Balkar Ankhila Manjinder Gulshan: ਗਾਇਕ ਜੋੜੀ ਨੇ ਵੀਡੀਓ ਪਾ ਕੇ ਦੱਸਿਆ ਕਿ ਅਸੀਂ ਸਹੀ ਸਲਾਮਤ ਹਾਂ...

Balkar Ankhila Manjinder Gulshan: ਗਾਇਕ ਜੋੜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ

Ravinder Sharma Picture
Published On

ਅੱਜ ਦੁਪਹਿਰ ਵੇਲੇ ਸੋਸ਼ਲ ਮੀਡੀਆ 'ਤੇ ਇੱਕ ਝੂਠੀ ਖਬਰ ਅੱਗ ਵਾਂਗ ਫੈਲ ਗਈ। ਖਬਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਦੀ ਮਸ਼ਹੂਰ ਦੋਗਾਣਾ ਜੋੜੀ ਬਲਕਾਰ ਅਣਖੀਲਾ ਤੇ ਬੀਬਾ ਮਨਜਿੰਦਰ ਗੁਲਸ਼ਨ ਨਾਲ ਸੜਕ ਹਾਦਸਾ ਵਾਪਰਿਆ ਹੈ। ਖਬਰ ਵਿੱਚ ਮਨਜਿੰਦਰ ਗੁਲਸ਼ਨ ਦੀ ਜਾਨ ਨੂੰ ਖਤਰਾ ਵੀ ਦੱਸਿਆ ਗਿਆ ਸੀ। ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਗਾਇਕ ਜੋੜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਪਾ ਕੇ ਆਪਣੇ ਸਹੀ ਸਲਾਮਤ ਹੋਣ ਦੀ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ।

ਉਨ੍ਹਾਂ ਪਹਿਲਾਂ ਇੱਕ ਵੀਡੀਓ ਪੋਸਟ ਕੀਤੀ ਤੇ ਬਾਅਦ ਵਿੱਚ ਇੱਕ ਲਿਖਤੀ ਪੋਸਟ ਸ਼ੇਅਰ ਕੀਤੀ ਗਈ। ਉਨ੍ਹਾਂ ਲਿਖਿਆ ਕਿ ਸਾਡੇ ਐਕਸੀਡੈਂਟ ਸਬੰਧੀ ਇੱਕ ਝੂਠੀ ਖਬਰ ਵਾਇਰਲ ਹੋ ਰਹੀ ਹੈ ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਲਿਖਿਆ ਕਿ ਅਸੀਂ ਦੋਵੇਂ ਸਹੀ ਸਲਾਮਤ ਹਾਂ ਅਤੇ ਇਸ ਸਮੇਂ ਨਿਊਜ਼ੀਲੈਂਡ ਵਿੱਚ ਇੱਕ ਸ਼ੋਅ ਕਰ ਰਹੇ ਹਾਂ। ਉਨ੍ਹਾਂ ਸਲਾਮਤੀ ਲਈ ਦੁਆਵਾਂ ਦੇਣ ਵਾਲੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਲਿਖਿਆ ਕਿ ਉਹ ਜਲਦੀ ਹੀ ਪੰਜਾਬ ਆਉਣਗੇ।

Majinder

ਇਸ ਤਰ੍ਹਾਂ ਦੀਆਂ ਝੂਠੀਆਂ ਬਖਰਾਂ ਅਜਕੱਲ੍ਹ ਆਮ ਹੀ ਵਾਇਰਲ ਹੋ ਰਹੀਆਂ ਹਨ। ਕਿਸੇ ਵੀ ਸੂਚਨਾ ਜਾਂ ਖਬਰ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੀ ਪੁਖਤਾ ਜਾਣਕਾਰੀ ਲੈਣਾ ਬਹੁਤ ਜ਼ਰੂਰੀ ਹੈ। ਬਿਨਾ ਸੱਚ ਜਾਣੇ ਕਿਸੇ ਵੀ ਪੋਸਟ ਨੂੰ ਸ਼ੇਅਰ ਕਰਨ ਤੋਂ ਬਚਿਆ ਜਾਵੇ ਇਹੀ ਬਿਹਤਰ ਹੋਵੇਗਾ।

Read Also : ਚੀਨ ਦੇ ਸ਼ੇਨਜ਼ੇਨ ’ਚ ਅੱਜ ਹੋਣ ਵਾਲੀ ਟਰੰਪ ਤੇ ਪੁਤਿਨ ਦੀ ਮੀਟਿੰਗ ’ਤੇ ਦੁਨੀਆ ਦੀ ਨਜ਼ਰ

Comments

Post Your Comment

About The Author

Related Posts