Ashiana Campaign: ...ਤੇ ਬਜ਼ੁਰਗ ਜੋੜੇ ਨੂੰ ਸੌਂਪ ਦਿੱਤਾ ਸੁਫ਼ਨਿਆਂ ਦਾ ਘਰ

ਮਛਰੌਲੀ ’ਚ ਬਜ਼ੁਰਗ ਜੋੜੇ ਨੂੰ ਬਣਾ ਕੇ ਦਿੱਤਾ ਆਸ਼ਿਆਨਾ

Khushdeep Singh Picture
Published On

ਕੁਰੂਕਸ਼ੇਤਰ (ਸੱਚ ਕਹੂੰ ਨਿਊਜ਼)। ਜ਼ਿਲ੍ਹੇ ਦੇ ਮਛਰੌਲੀ ਪਿੰਡ ’ਚ ਇੱਕ ਬਜ਼ੁਰਗ ਜੋੜੇ, ਪਰਵਾਰਾ ਸਿੰਘ ਅਤੇ ਰਾਜੋ ਦੇਵੀ ਨੂੰ ਇੱਕ ਨਵਾਂ ਮਕਾਨ ਬਣਾ ਕੇ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਇਸ ਮਕਾਨ ਨੂੰ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਗਿਆ ਹੈ ਪੱਕੇ ਬਣਾਏ ਗਏ ਮਕਾਨ ’ਚ ਪਲਾਸਟਰ, ਫਰਸ਼, ਪੇਂਟ, ਚਾਰਦੀਵਾਰੀ, ਮੁੱਖ ਗੇਟ, ਬਾਥਰੂਮ ਅਤੇ ਰਸੋਈ ਸਮੇਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।

ਐਤਵਾਰ ਨੂੰ, ਪਰਵਾਰਾ ਸਿੰਘ ਅਤੇ ਰਾਜੋ ਦੇਵੀ ਦੀ 11 ਸਾਲ ਦੀ ਧੀ, ਰੂਮਾਨੀ ਨੇ ਨਾਰੀਅਲ ਤੋੜ ਕੇ ਉਦਘਾਟਨ ਕੀਤਾ ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਤੋਂ ਇਲਾਵਾ ਪਤਵੰਤੇ ਸੱਜਣ ਮੌਜ਼ੂਦ ਸਨ। ਇਸ ਦੌਰਾਨ ਨਾਮ ਚਰਚਾ ਕੀਤੀ ਗਈ, ਜਿਸ ਤੋਂ ਬਾਅਦ ਮਕਾਨ ਦੀ ਚਾਬੀ ਪਰਿਵਾਰ ਨੂੰ ਸੌਂਪੀ ਗਈ। ਉਨ੍ਹਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੀ ਪ੍ਰਦਾਨ ਕੀਤਾ ਗਿਆ ਤਾਂ ਜੋ ਬਜ਼ੁਰਗ ਜੋੜੇ ਨੂੰ ਗੁਜ਼ਾਰੇ ’ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ।

ਬਜ਼ੁਰਗ ਬੋਲੇ, ਡਰ ਰਹਿੰਦਾ ਸੀ ਕਿ ਮਕਾਨ ਦੇ ਹੇਠਾਂ ਦਬ ਨਾ ਜਾਈਏ

ਇਸ ਦੌਰਾਨ ਅੱਖਾਂ ’ਚ ਖੁਸ਼ੀ ਦੇ ਹੰਝੂਆਂ ਨਾਲ, ਪਰਵਾਰਾ ਸਿੰਘ ਤੇ ਰਾਜੋ ਦੇਵੀ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦਾ ਮਕਾਨ ਢਹਿ ਜਾਵੇਗਾ ਤੇ ਉਹ ਇਸ ਹੇਠ ਦਬ ਜਾਣਗੇ। ਇਸ ਲਈ, ਉਹ ਲੰਮੇ ਸਮੇਂ ਤੋਂ ਇੱਕ ਘਾਹ-ਫੂਸ ਵਾਲੇ ਘਰ ’ਚ ਰਹਿ ਰਹੇ ਸਨ। ਹਾਲਾਂਕਿ, ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਇੱਕ ਹੀ ਦਿਨ ’ਚ ਉਨ੍ਹਾਂ ਦਾ ਮਕਾਨ ਬਣਾ ਦਿੱਤਾ  ਮਕਾਨ ਬਣਾ ਕੇ ਉਸ ਦਾ ਫਰਸ਼, ਪੇਂਟ, ਬਾਥਰੂਮ ਤੇ ਰਸੋਈ ਸਮੇਤ ਸਾਰਾ ਕੰਮ ਪੂਰਾ ਕਰ ਦਿੱਤਾ।

ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਘਰ ਇੰਨੀ ਜਲਦੀ ਪੂਰਾ ਹੋ ਜਾਵੇਗਾ। ਉਹ ਡੇਰਾ ਸੱਚਾ ਸੌਦਾ ਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਇੰਨੇ ਘੱਟ ਸਮੇਂ ’ਚ ਮਕਾਨ ਨੂੰ ਤਿਆਰ ਕਰ ਦਿੱਤਾ ਹੈ ਇਸ ਦੌਰਾਨ, ਡੇਰਾ ਸੱਚਾ ਸੌਦਾ ਦੇ ਸੱਚੇ ਨਿਮਰ ਸੇਵਾਦਾਰ ਸੰਦੀਪ ਅੰਨੂ, ਕਪਿਲ, ਜਸਬੀਰ ਲਾਡਵਾ, ਜੋਗਿੰਦਰ, ਕ੍ਰਿਸ਼ਨਾ, ਪ੍ਰਵੀਨ ਕਦਮੀ, ਓਮ ਪ੍ਰਕਾਸ਼, ਬਲਵਿੰਦਰ, ਨਾਇਬ ਸਿੰਘ, ਗਿਆਨ ਸਿੰਘ, ਜਿੰਦਰਾ ਠਾਣਾ ਅਤੇ ਪ੍ਰੋਫੈਸਰ ਰਾਜਪਾਲ ਨੇ ਦੱਸਿਆ ਕਿ ਸੇਵਾਦਾਰਾਂ ਵੱਲੋਂ ਮਕਾਨ ਨੂੰ ਸੁੰਦਰ ਢੰਗ ਨਾਲ ਤੇ ਮਜ਼ਬੂਤੀ ਨਾਲ ਬਣਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਮਨੁੱਖਤਾ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ।

ਉਨ੍ਹਾਂ ਨੇ ਪਰਿਵਾਰ ਨੂੰ ਇੱਕ ਘਰ ਤੇ ਇੱਕ ਮਹੀਨੇ ਦਾ ਰਾਸ਼ਨ ਪ੍ਰਦਾਨ ਕੀਤਾ। ਉਹ ਜੋੜੇ ਦੀਆਂ ਭਵਿੱਖ ਦੀਆਂ ਵੀ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਪਿੰਡ ਖਰੀਂਡਵਾ ਦੇ ਸਰਪੰਚ, ਰਾਮੇਸ਼ਵਰ ਦਾਸ ਨੇ ਕਿਹਾ ਕਿ ਅਜਿਹਾ ਕਾਰਜ ਉਨ੍ਹਾਂ ਨੇ ਪਹਿਲੀ ਵਾਰ ਦੇਖਿਆ ਹੈ ਕਿ ਮਕਾਨ ਬਣਾਉਣ ਬਾਰੇ ’ਚ ਸੋਚਿਆ ਤੇ ਮਕਾਨ ਬਣ ਕੇ ਤਿਆਰ ਹੋ ਗਿਆ ਅਜਿਹੇ ਮਹਾਨ ਤੇ ਪ੍ਰੇਰਨਾਦਾਇਕ ਪੂਜਨੀਕ ਗੁਰੂ ਜੀ ਨੂੰ ਨਮਨ ਕਰਦੇ ਹਨ ਇਸ ਮੌਕੇ ਜਗਸਵਰਨ, ਜੋਗਿੰਦਰ, ਬਾਬਾ ਰਾਮਦਾਸ, ਕ੍ਰਿਸ਼ਨਾ, ਵਿੱਕੀ ਚਿੱਬਾ, ਮੋਹਨ ਲਾਲ ਧੂਰਾਲਾ ਤੇ ਮਾ. ਗੁਰਦੀਪ ਸਮੇਤ ਸੈਂਕੜੇ ਸੇਵਾਦਾਰ ਮੌਜ਼ੂਦ ਸਨ।

ਅਜਿਹੇ ਕਾਰਜ ਪ੍ਰਸੰਸਾਯੋਗ: ਗੁਰਚਰਨ

ਇਸ ਦੌਰਾਨ ਪੀਡਬਲਿਊਡੀ ਐਕਸੀਅਨ ਗੁਰਚਰਨ ਸਿੰਘ ਨੇ ਡੇਰਾ ਸੱਚਾ ਸੌਦਾ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਇੱਕ ਸ਼ਲਾਘਾਯੋਗ ਕਾਰਜ ਹੈ ਕਿ ਸੰਗਤ ਨੇ ਇੱਕ ਬਹੁਤ ਹੀ ਜ਼ਰੂਰਤਮੰਦ ਬਜ਼ੁਰਗ ਜੋੜੇ ਨੂੰ ਮਕਾਨ ਬਣਾ ਕੇ ਦਿੱਤਾ ਹੈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਜਿਹੀ ਸੇਵਾ ਲਈ ਵਧਾਈ ਦੇ ਹੱਕਦਾਰ ਹਨ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਧੰਨਵਾਦ ਕਰਦੇ ਹੋਏ ਮਛਰੌਲੀ ਪਿੰਡ ਦੇ ਸਰਪੰਚ ਜ਼ੋਰਾਵਰ ਸਿੰਘ ਨੇ ਕਿਹਾ ਕਿ ਇਹ ਬਜ਼ੁਰਗ ਜੋੜਾ ਕਾਫ਼ੀ ਪਰੇਸ਼ਾਨ ਸੀ।

ਡਰ ਰਹਿੰਦਾ ਸੀ ਕਿ ਕਿਤੇ ਮਕਾਨ ਡਿੱਗ ਨਾ ਜਾਵੇ, ਇਸ ਲਈ ਇਹ ਝੌਂਪੜੀ ’ਚ ਰਹਿਣ ਨੂੰ ਮਜ਼ਬੂਰ ਸਨ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਨੇ ਜਿਸ ਉਤਸ਼ਾਹ ਨਾਲ ਇੱਕ ਦਿਨ ’ਚ ਹੀ ਪੂਰਾ ਮਕਾਨ ਤਿਆਰ ਕਰਕੇ ਦੇ ਦਿੱਤਾ ਹੈ, ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਹ ਡੇਰਾ ਸੱਚਾ ਸੌਦਾ ਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਸੇਵਾਦਾਰ ਲਗਾਤਾਰ ਇਸ ਤਰ੍ਹਾਂ ਦੇ ਕਾਰਜ ਕਰ ਰਹੇ ਹਨ

ਇਹ ਵੀ ਪੜ੍ਹੋ : Assam Immigrants Expulsion Act 1950: ਕੌਮੀ ਸੁਰੱਖਿਆ ਮੁੱਦਾ ਸਿਆਸੀ ਦੂਸ਼ਣਬਾਜੀ ਤੋਂ ਹੋਏ ਰਹਿਤ

Comments

Post Your Comment

About The Author

Related Posts