Punjab Assembly Elections: ਨਾ ਬਗਾਵਤ, ਨਾ ਹੀ ਨਾਰਾਜ਼ਗੀ, ਟਿਕਟ ਕੱਟਣ ਮਗਰੋਂ ਵੀ ਆਪਣੇ ਦਫ਼ਤਰ ਮੀਟਿੰਗ ਕਰਦੇ ਨਜ਼ਰ ਆਏ ਗੁਰਮੀਤ ਖੁੱਡੀਆਂ

ਟਿਕਟ ਕੱਟਣ ਵਾਲਿਆਂ ’ਚ ਇਕਲੌਤੇ ਮੰਤਰੀ ਪਰ ਨਾਰਾਜ਼ਗੀ ਦੀ ਥਾਂ ਆਪਣੇ ਕੰਮ ਨੂੰ ਦੇ ਰਹੇ ਹਨ ਪਹਿਲ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਐਲਾਨੇ ਜਾ ਰਹੇ ਉਮੀਦਵਾਰਾਂ ’ਚ ਜਿਥੇ ਟਿਕਟ ਕੱਟਣ ਤੋਂ ਬਾਅਦ ਬਗਾਵਤ ਕਰਨ ਵਾਲਿਆਂ ਦੀ ਲਿਸਟ ਛੋਟੀ ਨਹੀਂ ਹੈ ਉਥੇ ਹੀ ਟਿਕਟ ਕੱਟਣ ਮਗਰੋਂ ਬਗਾਵਤ ਕਰਨ ਦੀ ਥਾਂ ’ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਆਪਣੇ ਦਫ਼ਤਰ ’ਚ ਬੈਠ ਕੇ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਨਜ਼ਰ ਆ ਰਹੇ ਹਨ।

ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਕੱਟਣ ਸਬੰਧੀ ਹਰ ਕੋਈ ਹੈਰਾਨ ਸੀ ਕਿ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਹੈ ਅਤੇ ਹਰ ਪਾਸੇ ਉਨ੍ਹਾਂ ਦੇ ਨਾਂਅ ਦੀ ਚਰਚਾ ਵੀ ਹੋ ਰਹੀ ਸੀ। ਇਸ ਮਾਹੌਲ ’ਚ ਖੁੱਡੀਆਂ ਦੇ ਬਗਾਵਤੀ ਸੁਰ ਅਪਣਾਉਣ ਦੇ ਅੰਦਾਜ਼ੇ ਵੀ ਲਾਏ ਜਾ ਰਹੇ ਸਨ ਪਰ ਉਨ੍ਹਾਂ ਨੇ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰ ’ਚ ਪਹਿਲਾਂ ਤੋਂ ਤੈਅ ਸਰਕਾਰੀ ਮੀਟਿੰਗਾਂ ’ਚ ਭਾਗ ਲੈਂਦੇ ਹੋਏ।

ਹਰ ਕਿਸੇ ਨੂੰ ਹੈਰਾਨ ਤੱਕ ਕਰ ਦਿੱਤਾ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਬੀਤੇ 2 ਹਫ਼ਤੇ ਦੇ ਦੌਰਾਨ ਹੀ ਲਗਾਤਾਰ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਤੱਕ ਜਾਰੀ ਕਰ ਦਿੱਤੀ ਹੈ। ਦੂਜੀ ਲਿਸਟ ’ਚ 8 ਵਿਧਾਇਕਾਂ ਸਣੇ ਮੌਜੂਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਨੂੰ ਵੀ ਕੱਟ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਲੰਬੀ ਵਿਧਾਨ ਸਭਾ ਹਲਕੇ ਤੋਂ ਮੁੜ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਬਣਾਇਆ ਹੈ।

ਉਨ੍ਹਾਂ ਦੀ ਥਾਂ ’ਤੇ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਇਸ ਵਿਧਾਨ ਸਭਾ ਸੀਟ ਤੋਂ ਪਾਰਟੀ ਨੇ ਉਮੀਦਵਾਰ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ’ਚ ਵਿਧਾਇਕਾਂ ਦੀ ਟਿਕਟ ਕੱਟੇ ਜਾਣ ਨੂੰ ਲੈ ਕੇ ਸੁਆਲ ਤਾਂ ਖੜੇ ਹੋ ਰਹੇ ਸਨ ਪਰ ਇਥੇ ਹੀ ਹਰ ਕਿਸੇ ਨੂੰ ਹੈਰਾਨੀ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਕੱਟਣ ਤੋਂ ਹੀ ਹੋਈ ਸੀ। ਇਨ੍ਹਾਂ ਟਿਕਟਾਂ ਦੇ ਐਲਾਨ ਹੋਣ ਤੋਂ ਬਾਅਦ ਕੁਝ ਵਿਧਾਨ ਸਭਾ ਹਲਕੇ ਵਿੱਚ ਬਗਾਵਤ ਸ਼ੁਰੂ ਹੋਈ ਤਾਂ ਕਈ ਮੌਜੂਦਾ ਵਿਧਾਇਕਾਂ ਨੇ ਆਜ਼ਾਦ ਜਾਂ ਫਿਰ ਕਿਸੇ ਹੋਰ ਪਾਰਟੀ ਤੋਂ ਚੋਣ ਲੜਨ ਤੱਕ ਦਾ ਐਲਾਨ ਕਰ ਦਿੱਤਾ।

ਇਸ ਟਿਕਟ ਕੱਟਣ ਦੇ ਮਾਹੌਲ ’ਚ ਕਈ ਵਿਧਾਇਕਾਂ ਨੇ ਮੀਡੀਆ ਤੇ ਜਨਤਾ ਤੋਂ ਫਿਲਹਾਲ ਦੂਰੀ ਬਣਾਉਂਦੇ ਹੋਏ ਇਸ ਮੁਸ਼ਕਿਲ ਦੌਰ ’ਚੋਂ ਨਿਕਲਣ ਤੱਕ ਦੀ ਕੋਸ਼ਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਹੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬਗਾਵਤ ਕਰਨ ਜਾਂ ਫਿਰ ਆਪਣੇ ਘਰ ਬੈਠਣ ਦੀ ਥਾਂ ’ਤੇ ਪੰਜਾਬ ਸਿਵਲ ਸਕੱਤਰੇਤ ਵਿਖੇ ਪੁੱਜ ਕੇ ਮੀਟਿੰਗਾਂ ਦਾ ਦੌਰ ਹੀ ਸ਼ੁਰੂ ਕਰ ਦਿੱਤਾ।

ਕੈਬਨਿਟ ਮੰਤਰੀ ਦੀ ਮੀਟਿੰਗਾਂ ਪਹਿਲਾਂ ਤੋਂ ਤੈਅ ਸੀ ਪਰ ਬੀਤੀ ਸ਼ਾਮ ਆਈ ਲਿਸਟ ਨੂੰ ਲੈ ਕੇ ਅਧਿਕਾਰੀਆਂ ਨੂੰ ਵੀ ਇੰਝ ਲੱਗ ਰਿਹਾ ਸੀ ਕਿ ਇਹ ਮੀਟਿੰਗ ਰੱਦ ਹੋ ਜਾਏਗੀ ਪਰ ਇਸ ਦੇ ਉੱਲਟ ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਸਮੇਂ ਤੋਂ ਪਹਿਲਾਂ ਆਪਣੇ ਦਫ਼ਤਰ ਵਿੱਚ ਪੁੱਜ ਗਏ ਅਤੇ ਬਕਾਇਦਾ ਅਧਿਕਾਰੀਆਂ ਨੂੰ ਸੁਨੇਹਾ ਭਿਜਵਾਇਆ ਗਿਆ ਕਿ ਉਹ ਤੁਰੰਤ ਉਨ੍ਹਾਂ ਦੇ ਦਫ਼ਤਰ ਵਿੱਚ ਪੁੱਜਣ ਤਾਂਕਿ ਮੀਟਿੰਗ ਨੂੰ ਤੈਅ ਸਮੇਂ ਅਨੁਸਾਰ ਹੀ ਸ਼ੁਰੂ ਕੀਤਾ ਜਾ ਸਕੇ।

ਇਹ ਵੀ ਪੜ੍ਹੋ : Punjab OTS Scheme 2026: ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਰਾਹਤ, 518 ਕਰੋੜ ਦੇ ਵਿਆਜ ਤੇ ਜ਼ੁਰਮਾਨੇ ਮੁਆਫ਼

Comments

Post Your Comment

About The Author

Related Posts