New PRTC Bus Route Punjab: ਇਲਾਕਾ ਵਾਸੀਆਂ ਲਈ ਖੁਸ਼ਖਬਰੀ! ਜਖਵਾਲੀ-ਰਾਜਪੁਰਾ ਵਿਚਕਾਰ ਨਵਾਂ ਬੱਸ ਰੂਟ ਸ਼ੁਰੂ
ਵਿਧਾਇਕ ਲਖਬੀਰ ਸਿੰਘ ਰਾਏ ਨੇ ਹਰੀ ਝੰਡੀ ਦੇ ਕੇ ਬੱਸ ਨੂੰ ਕੀਤਾ ਰਵਾਨਾ
New PRTC Bus Route Punjab: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜਖਵਾਲੀ ਤੋਂ ਰਾਜਪੁਰਾ ਤੱਕ ਵਾਇਆ ਮੂਲੇਪੁਰ, ਮੁਹੰਮਦੀਪੁਰ, ਸੇਹਰਾ, ਸੇਹਰੀ ਰਾਹੀਂ ਜਾਣ ਵਾਲੀ ਪੀ.ਆਰ.ਟੀ.ਸੀ. ਦੀ ਜੂਨੀਅਰ ਬੱਸ ਨੂੰ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਰੂਟ ਦੇ ਸ਼ੁਰੂ ਹੋਣ ਨਾਲ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਕਿਹਾ ਗਿਆ ਹੈ, ਉਹ ਕਰਕੇ ਦਿਖਾਇਆ ਗਿਆ ਹੈ। ਭਾਵੇਂ ਕੋਈ ਵੀ ਕੰਮ ਹੋਵੇ, ਪੰਜਾਬ ਸਰਕਾਰ ਨੇ ਜੋ ਐਲਾਨ ਕੀਤਾ ਹੈ, ਉਸ ਨੂੰ ਪੂਰਾ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਦਿਆਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਿੱਚ ਜਖਵਾਲੀ ਤੋਂ ਰਾਜਪੁਰਾ ਤੱਕ ਵਾਇਆ ਮੂਲੇਪੁਰ, ਸੈਫਲਪੁਰ, ਮੁਹੰਮਦੀਪੁਰ, ਸੇਹਰਾ, ਸੇਹਰੀ ਲਈ ਇੱਕ ਨਵੀਂ ਜੂਨੀਅਰ ਪੀ.ਆਰ.ਟੀ.ਸੀ. ਦੀ ਬੱਸ ਦਾ ਰੂਟ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab Dense Fog Alert: ਪੰਜਾਬ ਅਤੇ ਚੰਡੀਗੜ੍ਹ ’ਚ ਸੰਘਣੀ ਧੁੰਦ ਦਾ ਅਲਰਟ, 22 ਨਵੰਬਰ ਤੱਕ ਘੱਟ ਰਹੇਗੀ ਸਵੇਰੇ ਵਿਜ਼ੀਬਿਲਟੀ
ਉਕਤ ਕਾਰਜ ਲਈ ਉਹ ਪੰਜਾਬ ਸਰਕਾਰ ਦੇ ਤਹਿਦਿਲੋਂ ਧੰਨਵਾਦੀ ਹਨ। ਇਸ ਰੂਟ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਕਿਉਂਕਿ ਇਸ ਰਸਤੇ ’ਤੇ ਕੋਈ ਬੱਸ ਵਗੈਰਾ ਨਹੀਂ ਜਾਂਦੀ ਸੀ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ, ਐਮ.ਡੀ. ਜਸਨਪ੍ਰੀਤ ਕੌਰ ਗਿੱਲ, ਜੀ.ਐਮ. ਪੀ.ਆਰ.ਟੀ.ਸੀ. ਅਮਨਵੀਰ ਸਿੰਘ, ਟਰੈਫਿਕ ਇੰਸਪੈਕਟਰ ਗੁਰਤੇਜ ਸਿੰਘ ਜਖਵਾਲੀ, ਸਰਪੰਚ ਦਿਲਦਾਰ ਮੁਹੰਮਦ, ਪੰਚ ਹਰਿੰਦਰ ਸਿੰਘ, ਸਰਪੰਚ ਹਰਸ਼ਦੀਪ ਸ਼ਰਮਾ ਰੁੜਕੀ, ਸਰਪੰਚ ਗੁਰਦੀਪ ਸਿੰਘ ਜਖਵਾਲੀ, ਗੁਰਪ੍ਰੀਤ ਸਿੰਘ ਭਿੰਡਰ, ਪ੍ਰਧਾਨ ਬਲਬੀਤ ਸਿੰਘ ਮੂਲੇਪੁਰ ਆਦਿ ਵੀ ਹਾਜ਼ਰ ਸਨ।
Comments