Walfare Work: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਲੜਕੀ ਦੀ ਕੀਤੀ ਸਾਂਭ-ਸੰਭਾਲ

ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਲੜਕੀ ਦੀ ਕੀਤੀ ਸਾਂਭ-ਸੰਭਾਲ

Khushdeep Singh Picture
Published On

ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਬਲਾਕ ਸੰਗਰੂਰ ਦੀ ਮੰਦਬੁੱਧੀ ਸਾਂਭ-ਸੰਭਾਲ ਟੀਮ ਨੇ ਇੱਕ ਮੰਦਬੁੱਧੀ ਲੜਕੀ ਦੀ ਸਾਂਭ ਸੰਭਾਲ ਕਰਕੇ ਉਸ ਨੂੰ ਪਿੰਗਲਾ ਆਸ਼ਰਮ ਸਮਾਣਾ ਵਿਖੇ ਦਾਖਲ ਕਰਵਾਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਇੱਕ ਲਾਵਾਰਿਸ ਮੰਦਬੁੱਧੀ ਲੜਕੀ ਤਰਸਯੋਗ ਹਾਲਤ ’ਚ ਸ਼ਹਿਰ ਸੰਗਰੂਰ ਵਿਖੇ ਗਲੀਆਂ ’ਚ ਘੁੰਮ ਰਹੀ ਸੀ।  ਇਸ ਬਾਰੇ ਸਾਡੀ ਟੀਮ ਨੂੰ ਇਤਲਾਹ ਮਿਲੀ।

ਤਾਂ ਉਸ ਨੂੰ ਸਾਂਭ-ਸੰਭਾਲ ਲਈ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ, ਜਿੱਥੇ ਉਸ ਨੂੰ ਚਾਹ-ਪਾਣੀ ਪਿਆਇਆ ਤੇ ਖਾਣਾ ਖਵਾਇਆ ਸੇਵਾਦਾਰਾਂ ਭੈਣਾਂ ਵੱਲੋਂ ਉਸ ਨੂੰ ਨਹਾ ਕੇ ਨਵੇਂ ਕੱਪੜੇ ਪਹਿਨਾਏ ਗਏ ਜਦੋਂ ਉਸ ਤੋਂ ਉਸ ਦੇ ਘਰ ਬਾਰੇ ਪੁੱਛਿਆ ਗਿਆ ਤਾਂ ਉਹ ਕੁਝ ਨਹੀਂ ਦੱਸ ਸਕੀ ਇਸ ਤੋਂ ਬਾਅਦ ਸਾਧ-ਸੰਗਤ ਨੇ ਉਸ ਨੂੰ ਸਾਂਭ-ਸੰਭਾਲ ਲਈ ਪਿੰਗਲਾ ਆਸ਼ਰਮ ਸਮਾਣਾ ਵਿਖੇ ਦਾਖਲ ਕਰਵਾਇਆ ਗਿਆ ਇਸ ਸੇਵਾ ਕਾਰਜ ’ਚ ਸਰਵਜੀਤ ਹੈਪੀ ਇੰਸਾਂ, ਦਿਕਸ਼ਾਤ ਇੰਸਾਂ, ਡਾ. ਅਭਿਸ਼ੇਕ ਇੰਸਾਂ, ਭਾਨਾ ਇੰਸਾਂ, ਭੈਣ ਕਲਵੰਤ ਇੰਸਾਂ ਮਰਦਾਹੇੜੀ, ਭੈਣ ਹਰਦੇਵ ਕੌਰ ਇੰਸਾਂ ਦਾ ਖ਼ਾਸ ਯੋਗਦਾਨ ਰਿਹਾ।

ਇਹ ਵੀ ਪੜ੍ਹੋ : Blood Donation Camp: ਥੈਲੇਸੀਮੀਆ ਪੀੜਤ ਬੱਚਿਆਂ ਤੇ ਲੋੜਵੰਦ ਮਰੀਜ਼ਾਂ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦਾ ਉਪਰਾਲਾ, 43 ਯੂਨਿਟ ਖੂਨਦਾਨ

Comments

Post Your Comment

About The Author

Related Posts