Honesty: ਡੇਰਾ ਸ਼ਰਧਾਲੂ ਨੇ ਨਿਭਾਇਆ ਇਮਾਨਦਾਰੀ ਦਾ ਫਰਜ਼, ਪਰਸ ਅਸਲ ਮਾਲਕ ਨੂੰ ਕੀਤਾ ਵਾਪਸ
ਪਰਸ ਮਾਲਕ ਨੇ ਡੇਰਾ ਸ਼ਰਧਾਲੂ ਦਾ ਕੀਤਾ ਧੰਨਵਾਦ
Honesty: (ਵਿਸ਼ਾਲ ਕੁਮਾਰ ਗੋਇਲ) ਘੱਗਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਪ੍ਰੇਮੀ ਸੋਮਦੱਤ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਲੱਭਿਆ ਪਰਸ ਅਸਲ ਮਾਲਕ ਨੂੰ ਵਾਪਸ ਕੀਤਾ। ਜਾਣਕਾਰੀ ਅਨੁਸਾਰ ਪ੍ਰੇਮੀ ਸੋਮਦੱਤ ਨੇ ਬੀਤੀ ਰਾਤ ਘੱਗਾ, ਕਲਵਾਨੂੰ ਮੋੜ ’ਤੇ ਇੱਕ ਪਰਸ ਡਿੱਗਿਆ ਮਿਲਿਆ। ਪਰਸ ਵਿੱਚ ਪੰਜ ਹਜ਼ਾਰ ਰੁਪਏ ਦੀ ਨਗਦੀ ਸਮੇਤ ਕੁਝ ਜ਼ਰੂਰੀ ਕਾਗਜ਼ਾਤ ਸਨ। ਕਾਗਜ਼ਾਤ ਤੋਂ ਪਤਾ ਲੱਗਾ ਕਿ ਇਹ ਪਰਸ ਦੇਧਣਾ ਪਿੰਡ ਵਿੱਚ ਮਜ਼ਦੂਰੀ ਕਰਨ ਵਾਲੇ ਪਰਗਟ ਸਿੰਘ ਦਾ ਹੈ। ਇਸ ਤੋਂ ਬਾਅਦ ਡੇਰਾ ਪ੍ਰੇਮੀ ਸੋਮਦੱਤ ਨੇ ਦੇਧਣਾ ਪਿੰਡ ਦੇ ਸੇਵਾਦਾਰ ਮੇਜਰ ਇੰਸਾਂ ਨਾਲ ਸੰਪਰਕ ਕਰਕੇ ਪਰਸ ਮਿਲਣ ਦੀ ਜਾਣਕਾਰੀ ਦਿੱਤੀ। ਅੱਜ ਸਵੇਰੇ ਪ੍ਰੇਮੀ ਸੋਮਦੱਤ ਨੇ ਮੇਜਰ ਇੰਸਾਂ ਦੀ ਮੱਦਦ ਨਾਲ ਪਰਸ ਉਸ ਦੇ ਅਸਲ ਮਾਲਕ ਪਰਗਟ ਸਿੰਘ ਨੂੰ ਵਾਪਸ ਕਰ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਸੋਮਦੱਤ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਉਹ ਇਮਾਨਦਾਰੀ ਨਾਲ ਜੀਵਨ ਬਤੀਤ ਕਰ ਰਹੇ ਹਨ। ਇਸੇ ਇਮਾਨਦਾਰੀ ਦੀ ਭਾਵਨਾ ਤਹਿਤ ਉਨ੍ਹਾਂ ਨੇ ਪਰਸ ਵਿੱਚ ਪਏ ਪੈਸਿਆਂ ਦਾ ਲਾਲਚ ਨਾ ਕਰਦਿਆਂ ਉਸ ਨੂੰ ਉਸ ਦੇ ਅਸਲ ਮਾਲਕ ਤੱਕ ਪਹੁੰਚਾਉਣਾ ਆਪਣਾ ਫਰਜ਼ ਸਮਝਿਆ। ਪਰਸ ਵਾਪਸ ਮਿਲਣ ’ਤੇ ਪਰਗਟ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡੇਰਾ ਪ੍ਰੇਮੀ ਅਤੇ ਪੂਜਨੀਕ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ।