Punjab Debt Crisis: ਪੰਜਾਬ ਸਿਰ ਚੜ੍ਹਿਆ ਕਰਜ਼ੇ ਦਾ ਬੋਝ ਹੋਰ ਵਧਿਆ, ਸਰਕਾਰ ਨੇ ਮੁੜ ਲਿਆ 1500 ਕਰੋੜ ਦਾ ਕਰਜ਼ਾ

ਕਰਜ਼ੇ ਦੀ ਪੰਡ ਹੋਰ ਹੋਈ ਭਾਰੀ, ਪੰਜਾਬ ਸਰਕਾਰ ਨੇ ਮੁੜ ਚੁੱਕਿਆ 1500 ਕਰੋੜ ਰੁਪਏ ਦਾ ਕਰਜ਼ਾ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab Debt Crisis: ਪੰਜਾਬ ਦੇ ਸਿਰ ’ਤੇ ਕਰਜ਼ੇ ਦੀ ਪੰਡ ਲਗਾਤਾਰ ਭਾਰ ਹੁੰਦੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਮਹੀਨੇ ਵਿੱਚ 2-2 ਵਾਰ ਕਰਜ਼ਾ ਲਿਆ ਜਾ ਰਿਹਾ ਹੈ। ਸਰਕਾਰ ਵੱਲੋਂ ਹੁਣ 15 ਅਕਤੂਬਰ ਨੂੰ ਇੱਕ ਵਾਰ ਫਿਰ 1500 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ ਤੇ ਇਸ ਕਰਜ਼ੇ ਦੀ ਅਦਾਇਗੀ ਸਰਕਾਰ ਦੇ ਖ਼ਾਤੇ ’ਚ 21 ਅਕਤੂਬਰ ਨੂੰ ਹੋ ਜਾਏਗੀ। ਇਸ ਅਕਤੂਬਰ ਮਹੀਨੇ ’ਚ ਹੀ ਪੰਜਾਬ ਸਰਕਾਰ ਪਹਿਲਾਂ ਹੀ ਲੱਗਭ੍ਹਗ 2 ਹਜ਼ਾਰ ਕਰੋੜ ਦਾ ਕਰਜ਼ਾ ਲੈ ਚੁੱਕੀ ਹੈ। Punjab Debt Crisis

ਹੁਣ ਮੁੜ ਤੋਂ 1500 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਗਿਆ ਹੈ। ਇਸ ਕਰਜ਼ੇ ਲਈ ਸਰਕਾਰ ਦੇ ਬਾਂਡ ਗਿਰਵੀ ਰੱਖੇ ਜਾਣਗੇ ਤੇ ਇਸ ਕਰਜ਼ੇ ਨੂੰ ਅਗਲੇ 9 ਤੇ 17 ਸਾਲਾਂ ਦੌਰਾਨ 2 ਵਾਰ ਵਿੱਚ ਵਾਪਸ ਕੀਤਾ ਜਾਏਗਾ। ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਕਰੀਬ 5 ਲੱਖ ਕਰੋੜ ਰੁਪਏ ਦੀ ਕਰਜ਼ਾਈ ਹੈ ਜਾਣਕਾਰੀ ਅਨੁਸਾਰ ਸੱਤਾ ’ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ’ਚ ਰਹਿੰਦੇ ਹੋਏ ਹਮੇਸ਼ਾ ਹੀ ਕਰਜ਼ੇ ਦੇ ਖ਼ਿਲਾਫ਼ ਪ੍ਰਚਾਰ ਕਰਦੇ ਹੋਏ ਕਾਂਗਰਸ ਦੀ ਸਰਕਾਰ ਦਾ ਵਿਰੋਧ ਕੀਤਾ ਜਾਂਦਾ ਸੀ ਕਿ ਉਨ੍ਹਾਂ ਵੱਲੋਂ ਲਗਾਤਾਰ ਕਰਜ਼ਾ ਲਿਆ ਜਾ ਰਿਹਾ ਹੈ। Punjab Debt Crisis

ਆਮ ਆਦਮੀ ਪਾਰਟੀ ਵੱਲੋਂ ਉਸ ਸਮੇਂ ਇਹ ਐਲਾਨ ਵੀ ਕੀਤਾ ਜਾਂਦਾ ਰਿਹਾ ਸੀ ਕਿ ਕਾਂਗਰਸ ਪਾਰਟੀ ਕਰਜ਼ਾ ਲੈ ਕੇ ਪੰਜਾਬ ਨੂੰ ਡੋਬ ਰਹੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਸੱਤਾ ’ਚ ਆਈ ਤਾਂ ਉਨ੍ਹਾਂ ਵੱਲੋਂ ਪੰਜਾਬ ਨੂੰ ਇਸ ਕਰਜ਼ੇ ਦੇ ਬੋਝ ਤੋਂ ਬਾਹਰ ਕੱਢਿਆ ਜਾਏਗਾ। ਆਮ ਆਦਮੀ ਪਾਰਟੀ ਨੇ ਹੀ ਵਾਅਦਾ ਕੀਤਾ ਸੀ ਕਿ ਉਹ ਜੇਕਰ ਸੱਤਾ ’ਚ ਆਉਂਦੇ ਹਨ ਤਾਂ ਕਰਜ਼ੇ ਨੂੰ ਲੈਣ ਦੀ ਥਾਂ ’ਤੇ ਕਰਜ਼ੇ ਨੂੰ ਘਟਾਇਆ ਜਾਏਗਾ ਪਰ ਇਸ ਦੇ ਉਲਟ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰ ਮਹੀਨੇ ਹੀ ਕਰਜ਼ਾ ਲਿਆ ਜਾ ਰਿਹਾ ਹੈਹੁਣ 15 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ 700 ਕਰੋੜ ਰੁਪਏ ਦਾ ਕਰਜ਼ਾ 7.75 ਫੀਸਦੀ ਵਿਆਜ ਦਰ ਨਾਲ 9 ਸਾਲ ਲਈ ਲਿਆ ਜਾ ਰਿਹਾ ਹੈ ਤੇ 800 ਕਰੋੜ ਰੁਪਏ ਦਾ ਕਰਜ਼ਾ 7.65 ਫੀਸਦੀ ਦਰ ਵਿਆਜ ਨਾਲ 17 ਸਾਲ ਲਈ ਲਿਆ ਗਿਆ ਹੈ। Punjab Debt Crisis

ਇਹ ਵੀ ਪੜ੍ਹੋ : Bhagwant Mann France Visit: ਭਗਵੰਤ ਮਾਨ ਦੀ ਫਰਾਂਸ ਯਾਤਰਾ ਨੂੰ ਹਾਈ ਕੋਰਟ ਦੀ ਮਨਜ਼ੂਰੀ, ਕੇਂਦਰ ਦੀ ਸੁਰੱਖਿਆ ਖ਼ਤਰੇ ਵਾਲੀ ਦਲੀਲ ਰੱਦ

About The Author

Related Posts