Tree Plantation: ਅਸਟਰੇਲੀਆ ਦੀ ਸਾਧ-ਸੰਗਤ ਨੇ ਵਾਤਾਵਰਨ ਦੀ ਸੁੱਧਤਾ ਲਈ ਲਾਏ 400 ਬੂਟੇ

ਅਸਟਰੇਲੀਆ ਦੀ ਸਾਧ-ਸੰਗਤ ਨੇ ਵਾਤਾਵਰਨ ਦੀ ਸੁੱਧਤਾ ਲਈ ਲਾਏ 400 ਬੂਟੇ

Khushdeep Singh Picture
Published On

ਕੈਨਬਰਾ (ਸੱਚ ਕਹੂੰ ਨਿਊਜ਼)। ਵਾਤਾਵਰਨ  ਸੁਰੱਖਿਆ ਅਤੇ ਮਾਨਵਤਾ ਦੀ ਸੇਵਾ ਦੇ ਮਕਸਦ ਨਾਲ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਅਸਟਰੇਲੀਆ ’ਚ ਵਿਸ਼ਾਲ ਪੌਦਾ ਲਗਾਓ ਅਭਿਆਨ ਚਲਾਇਆ ਇਸ ਦੌਰਾਨ ਕਵਾਨਬੀਅਨ ਸਥਿਤ ਬਾਓਸੈਂਟੇਨੀਅਲ ਪਾਰਕ ’ਚ ਕੁੱਲ 400 ਬੂਟੇ ਲਾਏ ਗਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆ ਤੋਂ ਪ੍ਰੇਰਿਤ ਹੋ ਕੇ ਸੇਵਾਦਾਰਾਂ ਨੇ ਇਸ ਅਭਿਆਨ ’ਚ ਵੱਧ-ਚੜ੍ਹ ਕੇ ਹਿੱਸਾ ਲਿਆ ਇਸ ਦਾ ਮੁੱਖ ਮਕਸਦ ਵਾਤਾਵਰਨ ਨੂੰ ਸਾਫ ਬਣਾਉਣਾ, ਪ੍ਰਦੂਸ਼ਣ ਘੱਟ ਕਰਨਾ ਤੇ ਗਲੋਬਲ ਵਾਰਮਿੰਗ ਜਿਹੀਆਂ ਗੰਭੀਰ ਸਮੱਸਿਆਵਾਂ ਨਾਲ ਨਜਿੱਠਣ ’ਚ ਯੋਗਦਾਨ ਪਾਉਣਾ ਸੀ।

ਅਭਿਆਨ ਦੌਰਾਨ ਸੇਵਾਦਾਰਾਂ ਨੇ ‘ਬੂਟੇ ਲਾਓ, ਧਰਤੀ ਬਚਾਓ’ ਦਾ ਸੰਦੇਸ਼ ਦਿੱਤਾ ਉਨ੍ਹਾਂ ਪ੍ਰਣ ਕੀਤਾ ਕਿ ਉਹ ਸਿਰਫ਼ ਬੂਟੇ ਲਾਉਣਗੇ ਹੀ ਨਹੀਂ, ਸਗੋਂ ਉਨ੍ਹਾਂ ਦੇ ਵੱਡੇ ਹੋਣ ਤੱਕ ਉਨ੍ਹਾਂ ਦੀ ਦੇਖ-ਭਾਲ ਵੀ ਕਰਨਗੇ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਹਵਾ ਤੇ ਹਰਿਆ ਭਰਿਆ ਵਾਤਾਵਰਨ ਮਿਲ ਸਕੇ ਇਸ ਨੇਕ ਕਾਰਜ ’ਚ ਆਸਟ੍ਰੇਲੀਆ ’ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਅਤੇ ਸਥਾਨਕ ਨਾਗਰਿਕਾਂ ਨੇ ਵੀ ਉਤਸ਼ਾਹ ਨਾਲ ਸੇਵਾ ਕਾਰਜਾਂ ’ਚ ਹਿੱਸਾ ਲਿਆ ਸਾਰਿਆਂ ਦੀ ਭਾਗੀਦਾਰੀ ਨੇ ਵਾਤਾਵਰਨ ਸੁਰੱਖਿਆ, ਮਾਨਵਤਾ, ਸੇਵਾ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਇਹ ਅਭਿਆਨ ਲੋਕਾਂ ਨੂੰ ਕੁਦਰਤੀ ਸਰੋਤਾਂ ਦੀ ਰੱਖਿਆ ਕਰਨ ਤੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਲਈ ਪ੍ਰੇਰਿਤ ਕਰਦਾ ਹੈ। Tree Plantation

ਇਹ ਵੀ ਪੜ੍ਹੋ : Himachal Pradesh Earthquake: ਸਵੇਰੇ-ਸਵੇਰੇ ਭੂਚਾਲ ਨਾਲ ਹਿੱਲਿਆ ਹਿਮਾਚਲ, ਸ਼ਿਮਲਾ ’ਚ 4.1 ਤੀਬਰਤਾ ਦਾ ਭੂਚਾਲ

About The Author

Related Posts