Punjab Cabinet Ministers News: ਪੰਜਾਬ ’ਚ ਮੰਤਰੀਆਂ ਦੀਆਂ ਕੁਰਸੀਆਂ ਖਾਲੀ, ਦਫ਼ਤਰਾਂ ’ਚੋਂ ਗਾਇਬ ਰਹਿੰਦੇ ਕੈਬਨਿਟ ਮੰਤਰੀ

ਆਪਣੇ ਕੰਮਕਾਜ ਲਈ ਆਉਂਦੇ ਆਮ ਲੋਕਾਂ ਤੋਂ ਲੈ ਕੇ ਵਿਧਾਇਕ ਤੱਕ ਕਰਦੇ ਰਹਿੰਦੇ ਹਨ ਇੰਤਜ਼ਾਰ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਕੈਬਨਿਟ ਮੰਤਰੀਆਂ ਦੀਆਂ ਕੁਰਸੀਆਂ ਹੀ ਖ਼ਾਲੀ ਪਈਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਜਿਆਦਾਤਰ ਨਹੀਂ, ਸਗੋਂ ਵੱਡੀ ਗਿਣਤੀ ’ਚ ਕੈਬਨਿਟ ਮੰਤਰੀ ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ’ਚ ਆਪਣੇ ਦਫ਼ਤਰ ’ਚ ਹੀ ਦਿਖਾਈ ਨਹੀਂ ਦਿੰਦੇ ਹਨ। ਕੈਬਨਿਟ ਮੰਤਰੀਆਂ ਦੀ ਗੈਰਹਾਜ਼ਰੀ ਕਰਕੇ ਆਪਣੇ ਕੰਮ ਕਰਵਾਉਣ ਲਈ ਆਉਣ ਵਾਲੀ ਆਮ ਜਨਤਾ ਤੋਂ ਲੈ ਕੇ ਖ਼ੁਦ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਪਰੇਸ਼ਾਨ ਨਜ਼ਰ ਆ ਰਹੇ ਹਨ, ਦਫ਼ਤਰਾਂ ’ਚ ਇੱਕਾ-ਦੁੱਕਾ ਮੰਤਰੀ ਹੀ ਦਿਖਾਈ ਦੇ ਰਹੇ ਹਨ।

ਪੰਜਾਬ ਸਿਵਲ ਸਕੱਤਰੇਤ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੀ ਜਿਆਦਾ ਦਿਖਾਈ ਦਿੰਦੇ ਹਨ। ਹਰਪਾਲ ਸਿੰਘ ਚੀਮਾ ਹਫ਼ਤੇ ’ਚ 5 ਦਿਨ ਆਪਣੇ ਦਫ਼ਤਰ ’ਚ ਜ਼ਰੂਰ ਹੁੰਦੇ ਹਨ ਤੇ ਗੁਰਮੀਤ ਸਿੰਘ ਖੁੱਡੀਆਂ ਹਫ਼ਤੇ ’ਚ ਇੱਕ ਦੋ ਵਾਰ ਆਪਣੇ ਦਫ਼ਤਰ ’ਚ ਜਰੂਰ ਆਉਂਦੇ ਹਨ ਪਰ ਇਨ੍ਹਾਂ ਦੋਵਾਂ ਤੋਂ ਇਲਾਵਾ ਬਾਕੀ ਕੈਬਨਿਟ ਮੰਤਰੀਆਂ ’ਚੋਂ ਸ਼ਾਇਦ ਹੀ ਕੋਈ ਕੈਬਨਿਟ ਮੰਤਰੀ ਹੋਏਗਾ, ਜਿਹੜਾ ਕਿ ਹਰ ਹਫ਼ਤੇ ਆਪਣੇ ਦਫ਼ਤਰ ’ਚ ਆਉਂਦਾ ਹੋਵੇ, ਇੱਥੋਂ ਤੱਕ ਕਿ ਕਈ ਕੈਬਨਿਟ ਮੰਤਰੀ ਤਾਂ ਪਿਛਲੇ ਇੱਕ ਮਹੀਨੇ ਤੋਂ ਆਪਣੇ ਦਫ਼ਤਰ ’ਚ ਨਹੀਂ ਆਏ। Bhagwant Mann

ਜਿਸ ਕਾਰਨ ਉਨ੍ਹਾਂ ਮੰਤਰੀਆਂ ਨੂੰ ਮਿਲਣ ਲਈ ਹੁਣ ਆਮ ਜਨਤਾ ਨੇ ਵੀ ਆਉਣਾ ਬੰਦ ਕਰ ਦਿੱਤਾ ਹੈ ਤਾਂ ਉਨ੍ਹਾਂ ਦੇ ਵਿਭਾਗਾਂ ਦੇ ਸਬੰਧਿਤ ਅਧਿਕਾਰੀਆਂ ਵੱਲੋਂ ਵੀ ਕੈਬਨਿਟ ਮੀਟਿੰਗ ਦਾ ਹੀ ਇੰਤਜਾਰ ਕੀਤਾ ਜਾਂਦਾ ਹੈ, ਕਿਉਂਕਿ ਚੰਡੀਗੜ੍ਹ ਵਿਖੇ ਇਹ ਕੈਬਨਿਟ ਮੰਤਰੀ ਸਿਰਫ਼ ਮੀਟਿੰਗ ’ਚ ਹੀ ਭਾਗ ਲੈਣ ਲਈ ਜਿਆਦਾਤਰ ਆਉਂਦੇ ਹਨ। ਦੋ ਹੋਰ ਮੰਤਰੀ ਸਿਵਲ ਸਕੱਤਰੇਤ ਵਿਖੇ ਅੱਜ-ਕਲ੍ਹ ਕਾਫ਼ੀ ਘੱਟ ਆਉਂਦੇ ਹਨ ਪਰ ਚੰਡੀਗੜ੍ਹ ਵਿਖੇ ਸਥਿਤ ਆਪਣੇ ਵਿਭਾਗ ਦੇ ਦਫ਼ਤਰ ’ਚ ਜਰੂਰ ਦਿਖਾਈ ਦਿੰਦੇ ਹਨ, ਪਰ ਮੰਤਰੀਆਂ ਦੇ ਵਿਭਾਗ ’ਚ ਆਉਣ ਦੀ ਜਾਣਕਾਰੀ ਵਿਧਾਇਕਾਂ ਨੂੰ ਨਹੀਂ ਹੁੰਦੀ Bhagwant Mann

ਅਕਾਲੀਆਂ ਤੇ ਕਾਂਗਰਸ ਵੇਲੇ ਲੱਗਦੀਆਂ ਹੁੁੰਦੀਆਂ ਸਨ ਰੌਣਕਾਂ : ਆਪ ਵਿਧਾਇਕ

ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੇ ਸਿਵਲ ਸਕੱਤਰੇਤ ’ਚ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਯਾਦ ਹੈ ਜਦੋਂ ਸੱਤਾ ’ਚ ਅਕਾਲੀ ਦਲ ਤੇ ਭਾਜਪਾ ਤੇ ਇਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਤਾਂ ਸਿਵਲ ਸਕੱਤਰੇਤ ਵਿਖੇ ਰੌਣਕਾਂ ਲੱਗਦੀਆਂ ਹੁੰਦੀਆਂ ਸਨ ਪਰ ਹੁਣ ਤਾਂ ਇਹ ਸਕੱਤਰੇਤ ਹੀ ਵੀਰਾਨ ਪਿਆ ਹੈ। ਉਨ੍ਹਾਂ ਦੱਸਿਆ ਕਿ ਉਹ 2017 ’ਚ ਜਿੱਤ ਕੇ ਵਿਧਾਇਕ ਬਣੇ ਸਨ ਤਾਂ ਉਹ ਆਪਣੇ ਹਲਕੇ ਦਾ ਕੰਮ ਕਰਵਾਉਣ ਲਈ ਸਕੱਤਰੇਤ ’ਚ ਲਗਾਤਾਰ ਆਉਂਦੇ ਸਨ।

ਤਾਂ ਸਾਰੇ ਕੈਬਨਿਟ ਮੰਤਰੀ ਇੱਥੇ ਮਿਲ ਜਾਂਦੇ ਸਨ ਤਾਂ ਉਹ ਆਪਣੇ ਕੰਮਾਂ ਨੂੰ ਕਰਵਾਉਂਦੇ ਹੋਏ ਜਨਤਾ ਅੱਗੇ ਵੀ ਜਵਾਬ ਦਿੰਦੇ ਸਨ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਤੇ ਉਨ੍ਹਾਂ ਦੇ ਕੰਮ ਵੀ ਹੋ ਰਹੇ ਹਨ ਪਰ ਅਧਿਕਾਰੀਆਂ ਤੋਂ ਕੰਮ ਕਰਵਾਉਣ ਦਾ ਉਹ ਮਜ਼ਾ ਨਹੀਂ ਹੈ, ਜਿਹੜਾ ਕੈਬਨਿਟ ਮੰਤਰੀ ਕੋਲ ਬੈਠ ਕੇ ਕੰਮ ਕਰਵਾਉਣ ਦਾ ਮਜ਼ਾ ਹੈ। ਉਨ੍ਹਾਂ ਕਿਹਾ ਕਿ ਹੁਣ ਕਈ ਮਹੀਨਿਆਂ ਤੋਂ ਕੈਬਨਿਟ ਮੰਤਰੀਆਂ ਦੇ ਦਫ਼ਤਰ ਦੀ ਚਾਹ ਵੀ ਨਹੀਂ ਪੀਤੀ ਹੈ। ਉਨ੍ਹਾਂ ਇੱਥੇ ਇਹ ਵੀ ਕਿਹਾ ਕਿ ਜਦੋਂ ਵੀ ਸਕੱਤਰੇਤ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਹਰਪਾਲ ਚੀਮਾ ਹਰ ਵਾਰ ਮਿਲ ਜਾਂਦੇ ਹਨ ਤੇ ਕਦੇ-ਕਦਾਈਂ ਗੁਰਮੀਤ ਸਿੰਘ ਖੁੱਡੀਆਂ ਵੀ ਮਿਲਦੇ ਹਨ ਪਰ ਇਨ੍ਹਾਂ ਤੋਂ ਇਲਾਵਾ ਜ਼ਿਆਦਾ ਕੈਬਨਿਟ ਮੰਤਰੀ ਨਹੀਂ ਮਿਲਦੇ। Bhagwant Mann

ਇਹ ਵੀ ਪੜ੍ਹੋ : Punjab Debt Crisis: ਪੰਜਾਬ ਸਿਰ ਚੜ੍ਹਿਆ ਕਰਜ਼ੇ ਦਾ ਬੋਝ ਹੋਰ ਵਧਿਆ, ਸਰਕਾਰ ਨੇ ਮੁੜ ਲਿਆ 1500 ਕਰੋੜ ਦਾ ਕਰਜ਼ਾ

About The Author

Related Posts