Sandeep Sandhu Resignation: ਕਾਂਗਰਸ ਪਾਰਟੀ ਕੋਲ ਨਹੀਂ ਐ ‘ਜਨਰਲ ਸਕੱਤਰ’!, ਸੰਦੀਪ ਸੰਧੂ ਦੇ ਅਸਤੀਫ਼ੇ ਸਬੰਧੀ ਭੰਬਲਭੂਸਾ ਬਰਕਰਾਰ

ਜਨਰਲ ਸਕੱਤਰ ਦੇ ਅਸਤੀਫ਼ੇ ਤੋਂ ਬਾਅਦ ਕੈਪਟਨ ਸੰਧੂ ਨੇ ਛੱਡਿਆ ਹੋਇਆ ਐ ਕੰਮਕਾਜ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਸੰਗਠਨ ਤੋਂ ਲੈ ਕੇ ਵੱਡੀ ਸਿਆਸੀ ਪਾਰਟੀਆਂ ਦੇ ਅੰਦਰੂਨੀ ਸਿਸਟਮ ਅਤੇ ਸੰਗਠਨ ਨੂੰ ਚਲਾਉਣ ਵਿੱਚ ਹਮੇਸ਼ਾ ਹੀ ਅਹਿਮ ਰੋਲ ਜਨਰਲ ਸਕੱਤਰ ਦਾ ਹੀ ਰਹਿੰਦਾ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਕਾਂਗਰਸ ਪਾਰਟੀ ਕੋਲ ਇਸ ਸਮੇਂ ਜਨਰਲ ਸਕੱਤਰ ਹੀ ਨਹੀਂ ਹੈ। ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਏ ਜਾਣ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਵਲੋਂ 20 ਅਕਤੂਬਰ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਉਨ੍ਹਾਂ ਦੇ ਅਸਤੀਫ਼ੇ ਸਬੰਧੀ ਸਸਪੈਂਸ ਬਰਕਰਾਰ ਹੈ। ਕੈਪਟਨ ਸੰਦੀਪ ਸੰਧੂ ਦਾ ਅਸਤੀਫ਼ਾ ਅਜੇ ਤੱਕ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਹੈ ਤਾਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਵੱਲੋਂ ਬਤੌਰ ਜਨਰਲ ਸਕੱਤਰ ਕੰਮਕਾਜ਼ ਕਰਨਾ ਹੀ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਪੰਜਾਬ ਕਾਂਗਰਸ ਕਮੇਟੀ ਦੇ ਦਫ਼ਤਰ ਦਾ ਕੰਮ ਵੀ ਰਾਮ ਸਹਾਰੇ ਹੀ ਚੱਲ ਰਿਹਾ ਹੈ।

ਬੀਤੇ ਮਹੀਨੇ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਛੁੱਟੀ ਕਰ ਦਿੱਤੀ ਗਈ ਸੀ ਅਤੇ ਪਰਗਟ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਸੀ ਤਾਂ ਕੈਪਟਨ ਸੰਦੀਪ ਸੰਧੂ ਵੱਲੋਂ ਬਤੌਰ ਪਾਰਟੀ ਦੇ ਜਨਰਲ ਸਕੱਤਰ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਪਰਗਟ ਸਿੰਘ ਵੱਲੋਂ ਵੀ ਇਸ ਅਸਤੀਫ਼ੇ ’ਤੇ ਅਗਲੀ ਕਾਰਵਾਈ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ।

ਪਰ ਹੁਣ ਤੱਕ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਇਸ ਅਸਤੀਫ਼ੇ ਸਬੰਧੀ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਹੀ ਕਾਂਗਰਸ ਪਾਰਟੀ ਕੋਲ ਇਸ ਸਮੇਂ ਕੋਈ ਜਨਰਲ ਸਕੱਤਰ ਹੀ ਨਹੀਂ ਹੈ। ਕੈਪਟਨ ਸੰਦੀਪ ਸੰਧੂ ਦੇ ਅਸਤੀਫ਼ੇ ਤੋਂ ਬਾਅਦ ਜਨਰਲ ਸਕੱਤਰ ਦੇ ਸਾਰੇ ਕੰਮਕਾਜ਼ ਵੀ ਖ਼ੁਦ ਪ੍ਰਧਾਨ ਪਰਗਟ ਸਿੰਘ ਹੀ ਦੇਖ ਰਹੇ ਹਨ ਅਤੇ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਪੰਜਾਬ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਕੰਮਕਾਜ਼ ਨੂੰ ਸੰਭਾਲਣ ਵਾਲਾ ਵੀ ਕੋਈ ਨਹੀਂ ਹੁੰਦਾ ਹੈ। 

ਕੈਪਟਨ ਸੰਦੀਪ ਸੰਧੂ ਦੇ ਦਫ਼ਤਰ ਤੋਂ ਹਟੀ ਨਾਂਅ ਵਾਲੀ ਪਲੇਟ 

ਪੰਜਾਬ ਕਾਂਗਰਸ ਦੇ ਦਫ਼ਤਰ ਵਿੱਚ ਕੈਪਟਨ ਸੰਦੀਪ ਸੰਧੂ ਬਤੌਰ ਜਨਰਲ ਸਕੱਤਰ, ਜਿਸ ਕਮਰੇ ਵਿੱਚ ਬੈਠ ਕੇ ਕੰਮਕਾਜ਼ ਕਰਦੇ ਸਨ, ਉਸ ਦਫ਼ਤਰ ਦੇ ਬਾਹਰ ਤੋਂ ਕੈਪਟਨ ਸੰਦੀਪ ਸੰਧੂ ਦੀ ਨਾਂਅ ਵਾਲੀ ਪਲੇਟ ਵੀ ਹਟਾ ਦਿੱਤੀ ਗਈ ਹੈ। ਇਸ ਦਫ਼ਤਰ ਦੇ ਕਮਰੇ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਲਾਟ ਕਰ ਦਿੱਤਾ ਗਿਆ ਹੈ। ਇਸ ਕਮਰੇ ਵਿੱਚ ਬੈਠ ਕੇ ਚਰਨਜੀਤ ਸਿੰਘ ਚੰਨੀ ਆਪਣੀ ਕਮੇਟੀ ਦੇ ਕੰਮਕਾਜ਼ ਦੇਖਣਗੇ। ਜਿਸ ਤੋਂ ਸਾਫ਼ ਹੋ ਗਿਆ ਸੀ ਕਿ ਕੈਪਟਨ ਸੰਦੀਪ ਸੰਧੂ ਦਾ ਹੁਣ ਉਸੇ ਪੋਸਟ ’ਤੇ ਵਾਪਸ ਆਉਣਾ ਜਾਂ ਫਿਰ ਅਸਤੀਫ਼ਾ ਵਾਪਸ ਲੈਣਾ ਮੁਸ਼ਕਲ ਹੈ।

ਇਹ ਵੀ ਪੜ੍ਹੋ : Uttarakhand Road Accidents: ਉੱਤਰਾਖੰਡ ’ਚ 2 ਭਿਆਨਕ ਸੜਕ ਹਾਦਸੇ, 12 ਮੌਤਾਂ

Comments

Post Your Comment

About The Author

Related Posts