Parvinder Singh Jhota Mansa: ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ 'ਚ ਤਾਜ਼ਾ ਅਪਡੇਟ, ਪੁਲਿਸ ਦੀ ਕਾਰਵਾਈ...

ਮਾਨਸਾ ਦੇ ਬਾਜ਼ਾਰ ਅੱਜ ਵੀ ਪੂਰੀ ਤਰ੍ਹਾਂ ਬੰਦ

Ravinder Sharma Picture
Published On

ਮਾਨਸਾ (ਸੁਖਜੀਤ ਮਾਨ)। ਲੰਘੇ ਦਿਨੀਂ ਮਾਨਸਾ ਦੇ ਵਿੱਚ ਮੈਡੀਕਲ ਸੰਚਾਲਕ ਅਸ਼ਵਨੀ ਕੁਮਾਰ ਵੱਲੋਂ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।  ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਦੀ ਪੁਲਿਸ ਵੱਲੋਂ ਵੱਖ-ਵੱਖ ਰਾਜਾਂ ਵਿੱਚ ਭਾਲ ਕੀਤੀ ਜਾ ਰਹੀ ਸੀ। ਪਤਾ ਲੱਗਿਆ ਹੈ ਕਿ ਪੁਲਿਸ ਨੇ ਉਸ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫਤਾਰ ਕਰ ਲਿਆ ਪਰ ਇਸ ਸਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਹਾਲੇ ਤੱਕ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਕੀਤੀ ।

ਉਧਰ ਕਤਲ ਤੋਂ ਦੂਜੇ ਦਿਨ ਬਾਅਦ ਵੀ ਅੱਜ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਹਾਇਸ਼ ਨੇੜੇ ਤਿੰਨਕੋਣੀ ਉੱਤੇ ਪੱਕਾ ਮੋਰਚਾ ਜਾਰੀ ਹੈ । ਲੰਘੀ ਰਾਤ ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਨੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨਾਲ ਧਰਨਾ ਸਥਾਨ ’ਤੇ ਆ ਕੇ ਗੱਲਬਾਤ ਕੀਤੀ ਸੀ ਜਿਨ੍ਹਾਂ ਨੂੰ ਭੀਮ ਸਿੰਘ ਦੇ ਸਖਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ । ਝੋਟੇ ਦੇ ਪਿਤਾ ਨੇ ਐਸਐਸਪੀ ਨੂੰ ਕਿਹਾ ਕਿ ਜਦੋਂ ਉਹ ਨਸ਼ਿਆਂ ਖਿਲਾਫ ਲੰਬੇ ਸਮੇਂ ਤੋਂ ਲੜਾਈ ਲੜ ਰਿਹਾ ਸੀ ਤਾਂ ਪੁਲਿਸ ਉਸ ਦੇ ਕਹੇ ਮੁਤਾਬਿਕ ਕੋਈ ਕਾਰਵਾਈ ਨਹੀਂ ਕਰਦੀ ਸੀ । ਮਾਨਸਾ ਦੇ ਬਾਜ਼ਾਰ ਅੱਜ ਵੀ ਪੂਰੀ ਤਰ੍ਹਾਂ ਬੰਦ ਹਨ  ।

Read Also : ਸੀਈਓ ਦਾ ਦਾਅਵਾ, ਕਾਂਗਰਸ ਨੇ ਕੀਤਾ ਸਮਰਥਨ, ਕਾਂਗਰਸ ਵੱਲੋਂ ਇਨਕਾਰ

ਇਸ ਮਸਲੇ ’ਤੇ ਕੱਲ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਦੋਂ ਕਿ ਅੱਜ ਵੀ ਵੱਡੀ ਗਿਣਤੀ ਲੋਕ ਮਾਨਸਾ ਧਰਨੇ ਵਿੱਚ ਪੁੱਜ ਰਹੇ ਹਨ। ਪੁਲਿਸ ਨੂੰ ਲੋਕਾਂ ਦੇ ਇਸ ਸੰਘਰਸ਼ ਦਾ ਇੰਨਾ ਖੌਫ ਹੈ ਕਿ ਮਾਨਸਾ ਨੂੰ ਜਾਂਦੇ ਰਾਹਾਂ ’ਤੇ ਪੁਲਿਸ ਦੇ ਸਖਤ ਪਹਿਰੇ ਲਾ ਦਿੱਤੇ ਗਏ ਤਾਂ ਜੋ ਲੋਕਾਂ ਨੂੰ ਉਧਰ ਜਾਣ ਤੋਂ ਰੋਕਿਆ ਜਾ ਸਕੇ।

Read Also : ਸੀਈਓ ਦਾ ਦਾਅਵਾ, ਕਾਂਗਰਸ ਨੇ ਕੀਤਾ ਸਮਰਥਨ, ਕਾਂਗਰਸ ਵੱਲੋਂ ਇਨਕਾਰ

About The Author

Related Posts