Blood Donation Camp: ਡੇਰਾ ਸ਼ਰਧਾਲੂਆਂ ਵੱਲੋਂ ਥੈਲੇਸੀਮੀਆ ਪੀੜਤ ਬੱਚਿਆਂ ਲਈ 94 ਯੂਨਿਟ ਖੂਨਦਾਨ
ਸਿਵਲ ਹਸਪਤਾਲ ਬਠਿੰਡਾ ਤੇ ਆਦੇਸ਼ ਹਸਪਤਾਲ ਦੀਆਂ ਬਲੱਡ ਬੈਂਕ ਟੀਮਾਂ ਨੇ ਕੀਤਾ ਖੂਨ ਇਕੱਤਰ, ਖੂਨਦਾਨ ਕਰਕੇ ਮਿਲਦਾ ਹੈ ਸਕੂਨ : ਖੂਨਦਾਨੀ
ਬਠਿੰਡਾ (ਸੁਖਜੀਤ ਮਾਨ/ਸੁਖਨਾਮ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ’ਚ ‘ਥੈਲੇਸੀਮੀਆ ਪੀੜਤ ਬੱਚਿਆਂ’ ਲਈ ਸ਼ੁਰੂ ਕੀਤੇ ਗਏ ਖੂਨਦਾਨ ਕੈਂਪਾਂ ਦੀ ਲੜੀ ਤਹਿਤ ਅੱਜ ਇੱਥੇ ਮਲੋਟ ਰੋਡ ’ਤੇ ਸਥਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ’ਚ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ’ਚ ਸਿਵਲ ਹਸਪਤਾਲ ਬਠਿੰਡਾ ਅਤੇ ਆਦੇਸ਼ ਹਸਪਤਾਲ ਬਠਿੰਡਾ ਦੀਆਂ ਬਲੱਡ ਬੈਂਕ ਟੀਮਾਂ ਨੇ ਪਹੁੰਚ ਕੇ 94 ਯੂਨਿਟ ਖੂਨ ਇਕੱਤਰ ਕੀਤਾ। ਕੈਂਪ ’ਚ ਖੂਨਦਾਨੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀ ਵਰਦੀ ਪਹਿਨ ਕੇ ਪੂਰੇ ਉਤਸ਼ਾਹ ਨਾਲ ਪੁੱਜੇ ਪੀੜਤ ਬੱਚਿਆਂ ਦੀ ਤੰਦਰੁਸਤੀ ਦੀ ਕਾਮਨਾ ਕਰਦਿਆਂ ਹੋਇਆਂ ਖੂਨਦਾਨ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਚੇ ਨਿਮਰ ਸੇਵਾਦਾਰ ਗੁਰਮੇਲ ਸਿੰਘ ਇੰਸਾਂ ਨੇ ਦੱਸਿਆ ਕਿ ਬਲੱਡ ਬੈਂਕਾਂ ’ਚ ਖੂਨ ਦੀ ਕਮੀ ਹੋਣ ਦੀ ਜਾਣਕਾਰੀ ਜਦੋਂ ਬਠਿੰਡਾ ਥੈਲੇਸੀਮੀਆ ਵੈਲਫੇਅਰ ਸੁਸਾਇਟੀ ਰਾਹੀਂ ਡੇਰਾ ਸੱਚਾ ਸੌਦਾ ਨੂੰ ਮਿਲੀ ਤਾਂ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਲਾਉਣ ਲਈ ਕਿਹਾ, ਜਿਸ ਤਹਿਤ ਹੀ ਅੱਜ ਇਹ ਕੈਂਪ ਲਾਇਆ ਗਿਆ ਹੈ। ਕੈਂਪ ਦੌਰਾਨ 94 ਯੂਨਿਟ ਖੂਨਦਾਨ ਕੀਤਾ ਗਿਆ, ਜਿਸ ’ਚੋਂ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਦੀ ਟੀਮ ਨੇ 69 ਯੂਨਿਟ ਅਤੇ ਆਦੇਸ਼ ਹਸਪਤਾਲ ਬਠਿੰਡਾ ਦੀ ਟੀਮ ਵੱਲੋਂ 25 ਯੂਨਿਟ ਖੂਨ ਇਕੱਤਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਮਹਿਜ ਅੱਜ ਦਾ ਹੀ ਕੈਂਪ ਨਹੀਂ, ਭਵਿੱਖ ’ਚ ਵੀ ਜਦੋਂ ਬਲੱਡ ਬੈਂਕ ਟੀਮਾਂ ਨੂੰ ਖੂਨ ਦੀ ਲੋੜ ਪਵੇਗੀ ਤਾਂ ਉਨ੍ਹਾਂ ਵੱਲੋਂ ਸੂਚਿਤ ਕਰਨ ’ਤੇ ਅਜਿਹੇ ਕੈਂਪ ਲਾਏ ਜਾਣਗੇ ।

ਕੈਂਪ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਤਹਿਸੀਲਦਾਰ ਬਠਿੰਡਾ ਕੰਵਲਦੀਪ ਸਿੰਘ ਨੇ ਕੈਂਪ ਦਾ ਉਦਘਾਟਨ ਕੀਤਾ ਤੇ ਉਨ੍ਹਾਂ ਨਾਲ ਸਕੱਤਰ ਰੈੱਡ ਕਰਾਸ ਸੁਸਾਇਟੀ ਦਰਸ਼ਨ ਕੁਮਾਰ ਅਤੇ ਬਠਿੰਡਾ ਥੈਲੇਸੀਮੀਆ ਵੈਲਫੇਅਰ ਸੁਸਾਇਟੀ ਦੇ ਸੈਕਟਰੀ ਜਗਦੀਸ਼ ਕੁਮਾਰ, ਜੁਆਇੰਟ ਸੈਕਟਰੀ ਕਵਿਸ਼ ਕੁਮਾਰ ਅਤੇ ਖਜ਼ਾਨਚੀ ਪ੍ਰਵੀਨ ਕਾਲੜਾ ਵੀ ਵਿਸ਼ੇਸ਼ ਤੌਰ ’ਤੇ ਨਾਲ ਮੌਜ਼ੂਦ ਰਹੇ ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਅਰਦਾਸ ਦਾ ਭਜਨ ਬੋਲ ਕੇ ਥੈਲੇਸੀਮੀਆ ਪੀੜਤ ਬੱਚਿਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ ਕੈਂਪ ਦੌਰਾਨ ਖੂਨਦਾਨੀਆਂ ਨੇ ਖੂਨਦਾਨ ਪ੍ਰਤੀ ਉਤਸ਼ਾਹ ਅਤੇ ਅਨੁਸ਼ਾਸਨ ਪੂਰੀ ਤਰ੍ਹਾਂ ਕਾਇਮ ਰੱਖਿਆ, ਜਿਸ ਨੂੰ ਦੇਖ ਕੇ ਬਲੱਡ ਬੈਂਕ ਟੀਮਾਂ ਦਾ ਸਟਾਫ ਬਹੁਤ ਪ੍ਰਭਾਵਿਤ ਹੋਇਆ। ਇਸ ਮੌਕੇ ਜ਼ਿੰਮੇਵਾਰ ਸੇਵਾਦਾਰਾਂ ਨੇ ਬਲੱਡ ਬੈਂਕ ’ਚ ਪੁੱਜੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਦੱਸਣਯੋਗ ਹੈ ਕਿ ਕੈਂਪ ਦੌਰਾਨ ਬਲੱਡ ਬੈਂਕਾਂ ਦੀ ਜ਼ਰੂਰਤ ਮੁਤਾਬਿਕ ਹੀ ਖੂਨਦਾਨ ਕੀਤਾ ਗਿਆ ਹੈ, ਜਦੋਂਕਿ ਖੂਨਦਾਨ ਕਰਨ ਲਈ ਪੁੱਜੇ ਵੱਡੀ ਗਿਣਤੀ ਡੇਰਾ ਸ਼ਰਧਾਲੂਆਂ ਨੂੰ ਬਿਨਾਂ ਖੂਨਦਾਨ ਕੀਤਿਆਂ ਹੀ ਵਾਪਿਸ ਮੁੜਨਾ ਪਿਆ।
ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸਟੇਟ ਕਮੇਟੀ ਮੈਂਬਰ ਕੁਲਬੀਰ ਸਿੰਘ ਇੰਸਾਂ, ਜਸਵਿੰਦਰ ਸਿੰਘ ਇੰਸਾਂ, ਗੁਰਦੇਵ ਸਿੰਘ ਇੰਸਾਂ, ਸ਼ਿੰਦਰਪਾਲ ਇੰਸਾਂ, ਸੇਵਕ ਇੰਸਾਂ, ਰੋਹਿਤ ਇੰਸਾਂ, ਅਮਰਜੀਤ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ, ਜਸਵੰਤ ਇੰਸਾਂ, ਸਿਮਰਨ ਇੰਸਾਂ, ਰੇਖਾ ਇੰਸਾਂ, ਵਿਨੋਦ ਇੰਸਾਂ, ਬੀਨਾ ਇੰਸਾਂ, ਮੀਨੂੰ ਇੰਸਾਂ, ਸੁਖਵਿੰਦਰ ਇੰਸਾਂ, ਸੁਖਜਿੰਦਰ ਇੰਸਾਂ, ਬਿਮਲਾ ਇੰਸਾਂ, ਗੁਰਪਿੰਦਰ ਇੰਸਾਂ, ਵੀਨਾ ਇੰਸਾਂ ਅਤੇ ਜਸਵੀਰ ਕੌਰ ਇੰਸਾਂ ਆਦਿ ਸਮੇਤ ਖੂਨਦਾਨੀ ਹਾਜ਼ਰ ਸਨ।

ਇਸ ਮੌਕੇ ਖੂਨਦਾਨ ਕਰਨ ਉਪਰੰਤ ਖੂਨਦਾਨੀਆਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਉਂਜ ਤਾਂ ਉਹ ਸਮੇਂ-ਸਮੇਂ ਸਿਰ ਖੂਨਦਾਨ ਕਰਦੇ ਹੀ ਰਹਿੰਦੇ ਹਨ ਪਰ ਅੱਜ ਖਾਸ ਕਰਕੇ ਥੈਲੇਸੀਮੀਆ ਪੀੜਤ ਬੱਚਿਆਂ, ਜਿਨ੍ਹਾਂ ਨੇ ਹਾਲੇ ਜ਼ਿੰਦਗੀ ਦੀ ਪਾਰੀ ’ਚ ਅੱਗੇ ਵਧਣਾ ਹੈ, ਉਨ੍ਹਾਂ ਲਈ ਖੂਨਦਾਨ ਕਰਕੇ ਬਹੁਤ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਖੂਨਦਾਨ ਹੀ ਨਹੀਂ ਕੀਤਾ, ਸਗੋਂ ਖੂਨਦਾਨ ਕਰਦਿਆਂ-ਕਰਦਿਆਂ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਵੀ ਕੀਤੀ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਇਹ ਖੂਨ ਲੱਗੇਗਾ ਉਹ ਜਲਦੀ ਤੰਦਰੁਸਤ ਹੋਣ ਤਾਂ ਜੋ ਉਹ ਵੀ ਆਮ ਬੱਚਿਆਂ ਵਾਂਗ ਆਪਣਾ ਬਚਪਨ ਬਤੀਤ ਕਰਨ ਦੇ ਨਾਲ-ਨਾਲ ਚੰਗੀ ਪੜ੍ਹਾਈ-ਲਿਖਾਈ ਕਰ ਸਕਣ।
ਬਲੱਡ ਬੈਂਕ ਟੀਮਾਂ ਨੇ ਕੀਤਾ ਧੰਨਵਾਦ
ਕੈਂਪ ’ਚ ਪੁੱਜੇ ਸਿਵਲ ਹਸਪਤਾਲ ਬਲੱਡ ਬੈਂਕ ਦੇ ਡਾ. ਰੀਤਿਕਾ ਗਰਗ ਅਤੇ ਆਦੇਸ਼ ਹਸਪਤਾਲ ਦੇ ਡਾ. ਅਨੂਠੀ ਨੇ ਕੈਂਪ ਲਈ ਡੇਰਾ ਸੱਚਾ ਸੌਦਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨ ਦੀ ਬੇਹੱਦ ਜ਼ਿਆਦਾ ਲੋੜ ਰਹਿੰਦੀ ਹੈ। ਅੱਜ ਜੋ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ ਹੈ ਇਸ ਨਾਲ ਪੀੜਤ ਬੱਚਿਆਂ ਦੇ ਇਲਾਜ ’ਚ ਮੱਦਦ ਮਿਲੇਗੀ। ਉਨ੍ਹਾਂ ਧੰਨਵਾਦ ਦੇ ਨਾਲ ਹੀ ਉਮੀਦ ਪ੍ਰਗਟਾਈ ਕਿ ਭਵਿੱਖ ’ਚ ਵੀ ਜੇਕਰ ਲੋੜ ਪਈ ਤਾਂ ਡੇਰਾ ਸ਼ਰਧਾਲੂ ਉਨ੍ਹਾਂ ਦੀ ਖੂਨਦਾਨ ਕਰਕੇ ਮੱਦਦ ਕਰਨਗੇ ਮੌਕੇ ’ਤੇ ਹੀ ਮੌਜ਼ੂਦ ਜ਼ਿੰਮੇਵਾਰ ਸੇਵਾਦਾਰਾਂ ਨੇ ਭਰੋਸਾ ਦਿੱਤਾ ਕਿ ਉਹ ਖੂਨਦਾਨ ਇਸ ਮਹਾਨ ਸੇਵਾ ਲਈ ਹਮੇਸ਼ਾ ਤਿਆਰ ਰਹਿਣਗੇ ।

ਡੇਰਾ ਸੱਚਾ ਸੌਦਾ ਨੇ ਮੁਕਾਇਆ ਥੈਲੇਸੀਮੀਆ ਪੀੜਤਾਂ ਦਾ ਫ਼ਿਕਰ : ਸੁਸਾਇਟੀ ਅਹੁਦੇਦਾਰ
ਇਸ ਮੌਕੇ ਬਠਿੰਡਾ ਥੈਲੇਸੀਮੀਆ ਵੈਲਫੇਅਰ ਸੁਸਾਇਟੀ ਦੇ ਸੈਕਟਰੀ ਜਗਦੀਸ਼ ਕੁਮਾਰ, ਜੁਆਇੰਟ ਸੈਕਟਰੀ ਕਵਿਸ਼ ਕੁਮਾਰ ਅਤੇ ਖਜ਼ਾਨਚੀ ਪ੍ਰਵੀਨ ਕਾਲੜਾ ਜਿੱਥੇ ਖੂਨਦਾਨੀਆਂ ਦਾ ਉਤਸ਼ਾਹ ਦੇਖ ਕੇ ਕਾਫੀ ਪ੍ਰਭਾਵਿਤ ਹੋਏ, ਉੱਥੇ ਨਾਲ ਹੀ ਉਹਨਾਂ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਇਸ ਕੈਂਪ ਨੇ ਥੈਲੇਸੀਮੀਆਂ ਪੀੜਤ ਬੱਚਿਆਂ ਦੇ ਇਲਾਜ ’ਚ ਖੂਨ ਦੀ ਆਉਂਦੀ ਕਮੀ ਦਾ ਫ਼ਿਕਰ ਮੁਕਾ ਦਿੱਤਾ ਹੈ ਉਨ੍ਹਾਂ ਇਸ ਕੈਂਪ ਲਈ ਡੇਰਾ ਸੱਚਾ ਸੌਦਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਦੇ ਸੇਵਾਦਾਰ ਇਸੇ ਤਰ੍ਹਾਂ ਮਾਨਵਤਾ ਭਲਾਈ ਕਾਰਜਾਂ ’ਚ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰਨ।




Read Also : ਪੰਜਾਬ ਨੂੰ ਪਹਿਲੀ ਵਾਰ ਮਿਲੀ ‘ਕੰਮ’ ਕਰਨ ਵਾਲੀ ਸਰਕਾਰ : ਭਗਵੰਤ ਸਿੰਘ ਮਾਨ