Jalandhar News: ਜਲੰਧਰ ’ਚ 21 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ

ਘਟਨਾ 22 ਅਗਸਤ ਨੂੰ ਦੇਰ ਸ਼ਾਮ ਦੀ ਹੈ

Khushdeep Singh Picture
Published On

ਜਲੰਧਰ (ਸੱਚ ਕਹੂੰ ਨਿਊਜ਼/ਹਿੰ.ਸ.)। ਜਲੰਧਰ ਹਾਈਟਸ ’ਚ ਇੱਕ 21 ਸਾਲਾ ਲੜਕੀ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਪੂਰੀ ਕੀਤੀ। ਘਟਨਾ 22 ਅਗਸਤ ਦੀ ਦੇਰ ਸ਼ਾਮ ਦੀ ਹੈ। ਪੁਲਿਸ ਦੀ ਮੁੱਢਲੀ ਜਾਂਚ ’ਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ, ਹਾਲਾਂਕਿ ਪੁਲਿਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਮਹਕਪ੍ਰੀਤ ਅਚਾਨਕ ਇਮਾਰਤ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਮੁਤਾਬਕ ਮਹਕਪ੍ਰੀਤ ਬੀਏ ਫਾਈਨਲ ਸਾਲ ਦੀ ਪੜ੍ਹਾਈ ਕਰ ਰਹੀ ਸੀ ਤੇ ਡਿਪ੍ਰੈਸ਼ਨ ਲਈ ਦਵਾਈ ਵੀ ਲੈ ਰਹੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਸਵੇਰੇ ਸੈਰ ਕਰਦੇ ਸਮੇਂ ਉਹ ਇਮਾਰਤ ਦੀ ਬਾਲਕਨੀ ਵੱਲ ਗਈ, ਜਿੱਥੋਂ ਉਹ ਹੇਠਾਂ ਡਿੱਗ ਗਈ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਜਾਰੀ ਹੈ। ਥਾਣਾ ਸਦਰ ਦੇ ਐੱਸਐੱਚਓ ਸੰਜੀਵ ਸੂਰੀ ਨੇ ਦੱਸਿਆ ਕਿ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕੀਤੀ ਹੈ। ਮੁੱਢਲੀ ਜਾਂਚ ’ਚ ਲੱਗਦਾ ਹੈ ਕਿ ਲੜਕੀ ਨੇ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਐੱਸਐੱਚਓ ਮੁਤਾਬਕ ਪੁਲਿਸ ਨੇ ਮੌਕੇ ਦੀ ਜਾਂਚ ਕੀਤੀ, ਪਰ ਉੱਥੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮਾਮਲੇ ’ਚ ਅਗਲੀ ਕਾਰਵਾਈ ਕੀਤੀ ਜਾਵੇਗੀ। Jalandhar News

ਇਹ ਵੀ ਪੜ੍ਹੋ : Pathankot Police: ਪਠਾਨਕੋਟ ਪੁਲਿਸ ਦਾ ਲਮੀਨੀ ਇਲਾਕੇ ’ਚ ਕਾਸੋ ਆਪ੍ਰੇਸ਼ਨ, ਘਰਾਂ ਤੋਂ ਲੈ ਕੇ ਵਾਹਨਾਂ ਤੱਕ ਚੈਕਿੰਗ

About The Author

Related Posts