Body Doantion: ਬਲਦੇਵ ਕੌਰ ਇੰਸਾਂ ਨੇ ਖੱਟਿਆ ਨੇਤਰਦਾਨੀ ਤੇ ਸਰੀਰਦਾਨੀ ਹੋਣ ਦਾ ਮਾਣ

ਬਲਾਕ ਭੁੱਚੋ ਮੰਡੀ ਦੇ 35ਵੇਂ ਅਤੇ ਪਿੰਡ ਤੁੰਗਵਾਲੀ ਦੇ 21ਵੇਂ ਸਰੀਰਦਾਨੀ ਬਣੇ

Khushdeep Singh Picture
Published On

ਭੁੱਚੋ ਮੰਡੀ (ਸੁਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਭੁੱਚੋ ਮੰਡੀ ਦੇ ਪਿੰਡ ਤੁੰਗਵਾਲੀ ਵਾਸੀ ਬਲਦੇਵ ਕੌਰ ਇੰਸਾਂ (76) ਪਤਨੀ ਗੁਰਦੇਵ ਸਿੰਘ ਇੰਸਾਂ ਨੇ ਨੇਤਰਦਾਨੀ ਅਤੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਹ ਬਲਾਕ ਭੁੱਚੋ ਮੰਡੀ ਦੇ 35ਵੇਂ ਅਤੇ ਪਿੰਡ ਤੁੰਗਵਾਲੀ ਦੇ 21ਵੇਂ ਸਰੀਰਦਾਨੀ ਬਣੇ ਹਨ। ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਬਲਦੇਵ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿਊਂਦੇ ਜੀਅ ਪ੍ਰਣ ਕੀਤਾ ਹੋਇਆ ਸੀ ਕਿ ਉਨ੍ਹਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। Body Doantion

ਉਹਨਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਹਨਾਂ ਦੇ ਪਤੀ ਗੁਰਦੇਵ ਸਿੰਘ ਇੰਸਾਂ, ਪੁੱਤਰਾਂ ਜਸਪਾਲ ਸਿੰਘ ਇੰਸਾਂ, ਇਕਬਾਲ ਸਿੰਘ ਇੰਸਾਂ, ਜਗਤਾਰ ਸਿੰਘ ਇੰਸਾਂ, ਧੀ ਅਮਰਜੀਤ ਕੌਰ ਇੰਸਾਂ, ਨੂੰਹਾਂ ਜਸਪ੍ਰੀਤ ਕੌਰ ਇੰਸਾਂ, ਮਨਪ੍ਰੀਤ ਕੌਰ ਇੰਸਾਂ, ਨਿਮਰਤ ਕੌਰ ਇੰਸਾਂ, ਜਵਾਈ ਰਣਜੀਤ ਸਿੰਘ ਇੰਸਾਂ, ਪੋਤਰੇ ਹਰਦੀਪ ਸਿੰਘ ਇੰਸਾਂ, ਪਰਦੀਪ ਸਿੰਘ ਇੰਸਾਂ, ਹਰਿੰਦਰ ਸਿੰਘ ਇੰਸਾਂ, ਕਰਨਵੀਰ ਸਿੰਘ ਇੰਸਾਂ, ਅਗਮਦੀਪ ਸਿੰਘ ਇੰਸਾਂ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਮੈਡੀਕਲ ਕਾਲਜ ਡਿਪਾਰਟਮੈਂਟ ਆਫ ਸਰਕਾਰੀ ਮੈਡੀਕਲ ਕਾਲਜ ਜੰਮੂ ਨੂੰ ਦਾਨ ਕੀਤਾ ਗਿਆ ਉਹਨਾਂ ਦੀਆਂ ਦੋਵੇਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਜੋ ਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨ ਕਰਨਗੀਆਂ। Body Doantion

ਇਸ ਤੋਂ ਪਹਿਲਾਂ ਉਹਨਾਂ ਦੀ ਧੀ, ਨੂੰਹਾਂ ਤੇ ਪੋਤਰੀਆਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਰਣਜੀਤ ਸਿੰਘ ਇੰਸਾਂ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਛਿੰਦਰ ਸਿੰਘ ਇੰਸਾਂ, ਪ੍ਰੇਮੀ ਸੇਵਕ ਗੁਰਜੀਤ ਸਿੰਘ, ਮੇਘ ਰਾਜ ਇੰਸਾਂ, ਯਾਦਵਿੰਦਰ ਸਿੰਘ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਸਾਧ ਸੰਗਤ ਅਤੇ ਰਿਸ਼ਤੇਦਾਰ ਹਾਜ਼ਰ ਸਨ। 

ਡੇਰਾ ਸ਼ਰਧਾਲੂਆਂ ਦੀ ਬਦੌਲਤ ਪਿੰਡ ਬਣਿਆ ਸਰੀਰਦਾਨੀਆਂ ਦੀ ਧਰਤੀ: ਸਰਪੰਚ | Body Doantion

ਇਸ ਮੌਕੇ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਰੀਤ ਦੀ ਤਰ੍ਹਾਂ ਸਭਨਾਂ ਨੂੰ ਮ੍ਰਿਤਕ ਦੇਹਾਂ ਨੂੰ ਜਲਾਉਣ ਦੀ ਥਾਂ ਮੈਡੀਕਲ ਕਾਲਜਾਂ ਨੂੰ ਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮਨੁੱਖੀ ਸਰੀਰ ’ਤੇ ਨਵੀਆਂ ਨਵੀਆਂ ਖੋਜਾਂ ਕਰ ਸਕਣ ਤੇ ਚੰਗੇ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨ। ਉਹਨਾਂ ਕਿਹਾ ਕਿ ਡੇਰਾ ਸ਼ਰਧਾਲੂ ਧੰਨ ਕਹਿਣ ਦੇ ਕਾਬਲ ਹਨ ਜੋ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿਊਂਦੇ ਜੀਅ ਤਾਂ ਮਾਨਵਤਾ ਭਲਾਈ ਦੇ ਕਾਰਜ ਕਰਦੇ ਹੀ ਹਨ, ਸਗੋਂ ਮੌਤ ਉਪਰੰਤ ਵੀ ਨੇਤਰਦਾਨ ਤੇ ਸਰੀਰਦਾਨ ਜਿਹੇ ਮਹਾਨ ਦਾਨ ਕਰਕੇ ਸਦਾ ਲਈ ਅਮਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਦੀ ਬਦੌਲਤ ਪਿੰਡ ਤੁੰਗਵਾਲੀ ਸਰੀਰਦਾਨੀਆਂ ਦੀ ਧਰਤੀ ਬਣ ਗਿਆ ਹੈ। Body Doantion

ਇਹ ਵੀ ਪੜ੍ਹੋ : Punjab Pensioners News: ਪੰਜਾਬ ਸਰਕਾਰ ਵਿਰੁੱਧ ਮਹਿੰਗਾਈ ਭੱਤੇ ਦੇ ਬਕਾਏ ਮਾਮਲੇ ’ਚ ਅਪਰਾਧਿਕ ਮਾਣਹਾਨੀ ਦਾ ਨੋਟਿਸ

About The Author

Govt Ad Epaper Sach Kahoon Punjabi Preferred News Source
Sachi Shiksha Official

Related Posts