Mohammed Siraj: ਸਿਰਾਜ ਦੀ ਚੋਣ ’ਤੇ ਗਰਮਾਈ ਸਿਆਸਤ
ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਲਈ ਨਾ ਚੁਣੇ ਜਾਣ ’ਤੇ ਹੋਇਆ ਵਿਵਾਦ
ਨਵੀਂ ਦਿੱਲੀ (ਏਜੰਸੀ)। ਖਿਡਾਰੀਆਂ ਦੀ ਚੋਣ ਸਬੰਧੀ ਕ੍ਰਿਕਟ ਦੇ ਮੈਦਾਨ ’ਤੇ ਸ਼ੁਰੂ ਹੋਈ ਬਹਿਸ ਆਖਰਕਾਰ ਰਾਜਨੀਤਿਕ ਤਣਾਅ ਵਿੱਚ ਬਦਲ ਗਈ ਹੈ। ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਲਈ ਮੁਹੰਮਦ ਸਿਰਾਜ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਕਾਂਗਰਸ ਸੰਸਦ ਮੈਂਬਰ ਇਮਰਾਨ ਮਸੂਦ ਨੇ ਧਾਰਮਿਕ ਵਿਤਕਰੇ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘ਉਨ੍ਹਾਂ ਦਾ ਨਾਂਅ ਸਿਰਾਜ ਹੈ, ਕੀ ਇਹ ਕਾਰਨ ਕਾਫ਼ੀ ਨਹੀਂ ਹੈ?’ ਮਸੂਦ ਨੇ ਕਿਹਾ ਕਿ ਸਿਰਾਜ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।
ਪਰ ਇਸ ਦੇ ਬਾਵਜੂਦ, ਉਨ੍ਹਾਂ ਨੂੰ ਚੁਣਿਆ ਨਹੀਂ ਗਿਆ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸਿਰਾਜ ਨੂੰ ਇਸ ਲਈ ਬਾਹਰ ਰੱਖਿਆ ਗਿਆ ਸੀ, ਕਿਉਂਕਿ ਉਹ ਮੁਸਲਿਮ ਹੈ, ਤਾਂ ਉਨ੍ਹਾਂ ਕਿਹਾ ਕਿ ਇਹੀ ਕਾਰਨ ਹੋ ਸਕਦਾ ਹੈ। ਉਨ੍ਹਾਂ ਦੇ ਬਿਆਨ ਨੇ ਇਸ ਕ੍ਰਿਕਟ ਮੁੱਦੇ ਨੂੰ ਸਿਆਸੀ ਬਹਿਸ ਵਿੱਚ ਬਦਲ ਦਿੱਤਾ। ਇਸ ਦੌਰਾਨ ਭਾਜਪਾ ਨੇ ਕਾਂਗਰਸ ’ਤੇ ਪਲਟਵਾਰ ਕਰਦਿਆਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਧਾਰਮਿਕ ਵਿਤਕਰੇ ਦੇ ਦੋਸ਼ਾਂ ਨੂੰ ਝੂਠਾ ਦੱਸਿਆ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਿਸੇ ਨਾਲ ਵੀ ਧਰਮ ਜਾਂ ਜਾਤ ਦੇ ਅਧਾਰ ’ਤੇ ਵਿਤਕਰਾ ਨਹੀਂ ਕੀਤਾ ਜਾਂਦਾ। ਇੱਥੇ ਮੌਕੇ ਯੋਗਤਾ ਦੇ ਅਧਾਰ ’ਤੇ ਹਨ। ਲੋਕਾਂ ਨੂੰ ਜਾਤ ਅਤੇ ਧਰਮ ਦੇ ਅਧਾਰ ’ਤੇ ਵੰਡਣ ਦੀ ਕੋਈ ਲੋੜ ਨਹੀਂ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਵ ਧਰਮ ਸਮਭਾਵ ਭਾਰਤ ਵਿੱਚ ਜੜ੍ਹਾਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਵੋਟਾਂ ਦੀ ਖ਼ਾਤਰ ਖਿਡਾਰੀਆਂ ਦੇ ਧਰਮਾਂ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ।
ਚੌਹਾਨ ਨੇ ਕਿਹਾ ਕਿ ਭਾਰਤ ਵਿੱਚ ਖੇਡਾਂ ਜਾਂ ਖਿਡਾਰੀਆਂ ਦਾ ਕਦੇ ਵੀ ਜਾਤ ਜਾਂ ਧਰਮ ਦੇ ਅਧਾਰ ’ਤੇ ਨਿਰਣਾ ਨਹੀਂ ਕੀਤਾ ਗਿਆ। ਇਸ ਦੌਰਾਨ ਟੀਮ ਪ੍ਰਬੰਧਨ ਨੇ ਸਪੱਸ਼ਟ ਕੀਤਾ ਕਿ ਸਿਰਾਜ ਨੂੰ ਬਾਹਰ ਕਰਨ ਦਾ ਫੈਸਲਾ ਖੇਡ ਦੀਆਂ ਜ਼ਰੂਰਤਾਂ ਦੇ ਅਧਾਰ ’ਤੇ ਕੀਤਾ ਗਿਆ ਸੀ। ਟੀਮ ਦੇ ਬੱਲੇਬਾਜ਼ੀ ਕੋਚ ਸੀਤਾਂਸ਼ੂ ਕੋਟਕ ਨੇ ਕਿਹਾ ਕਿ ਸਿਰਾਜ ਨਾਲ ਕੋਈ ਸਮੱਸਿਆ ਨਹੀਂ ਹੈ। ਟੀਮ ਨੇ ਪੰਜ ਦਿਨਾਂ ਮੈਚ ਨੂੰ ਧਿਆਨ ਵਿੱਚ ਰੱਖਦੇ ਹੋਏ ਸਭ ਤੋਂ ਵਧੀਆ ਖਿਡਾਰੀਆਂ ਦੀ ਚੋਣ ਕੀਤੀ ਸੀ।
ਕੀ ਹੈ ਖਿਡਾਰੀ ਬਾਰੇ ਪੂਰਾ ਮਾਮਲਾ
ਦਰਅਸਲ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪਹਿਲਾ ਟੈਸਟ 19 ਨਵੰਬਰ ਨੂੰ ਵੈਲਿੰਗਟਨ ਵਿੱਚ ਸ਼ੁਰੂ ਹੋਇਆ। ਕਪਤਾਨ ਸ਼ੁਭਮਨ ਗਿੱਲ ਅਤੇ ਕੋਚ ਗੌਤਮ ਗੰਭੀਰ ਨੇ ਪਲੇਇੰਗ ਇਲੈਵਨ ਵਿੱਚ ਚਾਰ ਤੇਜ਼ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਸੀ। ਇਨ੍ਹਾਂ ਵਿੱਚ ਜਸਪ੍ਰੀਤ ਬੁਮਰਾਹ, ਆਕਾਸ਼ ਦੀਪ, ਅੰਸ਼ੁਲ ਕੰਬੋਜ ਅਤੇ ਪ੍ਰਸਿਧ ਕ੍ਰਿਸ਼ਨਾ ਸ਼ਾਮਲ ਸਨ। ਮੁਹੰਮਦ ਸਿਰਾਜ ਅਤੇ ਗੁਰਨੂਰ ਬਰਾੜ ਨੂੰ ਬਾਹਰ ਰੱਖਿਆ ਗਿਆ ਸੀ। ਕਪਤਾਨ ਸ਼ੁਭਮਨ ਗਿੱਲ ਨੇ ਮੈਚ ਤੋਂ ਪਹਿਲਾਂ ਕਿਹਾ ਸੀ ਕਿ ਟੀਮ ਨੂੰ ਬੱਲੇਬਾਜ਼ੀ ਵਿੱਚ ਵੀ ਡੂੰਘਾਈ ਚਾਹੀਦੀ ਹੈ। ਅਕਾਸ਼ ਦੀਪ ਅਤੇ ਅੰਸ਼ੁਲ ਕੰਬੋਜ ਦੀ ਬੱਲੇਬਾਜ਼ੀ ਦੇ ਪ੍ਰਦਰਸ਼ਨ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਟਾਸ ਸਮੇਂ ਗਿੱਲ ਨੇ ਸਿਰਾਜ ਨੂੰ ਬਾਹਰ ਰੱਖਣ ਦੇ ਫੈਸਲੇ ਨੂੰ ਮੁਸ਼ਕਲ ਦੱਸਿਆ।
ਸਾਬਕਾ ਕ੍ਰਿਕੇਟਰਾਂ ਨੇ ਵੀ ਉਠਾਏ ਸਵਾਲ
ਕਈ ਸਾਬਕਾ ਕ੍ਰਿਕਟਰਾਂ ਨੇ ਵੀ ਸਿਰਾਜ ਨੂੰ ਬਾਹਰ ਰੱਖਣ ਦੇ ਫੈਸਲੇ ’ਤੇ ਸਵਾਲ ਉਠਾਏ। ਸੁਨੀਲ ਗਾਵਸਕਰ ਨੇ ਕਿਹਾ ਕਿ ਸਿਰਾਜ ਨੇ ਕਦੇ ਵੀ ਭਾਰਤ ਨੂੰ ਨਿਰਾਸ਼ ਨਹੀਂ ਕੀਤਾ। ਉਨ੍ਹਾਂ ਪੁੱਛਿਆ ਕਿ ਚਾਰ ਤੇਜ਼ ਗੇਂਦਬਾਜ਼ਾਂ ਵਿੱਚ ਸਿਰਾਜ ਨੂੰ ਥਾਂ ਕਿਉਂ ਨਹੀਂ ਮਿਲੀ? ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੀ ਸੋਸ਼ਲ ਮੀਡੀਆ ’ਤੇ ਸਵਾਲ ਉਠਾਏ ਕਿ ਸਿਰਾਜ ਟੀਮ ’ਚ ਕਿੱਥੇ ਹਨ ਸਾਬਕਾ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇਸ ਫੈਸਲੇ ਨੂੰ ਬਹੁਤ ਹੈਰਾਨੀਜਨਕ ਦੱਸਿਆ। ਇਸ ਦੌਰਾਨ ਸਾਬਕਾ ਕਪਤਾਨ ਕਪਿਲ ਦੇਵ ਨੇ ਕਿਹਾ ਕਿ ਚੋਣ ਦੇ ਫੈਸਲੇ ਚੋਣਕਾਰਾਂ, ਮੈਨੇਜ਼ਰ ਅਤੇ ਕਪਤਾਨ ’ਤੇ ਨਿਰਭਰ ਕਰਦੇ ਹਨ ਅਤੇ ਉਨ੍ਹਾਂ ਨੂੰ ਹੀ ਇਸ ਮਾਮਲੇ ’ਚ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।
ਇਹ ਵੀ ਪੜ੍ਹੋ : Congress Leaders Sent To Jail: ਕਾਂਗਰਸ ਦੇ ਯੂਥ ਪ੍ਰਧਾਨ ਸਮੇਤ 24 ਆਗੂਆਂ ਨੂੰ ਜੇਲ੍ਹ
Comments