Body Donation: ਸਰੀਰਦਾਨ ਤੇ ਨੇਤਰਦਾਨ ਕਰਕੇ ਮਾਨਵਤਾ ਦੀ ਮਿਸਾਲ ਬਣੇ ਮਾਤਾ ਧਨਪਤੀ ਦੇਵੀ ਇੰਸਾਂ
ਮੈਡੀਕਲ ਸਿੱਖਿਆ ਲਈ ਕੰਮ ਆਏਗਾ ਮਾਤਾ ਜੀ ਦਾ ਮ੍ਰਿਤਕ ਸਰੀਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਡੇਰਾ ਸੱਚਾ ਸੌਦਾ ਦੀ ਬੇਮਿਸਾਲ ਸੇਵਾ ਮੁਹਿੰਮ ’ਚ ਹੁਣ ਚੰਡੀਗੜ੍ਹ ਦੀ ਮਾਤਾ ਧਨਪਤੀ ਦੇਵੀ ਇੰਸਾਂ (75) ਦਾ ਨਾਂਅ ਵੀ ਦਰਜ਼ ਹੋ ਗਿਆ ਹੈ। ਜਿਉਂਦੇ ਜੀ ਮਾਤਾ ਧਨਪਤੀ ਦੇਵੀ ਇੰਸਾਂ ਕਦੇ ਵੀ ਮਾਨਵਤਾ ਦੀ ਸੇਵਾ ਤੋਂ ਪਿੱਛੇ ਨਹੀਂ ਰਹੇ ਤੇ ਦੁਨੀਆ ਤੋਂ ਰੁਖ਼ਸਤ ਹੋਣ ਮੌਕੇ ਵੀ ਆਪਣੀਆਂ ਅੱਖਾਂ ਤੇ ਸਰੀਰਦਾਨ ਕਰਦੇ ਹੋਏ ਮਾਨਵਤਾ ਦੀ ਵੱਡੀ ਮਿਸਾਲ ਪੇਸ਼ ਕੀਤੀ ਹੈ।
ਧਨਪਤੀ ਦੇਵੀ ਇੰਸਾਂ ਦੇ ਇਸ ਪ੍ਰਣ ਨੂੰ ਉਨ੍ਹਾਂ ਦੇ ਪਤੀ ਧਰਮਪਾਲ ਤੇ ਪੁੱਤਰ ਸੁਨੀਲ ਪਾਇਲ ਤੇ ਅਰਵਿੰਦ ਪਾਇਲ ਸਮੇਤ ਪੂਰੇ ਪਰਿਵਾਰ ਵੱਲੋਂ ਪੂਰਾ ਕੀਤਾ ਗਿਆ ਹੈ। ਮਾਤਾ ਧਨਪਤੀ ਦੇਵੀ ਇੰਸਾਂ, ਹਸਪਤਾਲ ’ਚ ਜ਼ੇਰੇ ਇਲਾਜ ਸਨ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਿਆ। ਪਰਿਵਾਰ ਲਈ ਇਹ ਘੜੀ ਬੇਹੱਦ ਦੁਖਦਾਈ ਸੀ, ਪਰ ਇਸ ਔਖੇ ਸਮੇਂ ’ਚ ਵੀ ਪਰਿਵਾਰ ਨੇ ਅਜਿਹਾ ਫੈਸਲਾ ਲਿਆ।
ਜਿਸ ਨਾਲ ਮਾਤਾ ਜੀ ਦੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਦੇਹ ਆਉਣ ਵਾਲੀਆਂ ਪੀੜ੍ਹੀਆਂ ਦੇ ਕੰਮ ਆ ਸਕੇਗੀ। ਧਨਪਤੀ ਦੇਵੀ ਇੰਸਾਂ ਦੀਆਂ ਅੱਖਾਂ ਨੂੰ ਸੈਕਟਰ 32 ਦੇ ਸਰਕਾਰੀ ਹਸਪਤਾਲ ਤੇ ਮੈਡੀਕਲ ਕਾਲਜ ’ਚ ਦਾਨ ਕੀਤਾ ਗਿਆ ਹੈ, ਜਿੱਥੇ ਨੇਤਰਹੀਣਾਂ ਦੀ ਜ਼ਿੰਦਗੀਆਂ ਨੂੰ ਰੌਸ਼ਨੀ ਮਿਲੇਗੀ ਤੇ ਸਰੀਰ ਸ਼੍ਰੀ ਧਨਵੰਤਰੀ ਆਯੁਰਵੈਦਿਕ ਕਾਲਜ ਤੇ ਹਸਪਤਾਲ ਸੈਕਟਰ 46-ਬੀ ਚੰਡੀਗੜ੍ਹ ’ਚ ਦਾਨ ਕੀਤਾ ਗਿਆ ਹੈ।
ਮਾਤਾ ਧਜੀ ਦੇ ਪੁੱਤਰ ਸੁਨੀਲ ਕੁਮਾਰ ਪਾਇਲ ਸਟੇਟ ਆਫਿਸ, ਚੰਡੀਗੜ੍ਹ ’ਚ ਉੱਚ ਅਹੁਦੇ ’ਤੇ ਤਾਇਨਾਤ ਹਨ, ਜਦਕਿ ਦੂਜੇ ਪੁੱਤਰ ਅਰਵਿੰਦ ਕੁਮਾਰ ਕਾਰੋਬਾਰੀ ਹਨ। ਉਨ੍ਹਾਂ ਦੀਆਂ ਧੀਆਂ ਪੁਸ਼ਪਾ ਇੰਸਾਂ ਤੇ ਸਵਿਤਾ ਇੰਸਾਂ ਹਨ। ਇਸ ਮੌਕੇ ਧਨਪਤੀ ਦੇਵੀ ਇੰਸਾਂ ਦੇ ਪਤੀ ਧਰਮਪਾਲ ਇੰਸਾਂ ਤੇ ਪੁੱਤਰ ਸੁਨੀਲ ਕੁਮਾਰ ਪਾਇਲ ਨੇ ਦੱਸਿਆ ਕਿ ਮਾਤਾ ਜੀ ਹਮੇਸ਼ਾ ਹੀ ਡੇਰਾ ਸੱਚਾ ਸੌਦਾ ਵੱਲੋਂ ਦੱਸੇ ਗਏ ਮਾਰਗ ’ਤੇ ਚੱਲਦੇ ਹੋਏ ਮਾਨਵਤਾ ਦੀ ਸੇਵਾ ’ਚ ਹੀ ਲੱਗੇ ਰਹਿੰਦੇ ਸਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਹੀ ਨਾਮ ਸ਼ਬਦ ਦੀ ਅਨਮੋਲ ਦਾਤ ਲੈ ਲਈ ਸੀ ਤੇ ਡੇਰਾ ਸੱਚਾ ਸੌਦਾ ’ਚ ਉਨ੍ਹਾਂ ਨੇ ਸੇਵਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਪੁੱਤਰੀ ਪੁਸ਼ਪਾ ਇੰਸਾਂ ਇਸ ਸਮੇਂ ਡੇਰਾ ਸੱਚਾ ਸੌਦਾ ਵਿੱਚ ਸੇਵਾ ’ਚ ਲੱਗੇ ਹੋਏ ਹਨ ਤੇ ਦੂਜੀ ਬੇਟੀ ਸਵਿਤਾ ਇੰਸਾਂ ਵੀ ਮਾਨਵਤਾ ਭਲਾਈ ਦੇ ਕਾਰਜ ਕਰ ਰਹੇ ਹਨ।
ਬੇਮਿਸਾਲ ਐ ਡੇਰਾ ਸੱਚਾ ਸੌਦਾ ਦਾ ਸਹਿਯੋਗ, ਤਾਰੀਫ਼ ਲਈ ਸ਼ਬਦ ਵੀ ਘੱਟ : ਡਾ. ਰੰਜਨ ਝਾਅ
ਸ਼੍ਰੀ ਧਨਵੰਤਰੀ ਆਯੁਰਵੈਦਿਕ ਕਾਲਜ ਤੇ ਹਸਪਤਾਲ ’ਚ ਰਚਨਾ ਸਰੀਰ ਵਿਭਾਗ (ਮੈਡੀਕਲ ਸਿੱਖਿਆ) ਦੇ ਮੁਖੀ ਡਾ. ਰੰਜਨ ਕੁਮਾਰ ਝਾਅ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਤਾਰੀਫ਼ ਤੇ ਧੰਨਵਾਦ ਲਈ ਹਰ ਸ਼ਬਦ ਛੋਟਾ ਪੈ ਜਾਂਦਾ ਹੈ, ਕਿਉਂਕਿ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਮਹਾਨ ਕਾਰਜਾਂ ਕਰਕੇ ਜਿੱਥੇ ਸਮਾਜ ’ਚੋਂ ਬੁਰਾਈਆਂ ਦੂਰ ਹੋ ਰਹੀਆਂ ਹਨ ਓਥੇ ਮੈਡੀਕਲ ਸਿੱਖਿਆ ਦੇ ਵਿਦਿਆਰਥੀਆਂ ਨੂੰ ਖੋਜ਼ ਕਰਨ ਲਈ ਸਰੀਰਦਾਨ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਦੇ ਜਮਾਨੇ ’ਚ ਜਦੋਂ ਆਮ ਲੋਕ ਆਪਣੇ ਸਰੀਰ ਦਾ ਇੱਕ ਵਾਲ ਤੱਕ ਨਹੀਂ ਦਿੰਦੇ ਹਨ, ਉੱਥੇ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਸਦਕਾ ਅੱਖਾਂ ਤੇ ਸਰੀਰਦਾਨ ਤੱਕ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੈਡੀਕਲ ਕਾਲਜ ’ਚ ਹੋਣ ਵਾਲੀ ਖ਼ੋਜ ਤੇ ਡਾਕਟਰੀ ਪੜ੍ਹਾਈ ਲਈ ਹਮੇਸ਼ਾ ਹੀ ਮ੍ਰਿਤਕ ਦੇਹ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਮਿਲਦੀ ਆਈ ਹੈ, ਜਿਸ ਲਈ ਉਹ ਤਹਿ ਦਿਲੋਂ ਡੇਰਾ ਸੱਚਾ ਸੌਦਾ ਤੇ ਪੂਜਨੀਕ ਗੁਰੂ ਜੀ ਦੇ ਧੰਨਵਾਦੀ ਹਨ।
ਇਹ ਵੀ ਪੜ੍ਹੋ : Cyclone Akvan Odisha: ਚੱਕਰਵਾਤੀ ਤੂਫਾਨ ਅਕਵਾਨ ਓਡੀਸ਼ਾ ਤੱਟ ਨਾਲ ਟਕਰਾਉਣਾ ਹੋਇਆ ਸ਼ੁਰੂ, ਸੂਬੇ ’ਚ ਤੇਜ਼ ਮੀਂਹ, 69 ਟ੍ਰੇਨਾਂ ਰੱਦ
Comments