Punjab
Tree Plantation: ਪਵਿੱਤਰ ਅਵਤਾਰ ਮਹੀਨੇ ਮੌਕੇ ਵਿਦੇਸ਼ੀ ਧਰਤੀ ਨੂੰ ਹਰਿਆਲੀ ਦਾ ਤੋਹਫ਼ਾ, ਹਰ ਜਗ੍ਹਾ ਜੁਟੇ ਹੋਏ ਨੇ ਇਹ ਇਨਸਾਨੀਅਤ ਦੇ ਸੱਚੇ ਯੋਧਾ
ਮੇਅਰ ਮਿਸ਼ੇਲ ਕ੍ਰੋਥਰ ਵੱਲੋਂ ਨਿੱਜੀ ਤੌਰ ’ਤੇ ਵਲੰਟੀਅਰਾਂ ਨਾਲ ਮੁਲਾਕਾਤ
ਆਸਟਰੇਲੀਆ (ਮੈਲਬੌਰਨ) (ਰਣਜੀਤ ਬਠਿੰਡਾ)। ਡੇਰਾ ਸੱਚਾ ਸੌਦਾ ਨਾਲ ਜੁੜੀ ਮੈਲਬੌਰਨ ਆਸਟਰੇਲੀਆ ਦੀ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 59ਵਾਂ ਐਮਐਸਜੀ ਅਵਤਾਰ ਮਹੀਨਾ ਰੁੱਖ ਲਗਾਉਣ ਦੀ ਮੁਹਿੰਮ ਚਲਾ ਕੇ ਮਨਾਇਆ। ਜਿਸ ਵਿੱਚ ਲਗਭਗ 2,200 ਪੌਦੇ ਲਾਏ ਗਏ। ਸਾਧ-ਸੰਗਤ ਨੇ ਇਸ ਸਮਾਗਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ, ਜੋ ਕਿ ਕੁਝ ਘੰਟਿਆਂ ਵਿੱਚ ਹੀ ਪੂਰਾ ਹੋ ਗਿਆ; ਪਰਿਵਾਰਾਂ ਅਤੇ ਸਥਾਨਕ ਨਿਵਾਸੀਆਂ ਨੇ ‘ਐਮਐਸਜੀ ਭੰਡਾਰਾ’ ਮਹੀਨਾ ਮਨਾਉਂਦੇ ਹੋਏ ਰੁੱਖ ਲਾਉਣ ਲਈ ਹੱਥ ਮਿਲਾਇਆ।

ਰਿਪੋਰਟਾਂ ਅਨੁਸਾਰ ਇਹ ਸਮਾਗਮ ਬਰਵਿਕ ਰੋਟਰੀ ਕਲੱਬ ਦੁਆਰਾ ਮੈਲਬੌਰਨ ਦੇ ਕ੍ਰੈਨਬੌਰਨ ਖੇਤਰ ਵਿੱਚ ‘ਬਰੁਕਲੈਂਡ ਗ੍ਰੀਨ ਰਿਜ਼ਰਵ’ ਵਿਖੇ ਆਯੋਜਿਤ ਕੀਤਾ ਗਿਆ ਸੀ। ਸਥਾਨਕ ‘ਕੇਸੀ ਕੌਂਸਲ’ ਨੇ ਪੌਦੇ ਪ੍ਰਦਾਨ ਕੀਤੇ ਅਤੇ ਨਿਵਾਸੀਆਂ ਨੂੰ ਪਾਰਕ ਨੂੰ ਹਰਿਆ ਭਰਿਆ ਬਣਾਉਣ ਵਿੱਚ ਮਦਦ ਕਰਨ ਲਈ ਹਿੱਸਾ ਲੈਣ ਲਈ ਸੱਦਾ ਦਿੱਤਾ। ਕੌਂਸਲ ਦੇ ਸੱਦੇ ਦਾ ਜਵਾਬ ਦਿੰਦੇ ਹੋਏ ਸਾਧ-ਸੰਗਤ ਨੇ ਵੱਡੀ ਗਿਣਤੀ ਵਿੱਚ ਰਜਿਸਟਰ ਕੀਤਾ ਅਤੇ ਸਮਾਗਮ ਵਿੱਚ ਹਿੱਸਾ ਲਿਆ। ਕੌਂਸਲ ਨੇ ਇਸ ਥਾਂ ’ਤੇ ਲਗਭਗ 5,000 ਪੌਦੇ ਲਾਏ ਸਨ, ਜਿਨ੍ਹਾਂ ਵਿੱਚੋਂ ਸਾਧ-ਸੰਗਤ ਨੇ ਲਗਭਗ 2,200 ਲਾਏ ਸਨ।

Read Also : ਇਕਦਮ ਵਧੇ ਭਾਅ ਕਾਰਨ ਮਿੱਠੀ ਖੰਡ ਹੋ ਗਈ ‘ਕੌੜੀ’
ਇਸ ਸਮਾਗਮ ਦੀ ਇੱਕ ਖਾਸ ਗੱਲ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀਆਂ ਵਰਦੀਆਂ ਪਹਿਨੇ ਸੇਵਾਦਾਰਾਂ (ਵਲੰਟੀਅਰਾਂ) ਦਾ ਅਨੁਸ਼ਾਸਿਤ ਆਚਰਣ ਸੀ; ਇਸ ਨੂੰ ਵੇਖਦੇ ਹੋਏ, ਕੇਸੀ ਕੌਂਸਲ ਦੀ ਮੇਅਰ, ਮਿਸ਼ੇਲ ਕ੍ਰੋਥਰ ਨਿੱਜੀ ਤੌਰ ’ਤੇ ਵਲੰਟੀਅਰਾਂ ਨਾਲ ਮੁਲਾਕਾਤ ਕੀਤੀ ਅਤੇ ਪੂਜਨੀਕ ਗੁਰੂ ਜੀ ਅਤੇ ਡੇਰਾ ਸੱਚਾ ਸੌਦਾ ਬਾਰੇ ਜਾਣਕਾਰੀ ਹਾਸਲ ਕੀਤੀ। ਉਹ ਪੂਜਨੀਕ ਗੁਰੂ ਦੇ ਨਾਂਅ ’ਤੇ ਸਥਾਪਤ ‘ਗਿਨੀਜ਼ ਵਰਲਡ ਰਿਕਾਰਡ’ ਬਾਰੇ ਜਾਣ ਕੇ ਬਹੁਤ ਪ੍ਰਭਾਵਿਤ ਹੋਈ ਅਤੇ ਬੂਟੇ ਲਗਾਉਣ ਵਿੱਚ ਸਾਧ ਸੰਗਤ ਨਾਲ ਸ਼ਾਮਲ ਹੋਈ।

ਵਲੰਟੀਅਰਾਂ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਭਵਿੱਖ ਵਿੱਚ ਵਾਤਾਵਰਣ ਸੰਭਾਲ ਦੇ ਯਤਨਾਂ ਵਿੱਚ ਉਨ੍ਹਾਂ ਦੇ ਨਿਰੰਤਰ ਸਹਿਯੋਗ ਦੀ ਅਪੀਲ ਕੀਤੀ। ਪੌਦੇ ਲਾਉਣ ਦੀ ਮੁਹਿੰਮ ਤੋਂ ਬਾਅਦ ਵਲੰਟੀਅਰਾਂ ਨੇ ਸਾਈਟ ਤੋਂ ਸਾਰੇ ਖਾਲੀ ਗਮਲੇ (ਨਰਸਰੀਆਂ ਤੋਂ ਬੂਟੇ ਲਿਜਾਣ ਲਈ ਵਰਤੇ ਜਾਂਦੇ ਵਿਸ਼ੇਸ਼ ਡੱਬੇ) ਵੀ ਇਕੱਠੇ ਕੀਤੇ।
