Punjab Politics News: ਸੁਨੀਲ ਜਾਖੜ ਨੂੰ ਸਿਆਸਤ ਤੋਂ ਸੰਨਿਆਸ ਲੈ ਲੈਣਾ ਚਾਹੀਦੈ : ਭਗਵੰਤ ਸਿੰਘ ਮਾਨ

ਜਾਖੜ ਵੱਲੋਂ ਕੇਜਰੀਵਾਲ ਤੇ ਸਿਸੋਦੀਆ ਦੇ ਪੰਜਾਬ ਤੋਂ ਚੋਣ ਲੜਨ ਦੀ ਦਿੱਤੀ ਸਲਾਹ ’ਤੇ ਮੁੱਖ ਮੰਤਰੀ ਦਾ ਪਲਟਵਾਰ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਭਾਜਪਾ ਆਗੂ ਸੁਨੀਲ ਜਾਖੜ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ, ਉਸ ਹਿਸਾਬ ਨਾਲ ਉਨ੍ਹਾਂ ਨੂੰ ਸੰਨਿਆਸ ਲੈ ਲੈਣਾ ਚਾਹੀਦਾ ਹੈ  ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਟਿੱਪਣੀ ਸੁਨੀਲ ਜਾਖੜ ਦੇ ਉਸ ਬਿਆਨ ’ਤੇ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਭਾਵੇਂ ਸੰਨਿਆਸ ਲੈ ਚੁੱਕੇ ਹਨ।

ਫਿਰ ਵੀ ਇਨ੍ਹਾਂ ਦੋਵੇਂ ਲੀਡਰਾਂ ਵਿੱਚੋਂ ਇੱਕ ਦੇ ਸਾਹਮਣੇ ਚੋਣ ਲੜਨ ਲਈ ਮੈਦਾਨ ਵਿੱਚ ਜ਼ਰੂਰਤ ਉੱਤਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਪੰਜਾਬ ਵਿੱਚ ਆ ਕੇ ਚੋਣਾਂ ਕਿਉਂ ਲੜਨਗੇ? ਉਨ੍ਹਾਂ ਦਾ ਪੰਜਾਬ ਤੋਂ ਚੋਣ ਲੜਨ ਦਾ ਕੀ ਮਤਲਬ ਬਣਦਾ ਹੈ? ਸੁਨੀਲ ਜਾਖੜ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਆਪਣੀ ਸਿਆਸੀ ਸਥਿਤੀ ਬਾਰੇ ਸੋਚਣਾ ਚਾਹੀਦਾ ਹੈ। ਮੁੱ

ਖ ਮੰਤਰੀ ਨੇ ਜਾਖੜ ਦੇ ਸਿਆਸਤ ਤੋਂ ਸੰਨਿਆਸ ਲੈਣ ਸਬੰਧੀ ਪੁਰਾਣੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਸਿਆਸਤ ਛੱਡਣ ਦੀਆਂ ਗੱਲਾਂ ਕਰ ਚੁੱਕੇ ਹਨ। ਉਨ੍ਹਾਂ ਜਾਖੜ ਦੇ ਕਾਂਗਰਸ ਵਿੱਚ ਰਹਿਣ ਸਮੇਂ ਦੇ ਵਿਵਾਦਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਵੀ ਉਹ ਪਾਰਟੀ ਦਫ਼ਤਰ ਦੀ ਚਾਬੀ ਅਤੇ ਅਹੁਦੇ ਤੋਂ ਹਟਾਏ ਜਾਣ ਬਾਰੇ ਆਪਣੀ ਨਰਾਜ਼ਗੀ ਜ਼ਾਹਰ ਕਰਦੇ ਰਹਿੰਦੇ ਸਨ। ਮੁੱਖ ਮੰਤਰੀ ਨੇ ਜਾਖੜ ਦੇ ਭਾਜਪਾ ਵਿੱਚ ਜਾਣ ਅਤੇ ਉੱਥੇ ਵੀ ਅਸਤੀਫ਼ੇ ਸਬੰਧੀ ਚਰਚਾ ਦਾ ਹਵਾਲਾ ਦਿੰਦਿਆਂ ਉਨ੍ਹਾਂ ’ਤੇ ਸਿਆਸੀ ਤੰਜ਼ ਕੱਸਿਆ।

ਟਿਕਟੋਂ ਰਹਿ ਗਏ ਬਾਗੀ ਹੀ ਹੋਣਗੇ, ਹੋਰ ਲੱਡੂ ਵੰਡਣਗੇ?

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਅਤੇ ਲੀਡਰਾਂ ਦੇ ਬਾਗੀ ਹੋਣ ਦੇ ਸੁਆਲ ’ਤੇ ਕਿਹਾ ਕਿ ਜਦੋਂ ਕਿਸੇ ਵੀ ਲੀਡਰ ਜਾਂ ਫਿਰ ਵਿਧਾਇਕ ਦੀ ਟਿਕਟ ਕੱਟੀ ਜਾਂਦੀ ਹੈ ਤਾਂ ਉਹ ਬਾਗੀ ਹੀ ਹੋਏਗਾ, ਲੱਡੂ ਥੋੜੇ ਵੰਡੂਗਾ।ਉਨ੍ਹਾਂ ਕਿਹਾ ਕਿ ਟਿਕਟਾਂ ਦੀ ਵੰਡ ਨਿਰੋਲ ਸਰਵੇ ਅਨੁਸਾਰ ਕੀਤੀ ਗਈ ਹੈ ਅਤੇ ਪਾਰਟੀ ਵੱਲੋਂ ਲਏ ਗਏ ਫੈਸਲਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ : Punjab Assembly Elections: ਨਾ ਬਗਾਵਤ, ਨਾ ਹੀ ਨਾਰਾਜ਼ਗੀ, ਟਿਕਟ ਕੱਟਣ ਮਗਰੋਂ ਵੀ ਆਪਣੇ ਦਫ਼ਤਰ ਮੀਟਿੰਗ ਕਰਦੇ ਨਜ਼ਰ ਆਏ ਗੁਰਮੀਤ ਖੁੱਡੀਆਂ

Comments

Post Your Comment

About The Author

Related Posts