Ashiana Campaign: ਆਸ਼ਿਆਣਾ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਲੋੜਵੰਦ ਨੂੰ ਬਣਾ ਕੇ ਦਿੱਤਾ ਮਕਾਨ
ਆਸ਼ਿਆਣਾ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਲੋੜਵੰਦ ਨੂੰ ਬਣਾ ਕੇ ਦਿੱਤਾ ਮਕਾਨ
ਮੋਗਾ (ਵਿੱਕੀ ਕੁਮਾਰ)। ਬਲਾਕ ਮੋਗਾ ਦੇ ਪਿੰਡ ਦੌਲਤਪੁਰਾ ਨੀਵਾਂ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮਾਤਾ ਮਲਕੀਤ ਕੌਰ ਪਤਨੀ ਮਹਿੰਦਰ ਸਿੰਘ ਨੂੰ ਪੂਰਾ ਮਕਾਨ ਬਣਾ ਕੇ ਦਿੱਤਾ। ਹਾਸਲ ਹੋਈ ਜਾਣਕਾਰੀ ਮੁਤਾਬਕ ਮਾਤਾ ਮਲਕੀਤ ਕੌਰ ਤੇ ਉਸਦਾ ਦਾ ਪਤੀ ਮਹਿੰਦਰ ਸਿੰਘ ਦੋਨੋਂ ਹੀ ਬਜ਼ੁਰਗ ਸਨ ਤੇ ਬਹੁੱਤ ਲੋੜਵੰਦ ਸਨ। ਇਨ੍ਹਾਂ ਦੇ ਦੋ ਪੁੱਤਰ ਸਨ ਜਿਨ੍ਹਾਂ ਦੀ ਕਿਸੇ ਕਾਰਨ ਮੌਤ ਹੋ ਚੁੱਕੀ ਸੀ, ਜਿਸ ਮਗਰੋਂ ਬਜ਼ੁਰਗ ਮਲਕੀਤ ਸਿੰਘ ਜੋ ਕਿ ਪਿਛਲੇ ਕਈ ਸਾਲਾਂ ਤੋਂ ਬਿਮਾਰ ਬੈੱਡ ’ਤੇ ਹੀ ਪਿਆ ਹੈ ਤੇ ਕਿਸੇ ਵੀ ਕੰਮ ਕਰਨ ’ਚ ਅਸਮਰਥ ਸੀ। ਇਨ੍ਹਾਂ ਬਜ਼ੁਰਗਾਂ ਕੋਲ ਬੁਡਾਪਾ ਪੈਨਸ਼ਨ ਤੋ ਇਲਾਵਾ ਕਮਾਈ ਦਾ ਕੋਈ ਹੋਰ ਸਾਧਨ ਨਹੀ ਸੀ, ਓਧਰੋਂ ਜੋ ਇਨ੍ਹਾਂ ਦਾ ਮਕਾਨ ਸੀ ਉਸਦੀਆਂ ਛੱਤਾਂ ਮੀਂਹ ਕਾਰਨ ਡਿੱਗ ਗਈਆਂ ਸਨ, ਇਨ੍ਹਾਂ ਦੇ ਘਰ ਦੀ ਹਾਲਤ ਬਹੁਤ ਖਸਤਾ ਸੀ।
ਇਸ ਅਵਸਥਾ ਵਿੱਚ ਘਰ ਬਣਾਉਣਾ ਇਹਨਾਂ ਲਈ ਬਹੁੱਤ ਵੱਡੀ ਚੁਣੌਤੀ ਸੀ। ਇਸ ਪਰਿਵਾਰ ਨੇ ਆਪਣੀ ਸਾਰੀ ਸਥਿਤੀ ਨੂੰ ਇੱਕ ਅਰਜ਼ੀ ਦੇ ਰੂਪ ’ਚ ਲਿੱਖ ਡੇਰਾ ਸੱਚਾ ਸੌਦਾ ਦੇ ਸਹਾਇਤਾ ਮੋਬਾਇਲ ਨੰਬਰ ’ਤੇ ਭੇਜ ਦਿੱਤਾ, ਜਿਸ ਮਗਰੋਂ ਪੜਤਾਲ ਕਰਨ ’ਤੇ ਇਨ੍ਹਾਂ ਦੇ ਪਰਿਵਾਰ ਨੂੰ ਸਹਾਇਤਾ ਯੋਗ ਪਾਇਆ ਗਿਆ ਤੇ ਡੇਰਾ ਸੱਚਾ ਸੌਦਾ ਵੱਲੋਂ ਇਹਨਾਂ ਦਾ ਮਕਾਨ ਬਣਾਉਣ ਲਈ ਬਲਾਕ ਮੋਗਾ ਨੂੰ ਜ਼ਿੰਮੇਵਾਰੀ ਦਿੱਤੀ ਗਈ। ਜਿਸ ਮਗਰੋਂ ਬਲਾਕ ਮੋਗਾ ਦੀ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਨੇ ਤਨ, ਮਨ, ਧਨ ਲਾਕੇ ਇਨ੍ਹਾਂ ਦਾ ਮਕਾਨ ਬਣਾਉਣ ਦੀ ਸੇਵਾ ਕੀਤੀ ਤੇ ਬਲਾਕ ਮੋਗਾ ਦੀ ਸਾਧ-ਸੰਗਤ ਨੇ ਦੇਖਦੇ ਹੀ ਦੇਖਦੇ ਕੁੱਝ ਹੀ ਘੰਟਿਆਂ ਵਿੱਚ ਇਨ੍ਹਾਂ ਦੋਵਾਂ ਦਾ ਮਕਾਨ ਤਿਆਰ ਕਰ ਦਿੱਤਾ। ਇਸ ਮੌਕੇ ਪਰਿਵਾਰ ਦੇ ਮੈਂਬਰਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਦਿਲੋਂ ਧੰਨਵਾਦ ਕੀਤਾ, ਇਲਾਕੇ ਦੇ ਲੋਕਾਂ ਨੇ ਵੀ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ, ਜਿਸਦੀ ਕਿ ਸਾਰੇ ਪਿੰਡ ਤੇ ਆਸ-ਪਾਸ ਦੇ ਇਲਾਕੇ ਵਿੱਚ ਚਰਚਾ ਹੋਈ। Ashiana Campaign
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਭੁਪਿੰਦਰ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਬਹੁਤ ਲੋੜਵੰਦ ਸੀ। ਅੱਜ ਇਨ੍ਹਾਂ ਦਾ ਮਕਾਨ ਬਣਦਾ ਵੇਖ ਸਾਨੂੰ ਬਹੁਤ ਚੰਗਾ ਲੱਗਾ। ਇਸ ਇਲਾਵਾ ਸੱਚੇ ਨਿਮਰ ਸੇਵਾਦਾਰ ਰਾਮ ਇੰਸਾਂ ਨੇ ਕਿਹਾ ਕਿ ਇਹ ਬਜ਼ੁਰਗ ਜੋੜਾ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ, ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਸਦਕਾ ਅੱਜ ਇਨ੍ਹਾਂ ਨੂੰ ਆਪਣੀ ਛੱਤ ਨਸੀਬ ਹੋ ਜਾਵੇਗੀ। ਇਸ ਮੌਕੇ ਮੋਹਨਜੀਤ ਸਿੰਘ ਇੰਸਾਂ ਪ੍ਰੇਮੀ ਸੇਵਕ, ਵਿਜੈ ਕੁਮਾਰ ਬਿੱਟੂ, ਸਤਨਾਮ ਸਿੰਘ ਸੱਤੀ, ਸਿਮਰਨ ਸਿੰਘ ਇੰਸਾਂ, ਨਿਰਮਲ ਸਿੰਘ ਇੰਸਾਂ, ਨਿੰਮਾ ਸਿੰਘ, ਜਗਮੋਹਨ ਸਿੰਘ, ਮਲਕੀਤ ਸਿੰਘ, ਮਾਤਾ ਗੁਰਮੇਲ ਕੌਰ, ਦਰਸ਼ਨ ਸਿੰਘ, ਪ੍ਰੇਮ ਸਿੰਘ, ਰਾਕੇਸ਼ ਕੁਮਾਰ, ਹਰਸ਼ਦੀਪ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਜਗਸੀਰ ਸਿੰਘ ਸੀਰਾ, ਗੁਰਮੇਲ ਸਿੰਘ ਕਾਕਾ, ਸੁੱਖਾ ਸਿੰਘ ਸਲੀਨਾ, ਜਗਜੀਤ ਸਿੰਘ, ਕੁਲਦੀਪ ਸਿੰਘ ਬਲਾਕ ਪ੍ਰੇਮੀ ਸੇਵਕ, ਕੁਲਵਿੰਦਰ ਸਿੰਘ ਬੱਬੂ, ਕਿਰਪਾਲ ਸਿੰਘ, ਭਾਗ ਸਿੰਘ, ਜੱਗੂ ਜੂਸ ਬਾਰ, ਰਾਜੂ ਇੰਸਾਂ ਹਲਵਾਈ ਤੋ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਕਮੇਟੀ ਦੇ ਸੇਵਾਦਾਰ ਹਾਜ਼ਰ ਸਨ। Ashiana Campaign
ਇਹ ਵੀ ਪੜ੍ਹੋ : UP Board Date Sheet 2027: ਯੂਪੀ ਬੋਰਡ ਨੇ ਜਾਰੀ ਕੀਤਾ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ, ਜਾਣੋ ਤਰੀਕਾਂ