼ਿਰਕਤ

Khushdeep Singh Picture
Published On

ਮਲੋਟ (ਮਨੋਜ)। ਬਲਾਕ ਮਲੋਟ ਦੀ ਭਾਈਆਂ ਦੀ ਬਲਾਕ ਪੱਧਰੀ ਨਾਮਚਰਚਾ ਪਿੰਡ ਧੌਲਾ-ਕਿੰਗਰਾ ਦੀ ਸੱਚੀ ਪ੍ਰੇਮੀ ਸੰਮਤੀ ਤੇ ਸਮੂਹ ਸਾਧ ਸੰਗਤ ਵੱਲੋ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੁਰਭਿੰਦਰ ਸਿੰਘ ਇੰਸਾਂ ਦੇ ਗ੍ਰਹਿ ਵਿਖੇ ਕਰਵਾਈ ਗਈ। ਨਾਮਚਰਚਾ ’ਚ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਰਧਾ ਭਾਵਨਾ ਲਾਲ ਸ਼ਿਰਕਤ ਕਰਕੇ ਗੁਰੂ ਜੱਸ ਸਰਵਣ ਕੀਤਾ। ਨਾਮਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਇੰਸਾਂ ਤੇ ਸੰਤੋਖਪਾਲ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਾ ਕੇ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਸੁਣਾਈ ਤੇ ਆਖਰ ’ਚ ਸਮੂਹ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਨੂੰ ਇਕਾਗਰਚਿੱਤ ਤੇ ਪੂਰੇ ਅਨੁਸਾਸ਼ਨਬੱਧ ਢੰਗ ਨਾਲ ਸਰਵਣ ਕੀਤਾ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਬਲਰਾਜ ਸਿੰਘ ਇੰਸਾਂ ਨੇ ਨਾਮਚਰਚਾ ’ਚ ਜ਼ਿਆਦਾ ਤੋਂ ਜ਼ਿਆਦਾ ਆਪਣੀ ਹਾਜਰੀ ਲਵਾਉਣ ਲਈ ਪ੍ਰੇਰਿਤ ਕਰਦਿਆਂ ਪਹੁੰਚੀ ਹੋਈ ਸਾਧ-ਸੰਗਤ ਦਾ ਧੰਨਵਾਦ ਕੀਤਾ।Punjab ਇਸ ਮੌਕੇ ਪਿੰਡ ਕਿੰਗਰਾ ਦੇ ਸਰਪੰਚ ਲਾਭ ਸਿੰਘ, ਸਾਬਕਾ ਸਰਪੰਚ ਗੁਰਸੇਵਕ ਸਿੰਘ ਨੇ ਉਚੇਚੇ ਤੌਰ ’ਤੇ ਆਪਣੀ ਹਾਜਾਰੀ ਲਵਾਈ। Malout News

ਇਹ ਵੀ ਪੜ੍ਹੋ : Harmanpreet Kaur: ਮਹਿਲਾ ਕ੍ਰਿਕੇਟ ਨਾਲ ਜੁੜੀ ਵੱਡੀ ਖਬਰ, ਹਰਮਨਪ੍ਰੀਤ ਕੌਰ ਨੇ ਛੱਡੀ ਸਾਰੇ ਫਾਰਮੈਟਾਂ ਦੀ ਕਪਤਾਨੀ

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਬਲਵਿੰਦਰ ਸਿੰਘ ਇੰਸਾਂ, ਰਿੰਕੂ ਇੰਸਾਂ, ਜਸਵੀਰ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਸੁਖਵੀਰ ਸਿੰਘ ਇੰਸਾਂ ਤੋਂ ਇਲਾਵਾ ਜੋਨਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਜੋਨ 1 ਦੇ ਮੱਖਣ ਇੰਸਾਂ, ਜੋਨ 3 ਦੇ ਸੁਨੀਲ ਇੰਸਾਂ, ਜੋਨ 4 ਦੇ ਡਾ. ਇਕਬਾਲ ਇੰਸਾਂ, ਜੋਨ 5 ਦੇ ਸੁਨੀਲ ਬਿੱਟੂ ਇੰਸਾਂ, ਜੋਨ 6 ਦੇ ਬਿੰਟੂ ਪਾਲ ਇੰਸਾਂ, ਪਿੰਡਾਂ ਦੇ ਪ੍ਰੇਮੀ ਸੇਵਕਾਂ ’ਚੋਂ ਕਿੰਗਰਾ ਦੇ ਸੰਦੀਪ ਇੰਸਾਂ, ਕੁਰਾਈਵਾਲਾ ਦੇ ਜਗਦੇਵ ਸਿੰਘ ਇੰਸਾਂ, ਘੁਮਿਆਰਾ ਖੇੜਾ ਦੇ ਗੋਰਾ ਸਿੰਘ ਇੰਸਾਂ, ਰੱਥੜੀਆਂ ਦੇ ਸ਼ੀਸ਼ਪਾਲ ਇੰਸਾਂ, ਅਬੁੱਲ ਖੁਰਾਣਾ ਦੇ ਦੀਵਾਨ ਚੰਦ ਇੰਸਾਂ, ਜੰਡਵਾਲਾ ਚੜ੍ਹਤ ਸਿੰਘ ਦੇ ਗੁਰਲਾਲ ਸਿੰਘ ਇੰਸਾਂ, ਝੌਰੜ ਦੇ ਗੁਰਬਖ਼ਸੀਸ਼ ਸਿੰਘ ਇੰਸਾਂ, ਖਾਨੇ ਦੀ ਢਾਬ ਦੇ ਗੌਰਖ ਸੇਠੀ ਇੰਸਾਂ ਤੋਂ ਇਲਾਵਾ ਕਿੰਗਰਾ ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੁਰਭਿੰਦਰ ਸਿੰਘ ਇੰਸਾਂ, ਗੁਰਵਿੰਦਰ ਸਿਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਜਗਪ੍ਰੀਤ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਗੁਰਮੀਤ ਸਿੰਘ ਇੰਸਾਂ, ਬਲਜਿੰਦਰ ਸਿੰਘ ਇੰਸਾਂ ਤੋਂ ਇਲਾਵਾ ਸੀਨੀਅਰ ਪ੍ਰੇਮੀ ਸੇਵਾਦਾਰ ਬਲਰਾਜ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, ਬਲਦੇਵ ਸਿੰਘ ਇੰਸਾ, ਗੁਰਲਾਲ ਸਿੰਘ ਇੰਸਾਂ, ਰੇਸ਼ਮ ਸਿੰਘ ਇੰਸਾਂ, ਸੇਵਾਦਾਰ ਡਾ. ਗੁਰਬਿੰਦਰ ਸਿੰਘ ਇੰਸਾਂ ਤੇ ਕ੍ਰਿਸ਼ਨ ਸਿੰਘ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਜਿੰਮੇਵਾਰ ਪ੍ਰਦੀਪ ਇੰਸਾਂ, ਮਲੇਟ ਦੇ ਜਿੰਮੇਵਾਰ ਸੇਵਾਦਾਰ ਸੱਤਪਾਲ ਇੰਸਾਂ, ਸੇਵਾਦਾਰ ਲਾਭ ਸਿੰਘ ਇੰਸਾਂ, ਰਜਿੰਦਰ ਸੱਚਦੇਵਾ ਇੰਸਾਂ ਆਦਿ ਮੌਜੂਦ ਸਨ।

About The Author

Related Posts