Weather Update: ਮੀਂਹ ਨਾਲ ਗਰਮੀ ਤੋਂ ਰਾਹਤ, ਅੱਜ ਤੇ ਅਗਲੇ ਦਿਨਾਂ ਵਿੱਚ ਕਿਵੇਂ ਰਹੇਗਾ ਮੌਸਮ
ਹਰਿਆਣਾ ਤੇ ਪੰਜਾਬ ਦੇ ਜ਼ਿਆਦਾਤਰ ਖੇਤਰਾਂ ’ਚ ਅਜੇ ਵੀ ਸੋਕਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੱਖਣ-ਪੱਛਮ ਮਾਨਸੂਨ ਦੇ ਨਜ਼ਰੀਏ ਨਾਲ ਹਰਿਆਣਾ ਤੇ ਪੰਜਾਬ ਦੀ ਉਪਜਾਊ ਜ਼ਮੀਨ ’ਤੇ ਅਜੇ ਤੱਕ ਭਾਰੀ ਮੀਂਹ ਦੀ ਕਮੀ ਮਹਿਸੂਸ ਹੋ ਰਹੀ ਹੈ ਪਰ ਚੰਡੀਗੜ੍ਹ ਅਤੇ ਦਿੱਲੀ ’ਚ ਮੀਂਹ ਮਿਹਰਬਾਨ ਬਣਿਆ ਹੋਇਆ ਹੈ। ਦਿੱਲੀ ਐੱਨਸੀਆਰ ’ਚ ਤਾਂ ਮੀਂਹ ਦਾ ਕਹਿਰ ਹੀ ਟੁੱਟ ਗਿਆ ਇੱਥੇ ਮੀਂਹ ਦੇ ਅਸਰ ਨਾਲ ਸੜਕਾਂ ਸਮੁੰਦਰ ’ਚ ਬਦਲ ਗਈਆਂ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ’ਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Read Also : ਨਜਾਇਜ਼ ਕਬਜ਼ਿਆਂ ’ਤੇ ਸੁਪਰੀਮ ਕੋਰਟ ਸਖ਼ਤ, ਮੰਗਿਆ ਖਰੜਾ
ਅਗਲੇ ਤਿੰਨ ਦਿਨਾਂ ਦੌਰਾਨ ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਰ ਹਰਿਆਣਾ ਦੇ ਸਰਸਾ, ਫਤਿਆਬਾਦ, ਹਿਸਾਰ ਹਾਂਸੀ, ਚਰਖੀਦਾਦਰੀ ਅਤੇ ਮਹਿੰਦਰਗੜ੍ਹ ’ਚ ਮਹਿਜ ਬੂੰਦਾਂ-ਬਾਦੀ ਹੋਣ ਦੇ ਅਸਾਰ ਹਨ। ਇਸੇ ਤਰ੍ਹਾਂ ਪੱਛਮੀ ਰਾਜਸਥਾਨ ’ਚ ਮਾਨਸੂਨ ਪਹੁੰਚ ਗਿਆ ਹੈ। ਹੁਣ ਰਾਜਸਥਾਨ ਦੇ ਬਾਕੀ ਹਿੱਸਿਆਂ ’ਚ ਵੀ ਮਾਨਸੂਨ ਅੱਗੇ ਵਧ ਕੇ ਪੂਰੇ ਸੂਬੇ ’ਚ ਪਹੁੰਚ ਚੁੱਕਾ ਹੈ।
ਵੇਲ ਮਾਰਕ ਲੋ ਪ੍ਰੈਸ਼ਰ ਏਅਰ ਦੱਖਣ-ਪੱਛਮ ਯੂਪੀ ਦੇ ਉੱਪਰ ਬਣਿਆ ਹੋਇਆ ਹੈ ਅਤੇ ਇਸ ਦੇ ਹੁਣ ਅਗਲੇ 24 ਘੰਟਿਆਂ ’ਚ ਹੌਲੀ-ਹੌਲੀ ਰਿਕਵਰ ਹੋ ਕੇ ਉੱਤਰ-ਪੂਰੀ ਦਿਸ਼ਾ ਵੱਲ ਵਧਣ ਦੀ ਸੰਭਾਵਨਾ ਹੈ। 10 ਜੁਲਾਈ ਨੂੰ ਭਰਤਪੁਰ, ਜੈਪੁਰ, ਕੋਟਾ ਸੰਭਾਗ ਦੇ ਕੁਝ ਹਿੱਸਿਆਂ ’ਚ ਕਿਣਮਿਣ ਹੋਣ ਤੇ ਕਿਤੇ ਕਿਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਜੋਧਪੁਰ, ਬੀਕਾਨੇਰ ਦੇ ਕੁਝ ਖੇਤਰਾਂ ’ਚ ਵੀ ਕਿਣਮਿਣ ਦੀ ਸੰਭਾਵਨਾ ਹੈ।
ਹਰਿਆਣਾ ਦੇ 9 ਜ਼ਿਲ੍ਹਿਆਂ ’ਚ ਵਰ੍ਹੇ ਬੱਦਲ
ਹਰਿਆਣਾ ’ਚ 23 ਜ਼ਿਲ੍ਹਿਆਂ ’ਚੋਂ ਸਿਰਫ਼ 9 ਜ਼ਿਲ੍ਹਿਆਂ, ਪਾਣੀਪਤ, ਸੋਨੀਪਤ, ਕੁਰੂਕੁਸ਼ੇਤਰ, ਯਮੁਨਾਨਗਰ, ਫਰੀਦਾਬਾਦ, ਕੈਥਲ ਤੇ ਪੰਚਕੂਲਾ ’ਚ ਲਗਾਤਾਰ ਤੀਜੇ ਦਿਨ ਮੀਂਹ ਪਿਆ ਬਾਕੀ ਖੇਤਰਾਂ ’ਚ ਲਗਭਗ ਸੋਕਾ ਬਣਿਆ ਹੋਇਆ ਹੈ ਜਦੋਂਕਿ ਦੁਪਹਿਰ ਬਾਅਦ ਹਿਸਾਰ, ਸਰਸਾ, ਪੰਚਕੂਲਾ ਅਤੇ ਕੁਰੂਕਸ਼ੇਤਰ ’ਚ ਵੀ ਹਲਕੀ ਬੂੰਦਾਬਾਂਦੀ ਹੋਈ ਹਰਿਆਣਾ ਦੇ ਗੁਰੂਗਰਾਮ ’ਚ ਵੱਡਾ ਮੀਂਹ ਪੈਣ ਕਾਰਨ ਅਵਾਜਾਈ ਦੀ ਰਫ਼ਤਰ ਮੱਠੀ ਰਹੀ।