Ranji Trophy: ਰਣਜੀ ’ਚ ਚਮਕੇਗਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦਾ ਕਨਿਸ਼ਕ ਚੌਹਾਨ, ਹਰਿਆਣਾ ਟੀਮ ’ਚ ਹੋਈ ਚੋਣ

ਅੰਡਰ-19 ਵਿਸ਼ਵਕੱਪ ’ਚ ਨਿਭਾ ਚੁੱਕੇ ਹਨ ਅਹਿਮ ਭੂਮਿਕਾ,  ਚੋਣ ’ਤੇ ਕ੍ਰਿਕਟ ਐਸੋਸ਼ੀਏਸ਼ਨ ਦੇ ਸਕੱਤਰ ਅਤੇ ਕੋਚਾਂ ਨੇ ਦਿੱਤੀ ਵਧਾਈ

Satinder Mathur  Picture
Published On

Ranji Trophy: (ਸੱਚ ਕਹੂੰ ਨਿਊਜ) ਸਰਸਾ। ਕੌਮਾਂਤਰੀ ਕ੍ਰਿਕਟ ’ਚ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਚੁੱਕੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਕਨਿਸ਼ਕ ਚੌਹਾਨ ਨੇ ਇੱਕ ਹੋਰ ਪ੍ਰਾਪਤੀ ਆਪਣੇ ਨਾਂਅ ਕੀਤੀ ਹੈ। ਉਨ੍ਹਾਂ ਦੀ ਚੋਣ 2026-27 ਸੈਸ਼ਨ ’ਚ ਖੇਡੀ ਜਾਣ ਵਾਲੀ ਰਣਜੀ ਟਰਾਫੀ ਅਲੀਟ ਲਈ ਹਰਿਆਣਾ ਦੀ ਟੀਮ ’ਚ ਹੋਈ ਹੈ ।ਕਨਿਸ਼ਕ ਦੀ ਚੋਣ ਨਾਲ ਜ਼ਿਲ੍ਹੇ ਦੇ ਕ੍ਰਿਕਟ ਜਗਤ ’ਚ ਖੁਸ਼ੀ ਦਾ ਮਾਹੌਲ ਹੈ। ਸਰਸਾ ਕ੍ਰਿਕਟ ਐਸੋਸ਼ੀਏਸ਼ਨ ਦੇ ਜ਼ਿਲ੍ਹਾ ਸਕੱਤਰ ਡਾ. ਵੇਦ ਬੈਨੀਵਾਲ, ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਪ੍ਰਸ਼ਾਸਕ ਚਰਨਜੀਤ ਸਿੰਘ ਇੰਸਾਂ, ਮੈਨੇਜ਼ਮੈਂਟ ਕਮੇਟੀ ਦੇ ਮੈਂਬਰ ਰਿਟਾ. ਕਰਨਲ ਨਰਿੰਦਰ ਪਾਲ ਸਿੰਘ ਤੂਰ, ਕਾਲਜ ਪ੍ਰਿੰਸੀਪਲ ਡਾ. ਦਿਲਾਵਰ ਸਿੰਘ ਅਤੇ ਕੋਚਾਂ ਜਸਕਰਨ ਸਿੰਘ, ਸ਼ੰਕਰ ਸੈਣੀ ਅਤੇ ਵਿਜੈ ਕੁਮਾਰ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਉਜਵਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ: Bhagwant Mann: ਚੱਪੜਚਿੜੀ ਤੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਅੰਤਿਮ ਪੜਾਅ ਦਾ ਆਗਾਜ਼, 23 ਜ਼ਿਲ੍ਹਿਆਂ ’ਚ ਕੱਢੀ ਜਾਵੇਗੀ ਬਾਈਕ ਰੈਲੀ : ਭਗਵੰਤ ਮਾਨ

ਰਣਜੀ ਟਰਾਫੀ ’ਚ ਹਰਿਆਣਾ ਤੋਂ ਇਲਾਵਾ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਮੁੰਬਈ ਰੇਲਵੇ, ਰਾਜਸਥਾਨ, ਤਾਮਿਲਨਾਡੂ  ਅਤੇ ਉਤਰਾਖੰਡ ਦੀਆਂ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ ਕਨਿਸ਼ਕ ਇਸ ਤੋਂ ਪਹਿਲਾਂ ਅੰਡਰ-19 ਵਿਸ਼ਵ ਕੱਪ ’ਚ ਵੀ ਭਾਰਤੀ ਟੀਮ ਦਾ ਅਹਿਮ ਹਿੱਸਾ ਰਹਿ ਚੁੱੱਕੇ ਹਨ ਉਨ੍ਹਾਂ ਦੇ ਪ੍ਰਦਰਸ਼ਨ ਅਤੇ ਪ੍ਰਾਪਤੀਆਂ ਦੀ ਚਰਚਾ ਹਰਿਆਣਾ ਹੀ ਨਹੀਂ, ਸਗੋਂ ਦੇਸ਼ ਭਰ ’ਚ ਹੋਈ ਸੀ 

ਮਿਹਨਤ ਅਤੇ ਖੇਡ ਕੌਸ਼ਲ ਨਾਲ ਬਣਾਈ ਪਛਾਣ

ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਨੇ ਕਨਿਸ਼ਕ ਦੀ ਪ੍ਰਾਪਤੀ ’ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਖੇਡ ਕੌਸ਼ਲ ਦੇ ਦਮ ’ਤੇ ਪਹਿਲਾਂ ਵੀ ਵਿਸ਼ਵ ਪੱਧਰ ’ਤੇ ਸਰਸਾ ਦਾ ਨਾਂਅ ਰੌਸ਼ਨ ਕੀਤਾ ਹੈ। ਘੱਟ ਉਮਰ ’ਚ ਆਪਣੀ ਪ੍ਰਤਿਭਾ ਤੋਂ ਪ੍ਰਭਾਵਿਤ ਕਰਨ ਵਾਲੇ ਕਨਿਸ਼ਕ ਦੀ ਇਹ ਪ੍ਰਾਪਤੀ ਸ਼ਲਾਘਾਯੋਗ ਹੈ ।

 

About The Author

Related Posts