Malout News: ਇੱਕੋ ਮਰੀਜ਼ ਲਈ ਚਾਰ ਯੂਨਿਟ ਖੂਨਦਾਨ ਕਰਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਇਆ

ਲਗਭਗ ਪਿਛਲੇ 3 ਸਾਲਾਂ ’ਚ ਬਲਾਕ ਮਲੋਟ ਦੇ ਸੇਵਾਦਾਰਾਂ ਵੱਲੋਂ ਕਰੀਬ 808 ਯੂਨਿਟ ਖੂਨਦਾਨ

Ravinder Sharma Picture
Published On

ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਬਲਾਕ ਮਲੋਟ ਦੇ ਸੇਵਾਦਾਰ ਮਰੀਜ਼ਾਂ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਣ ਤੇ ਬਿਨਾ ਸਮਾਂ ਗਵਾਏ ਪਹੁੰਚ ਕੇ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਸਹਿਯੋਗ ਕਰ ਰਹੇ ਹਨ। ਇਸੇ ਕੜ੍ਹੀ ਤਹਿਤ ਜਦੋਂ ਇਲਾਜ ਦੌਰਾਨ ਇੱਕ ਮਰੀਜ਼ ਨੂੰ ਚਾਰ ਯੂਨਿਟ ਖੂਨ ਦੀ ਲੋੜ ਪਈ ਤਾਂ ਮਲੋਟ ਦੇ ਜੋਨ 5 ਦੇ ਸੇਵਾਦਾਰਾਂ ਨੇ ਆਪਣਾ ਇੱਕ-ਇੱਕ ਯੂਨਿਟ ਖੂਨਦਾਨ ਕਰਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਇਆ।

Read Also : ਅਸਟਰੇਲੀਆ ਦੀ ਸਾਧ-ਸੰਗਤ ਨੇ ਵਾਤਾਵਰਨ ਦੀ ਸੁੱਧਤਾ ਲਈ ਲਾਏ 400 ਬੂਟੇ

ਜਾਣਕਾਰੀ ਦਿੰਦਿਆਂ ਖੂਨਦਾਨ ਸੰਮਤੀ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ, ਜੋਨ 5 ਦੇ ਪ੍ਰੇਮੀ ਸੇਵਕ ਸੁਨੀਲ ਬਿੱਟੂ ਇੰਸਾਂ ਅਤੇ ਜੋਨ 5 ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੋਪਾਲ ਇੰਸਾਂ ਨੇ ਦੱਸਿਆ ਕਿ ਜਦੋਂ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਇੱਕ ਮਰੀਜ਼ ਨੂੰ ਇਲਾਜ ਦੌਰਾਨ ਚਾਰ ਯੂਨਿਟ ਖੂਨ ਦੀ ਲੋੜ ਪਈ ਤਾਂ ਜੋਨ 5 ਦੇ ਸੇਵਾਦਾਰ ਕਰਨ ਇੰਸਾਂ ਪੁੱਤਰ ਜਗਦੀਸ਼ ਕੁਮਾਰ ਇੰਸਾਂ, ਸੰਜੀਵ ਕੁਮਾਰ ਇੰਸਾਂ ਪੁੱਤਰ ਸ਼੍ਰੀ ਪ੍ਰਦੀਪ ਕੁਮਾਰ ਇੰਸਾਂ, ਰੋਹਿਤ ਕੁਮਾਰ ਇੰਸਾਂ ਪੁੱਤਰ ਸ਼੍ਰੀ ਵਿਸ਼ਨੂੰ ਪ੍ਰਕਾਸ਼ ਅਤੇ ਹਿਮਾਂਸ਼ੂ ਬਾਂਸਲ ਇੰਸਾਂ ਪੁੱਤਰ ਸ਼੍ਰੀ ਰਾਜੇਸ਼ ਕੁਮਾਰ ਇੰਸਾਂ ਨੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਆਪਣਾ ਇੱਕ-ਇੱਕ ਯੂਨਿਟ ਖੂਨਦਾਨ ਕੀਤਾ। 

ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਬਲਾਕ ਮਲੋਟ ਦੇ ਸੇਵਾਦਾਰਾਂ ਵੱਲੋਂ ਮਰੀਜਾਂ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਣ ’ਤੇ ਜਨਵਰੀ ’ਚ 31 ਯੂਨਿਟ, ਫਰਵਰੀ ’ਚ 24 ਯੂਨਿਟ, ਮਾਰਚ ’ਚ 16 ਯੂਨਿਟ, ਅਪ੍ਰੈਲ ’ਚ 19 ਯੂਨਿਟ, ਮਈ ’ਚ 30 ਯੂਨਿਟ, ਜੂਨ ’ਚ 27 ਯੂਨਿਟ, ਜੁਲਾਈ ’ਚ 36 ਯੂਨਿਟ, ਅਗਸਤ ’ਚ 23 ਯੂਨਿਟ, ਸਤੰਬਰ ’ਚ 21 ਯੂਨਿਟ, ਅਕਤੂਬਰ ਮਹੀਨੇ ’ਚ ਹੁਣ ਤੱਕ 12 ਯੂਨਿਟ ਖੂਨਦਾਨ ਸਮੇਤ ਕੁੱਲ 239 ਯੂਨਿਟ ਖੂਨਦਾਨ ਕੀਤਾ ਗਿਆ। ਇਸੇ ਤਰ੍ਹਾਂ ਸਾਲ 2025 ’ਚ 168 ਯੂਨਿਟ ਅਤੇ 2024 ’ਚ 401 ਯੂਨਿਟ ਖੂਨਦਾਨ ਅਤੇ ਲਗਭਗ ਤਿੰਨ ਸਾਲਾਂ ’ਚ ਕਰੀਬ 808 ਯੂਨਿਟ ਖੂਨਦਾਨ ਕੀਤਾ ਹੈ। ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਸਦਕਾ ਸੇਵਾਦਾਰ ਮਾਨਵਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ।

ਬਲਾਕ ਮਲੋਟ ਦੇ ਸੱਚੇ ਨਿਮਰ ਸੇਵਾਦਾਰ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਅਤੇ ਮਮਤਾ ਇੰਸਾਂ ਨੇ ਖੂਨਦਾਨੀ ਸੇਵਾਦਾਰਾਂ ਦੀ ਪ੍ਰਸੰਸਾ ਕਰਦੇ ਹੋਏ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੀ ਪ੍ਰੇਰਣਾ ਸਦਕਾ ਸੇਵਾਦਾਰ ਮਾਨਵਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ।

ਸੇਵਾਦਾਰ ਹਮੇਸ਼ਾਂ ਹੀ ਲੋੜਵੰਦਾਂ ਦੀ ਮੱਦਦ ਕਰਨ ਲਈ ਅੱਗੇ ਰਹਿੰਦੇ ਹਨ : ਜੋਨੀ ਗਰਗ

Jony Garg

ਨਗਰ ਕੌਂਸਲ ਦੇ ਪ੍ਰਧਾਨ ਜੋਨੀ ਗਰਗ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਮੇਸ਼ਾਂ ਹੀ ਲੋੜਵੰਦਾਂ ਦੀ ਮੱਦਦ ਕਰਨ ਲਈ ਅੱਗੇ ਰਹਿੰਦੇ ਹਨ ਅਤੇ ਨਾਲ-ਨਾਲ ਮਰੀਜ਼ਾਂ ਨੂੰ ਇਲਾਜ ਦੌਰਾਨ ਖੂਨਦਾਨ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਵਿੱਚ ਆਪਣਾ ਸਹਿਯੋਗ ਕਰ ਰਹੇ ਹਨ। ਸੇਵਾਦਾਰਾਂ ਦੀਆਂ ਮਾਨਵਤਾ ਦੀਆਂ ਸੇਵਾਵਾਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਥੋੜ੍ਹੀ ਹੈ। 

About The Author

Related Posts