Punjab Employees Protest: ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਅਮਨ ਅਰੋੜਾ ਦੀ ਰਿਹਾਇਸ਼ ਦਾ ਘਿਰਾਓ ਕਰਕੇ ਕੀਤੀ ਨਾਅਰੇਬਾਜ਼ੀ

ਕੈਬਨਿਟ ਮੰਤਰੀ ਨੇ ਆਉਣ ਵਾਲੇ ਦਿਨਾਂ ’ਚ ਸਾਰੀਆਂ ਮੰਗਾਂ ਦਾ ਸੁਖਾਵਾਂ ਹੱਲ ਕੱਢਣ ਦਾ ਵਾਅਦਾ ਕੀਤਾ

Satinder Mathur  Picture
Published On

Punjab Employees Protest: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਇੱਥੇ ਇਕੱਠੇ ਹੋਏ ਹਜ਼ਾਰਾਂ ਮੁਲਾਜ਼ਮਾਂ ਤੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪਾਰਟੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਕੋਠੀ ਦੇ ਘਿਰਾਓ ਦੌਰਾਨ ਅਮਨ ਅਰੋੜਾ ਪਿੰਡਾਂ ਦੇ ਦੌਰੇ ਤੋਂ ਵਾਪਸ ਆ ਗਏ। ਕੈਬਨਿਟ ਮੰਤਰੀ ਨੂੰ ਸਟੇਜ਼ ਤੇ ਕਨਵੀਨਰ ਸਤੀਸ਼ ਰਾਣਾ, ਰਣਜੀਤ ਸਿੰਘ ਰਾਣਵਾ, ਗੁਰਨਾਮ ਸਿੰਘ ਵਿਰਕ, ਕੁਲਵਿੰਦਰ ਸਿੰਘ ਢਿੱਲੋ ਨੂੰ ਮੁਲਾਜ਼ਮ ਅਤੇ ਪੈਨਸ਼ਨਰ ਮੰਗਾਂ ਸਬੰਧੀ ਸਵਾਲ ਕੀਤੇ ਉਨਾਂ ਤੁਰੰਤ ਮੁਲਾਜ਼ਮਾਂ ਦੇ ਵਫਦ ਨਾਲ ਆਪਣੀ ਕੋਠੀ ਵਿੱਚ ਮੀਟਿੰਗ ਕੀਤੀ। 

ਉਹਨਾਂ ਵਾਅਦਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਮੰਗਾਂ ਦੇ ਹੱਲ ਲਈ ਆਉਣ ਵਾਲੇ ਦਿਨਾਂ ਵਿੱਚ ਅੱਗੇ ਵਧਿਆ ਜਾਵੇਗਾ। ਪੰਜ ਜ਼ਿਲਿਆਂ ਵਿੱਚੋਂ ਇਕੱਠੇ ਹੋਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ ਨੂੰ ਸੁਖਵਿੰਦਰ ਗਿਰ, ਕਸਤੂਰੀ ਲਾਲ, ਸੁਖਦੇਵ ਸਿੰਘ ਚੰਗਾਲੀਵਾਲਾ, ਰਾਜਵੀਰ ਬਡਰੁੱਖਾਂ,  ਮੇਲਾ ਸਿੰਘ ਪੁੰਨਾਵਾਲ, ਰਾਜਕੁਮਾਰ ਅਰੋੜਾ, ਚਮਕੌਰ ਸਿੰਘ, ਦਵਿੰਦਰ ਪਸ਼ੌਰ, ਅਸ਼ੋਕ ਕੁਮਾਰ, ਲਖਵਿੰਦਰ ਸਿੰਘ, ਜਤਿੰਦਰ ਜੋਤੀ, ਰਾਜਵੀਰ ਬਡਰੁੱਖਾਂ, ਰਾਮ ਸਰੂਪ ਢੈਪਈ, ਜਗਦੀਸ਼ ਜਗਦੀਸ਼ ਸ਼ਰਮਾ, ਅਵਿਨਾਸ਼ ਸ਼ਰਮਾ, ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਅਤੇ ਆਪ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲਦੀਆਂ ਤਨਖਾਹਾਂ ਤੇ ਭੱਤਿਆਂ ਬਾਰੇ ਤੱਥਾਂ ਤੋਂ ਦੂਰ ਝੂਠ ਫੈਲਾ ਰਹੇ ਹਨ। 

ਆਗੂਆਂ ਨੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਡੀਏ ਸਬੰਧੀ ਮਾਨਯੋਗ ਹਾਈਕੋਰਟ ਦਾ ਫੈਸਲਾ ਲਾਗੂ ਨਾ ਕਰਨ ’ਤੇ ਸਰਕਾਰ ਦੀ ਤਿੱਖੇ ਅਤੇ ਜੋਰਦਾਰ ਸ਼ਬਦਾਂ ਵਿੱਚ ਆਲੋਚਨਾ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਟਕਰਾ ਦੀ ਨੀਤੀ ਛੱਡ ਕੇ ਦੋ-ਧਿਰੀ ਗੱਲਬਾਤ ਰਾਹੀਂ ਸਰਕਾਰ ਨੂੰ ਭੇਜੇ ਮੰਗ ਪੱਤਰਾਂ ਚ ਦਰਜ ਮੰਗਾਂ ਦਾ ਹੱਲ ਕੀਤਾ ਜਾਵੇ। 

ਇਹ ਵੀ ਪੜ੍ਹੋ: Punjab Bus Strike: 22 ਸਤੰਬਰ ਤੋਂ ਪੰਜਾਬ ਭਰ ’ਚ ਪਨਬੱਸ ਤੇ ਪੀਆਰਟੀਸੀ ਦਾ ਪੱਕਾ ਚੱਕਾ ਜਾਮ, ਯਾਤਰੀਆਂ ਦੀਆਂ ਵਧ ਸਕਦੀਆਂ ਮੁਸ਼ਕਲਾਂ

ਇਸ ਪ੍ਰਦਰਸ਼ਨ ਮੁਲਾਜ਼ਮ ਅਤੇ ਪੈਨਸ਼ਨਰ ਵਿਸ਼ੇਸ਼ ਤੌਰ ’ਤੇ ਕਾਲੇ ਝੰਡੇ, ਕਾਲੇ ਕੱਪੜੇ, ਪੱਗਾਂ, ਚੁੰਨੀਆਂ ਸਜਾ ਕੇ ਪਹੁੰਚੇ ਸਨ। ਆਗੂਆਂ ਨੇ ਐਲਾਨ ਕੀਤਾ ਕਿ ਆਉਣ ਵਾਲੀ 19 ਤਰੀਕ ਨੂੰ ਵਿੱਤ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਜੇਕਰ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਕੋਈ ਗੱਲਬਾਤ ਨਾ ਸੁਣੀ ਤਾਂ ਸੰਘਰਸ਼ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਮੌਕੇ ’ਤੇ ਜਗਦੇਵ ਸਿੰਘ ਬਾਹੀਆ, ਸਰਬਜੀਤ ਸਿੰਘ ਪੁੰਨਾਵਾਲ, ਦਾਤਾ ਸਿੰਘ, ਅਵਤਾਰ ਭਲਵਾਨ, ਗੁਰਜੰਟ ਬਾਲੀਆ,  ਪ੍ਰਿਤਪਾਲ ਸਿੰਘ, ਜਗਦੀਪ ਸਿੰਘ ਬੰਗੀ, ਗੁਰਸੇਵਕ ਕਲੇਰ, ਸੁਖਜਿੰਦਰ ਹਰੀਕਾ, ਗੁਰਜੀਤ ਘਨੌਰ, ਫਕੀਰ ਸਿੰਘ ਟਿੱਬਾ,ਵਰਿੰਦਰਜੀਤ ਸਿੰਘ ਬਜਾਜ, ਗੁਰਵਿੰਦਰ ਸਿੰਘ ਸਿੱਧੂ, ਕਰਮਜੀਤ ਸਿੰਘ ਜਲਾਲ, ਗੁਰਪ੍ਰੀਤ ਮੰਗਵਾਲ, ਗੁਲਜਾਰ ਖਾਂ, ਦਰਸ਼ਨ ਅਲੀਸ਼ੇਰ, ਦਰਸਨ ਸਿੰਘ ਚੀਮਾ, ਦਰਸ਼ਨ ਰੋਗਲਾ, ਹਰਪਾਲ ਸਿੰਘ, ਰੇਸ਼ਮ ਸਿੰਘ ਡੇਲੂਆਣਾ, ਦਵਿੰਦਰ ਪਸ਼ੌਰ, ਕਸਤੂਰੀ ਲਾਲ, ਰਣਧੀਰ ਸਿੰਘ, ਭੁਪਿੰਦਰ ਜੱਸੀ, ਚੇਤ ਰਾਮ, ਮਾਲਵਿੰਦਰ ਸਿੰਘ ਸੰਧੂ ਮੌਜ਼ੂਦ ਸਨ।

About The Author

Related Posts