Heavy Rain: ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਤੇਜ਼ ਹਨ੍ਹੇਰੀ ਤੇ ਮੀਂਹ ਕਾਰਨ ਸੜਕ ਤੇ ਡਿੱਗੇ ਦਰੱਖਤਾਂ ਨੂੰ ਹਟਾਇਆ
ਰਾਹਗੀਰਾਂ ਨੇ ਡੇਰਾ ਸੱਚਾ ਸੌਦਾ ਦਾ ਕੀਤਾ ਧੰਨਵਾਦ
Heavy Rain: (ਮਨੋਜ ਗੋਇਲ) ਘੱਗਾ। ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਹਰ ਸਮੇਂ ਤਿਆਰ ਰਹਿਣ ਵਾਲੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸੇਵਾ ਦਾ ਕੋਈ ਮੌਕਾ ਨਹੀਂ ਛੱਡਦੇ। ਅੱਜ ਅਜਿਹੀ ਹੀ ਇੱਕ ਸੇਵਾ ਦੀ ਮਿਸਾਲ ਬਲਾਕ ਘੱਗਾ ਦੇ ਸੇਵਾਦਾਰਾਂ ਨੇ ਕਾਇਮ ਕੀਤੀ ਹੈ। ਬਲਾਕ ਘੱਗਾ ਦੇ ਅਣਥੱਕ ਸੇਵਾਦਾਰ ਜਗਜੀਤ ਸਿੰਘ ਇੰਸਾਂ (ਜੱਗੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮੌਸਮ ਖਰਾਬ ਹੋਣ ਕਾਰਨ ਚੱਲੀ ਤੇਜ਼ ਹਨ੍ਹੇਰੀ ਤੇ ਮੀਂਹ ਕਾਰਨ ਬਰਾਸ ਰੋਡ ’ਤੇ ਦਰੱਖ਼ਤ ਡਿੱਗ ਗਏ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਹ ਵੀ ਪੜ੍ਹੋ: PM Modi News: ਪ੍ਰਧਾਨ ਮੰਤਰੀ ਮੋਦੀ ਅੱਜ ਚੇਨਈ ਦੇ ਦੌਰੇ ’ਤੇ, ਵਿਕਾਸ ਪ੍ਰੋਜੈਕਟਾਂ ਦਾ ਦੇਣਗੇ ਤੋਹਫ਼ਾ
ਰੋਡ ’ਤੇ ਦਰੱਖਤ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ ਅਤੇ ਆਵਾਜਾਈ ਪ੍ਰਭਾਵਿਤ ਹੋਈ ਜਿਸ ਨਾਲ ਲੋਕਾਂ ਨੂੰ ਕਾਫੀ ਖੱਜਲ-ਖ਼ੁਆਰੀ ਦਾ ਸਾਹਮਣਾ ਵੀ ਕਰਨਾ ਪਿਆ। ਜਦੋਂ ਇਸ ਦੀ ਸੂਚਨਾ ਬਲਾਕ ਘੱਗਾ ਦੇ ਸੇਵਾਦਾਰਾਂ ਤੱਕ ਪਹੁੰਚੀ ਤਾਂ ਉਹਨਾਂ ਮੌਕੇ ’ਤੇ ਪਹੁੰਚ ਗਏ ਅਤੇ ਸੇਵਾ ’ਚ ਜੁਟ ਗਏ ਕੁਝ ਕੁ ਹੀ ਸਮੇਂ ਵਿੱਚ ਡਿੱਗੇ ਹੋਏ ਦਰੱਖਤ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਮੁੜ ਸ਼ੁਰੂ ਕਰਵਾਈ। ਇਸ ਸੇਵਾ ਦੇ ਜਜਬੇ ਨੂੰ ਦੇਖਦਿਆਂ ਸੜਕ ’ਤੇ ਫਸੇ ਰਾਹਗੀਰਾਂ ਵੱਲੋਂ ਇਹਨਾਂ ਡੇਰਾਂ ਸ਼ਰਧਾਲੂਆਂ ਦਾ ਅਤੇ ਪੂਜਨੀਕ ਗੁਰੂ ਜੀ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜਗਜੀਤ ਸਿੰਘ ਇੰਸਾਂ (ਜੱਗੀ), ਗੁਰਸੇਵਕ ਸਿੰਘ ਇੰਸਾਂ, ਹੰਸ ਲਾਲ ਇੰਸਾਂ, ਜਗਦੀਸ਼ ਸਿੰਘ ਇੰਸਾਂ, ਨਰਿੰਦਰ ਸਿੰਘ ਇੰਸਾਂ ਅਤੇ ਹੋਰ ਬਰਾਸ ਪਿੰਡ ਦੇ ਹੋਰ ਸੇਵਾਦਾਰ ਹਾਜ਼ਰ ਸਨ।