Punjab
MSG Bhandara: ਬਰਨਾਵਾ ਤੇ ਬੂਧਰ ਵਾਲੀ ’ਚ ਗੂੰਜਿਆ ਗੁਰੂਜੱਸ
ਰਾਮ-ਨਾਮ ਜਪਣ ਨਾਲ ਫਾਇਦਾ ਹੀ ਫਾਇਦਾ, ਖੁਸ਼ੀਆਂ ਹੀ ਖੁਸ਼ੀਆਂ : ਪੂਜਨੀਕ ਗੁਰੂ ਜੀ
ਬਰਨਾਵਾ/ਬੂਧਰ ਵਾਲੀ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਤੇ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਅੱਜ ਐਤਵਾਰ ਨੂੰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਸਾਧ-ਸੰਗਤ ਨੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ, ਸ਼ਾਹ ਸਤਿਨਾਮ ਜੀ ਡੇਰਾ, ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ’ਚ ਅਤੇ ਰਾਜਸਥਾਨ ਦੀ ਸਾਧ-ਸੰਗਤ ਨੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੂਧਰ ਵਾਲੀ, ਜ਼ਿਲ੍ਹਾ ਸ਼੍ਰੀਗੰਗਾਨਗਰ (ਰਾਜਸਥਾਨ) ਵਿਖੇ ਪਵਿੱਤਰ ਭੰਡਾਰਾ ਮਨਾਇਆ। ਹੁੰਮਸ ਭਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ। ਇਸ ਮੌਕੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ’ਚ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 176 ਕਾਰਜਾਂ ’ਚ ਸ਼ਾਮਲ ‘ਕਲਾਥ ਬੈਂਕ ਮੁਹਿੰਮ’ ਤਹਿਤ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਦੀ ਸਾਧ-ਸੰਗਤ ਨੇ 59-59 ਲੋੜਵੰਦ ਬੱਚਿਆਂ ਨੂੰ ਕੱਪੜੇ ਵੰਡੇ।
ਸਵੇਰੇ 9 ਵਜੇ ਪਵਿੱਤਰ ਭੰਡਾਰੇ ਦਾ ਨਾਮ ਚਰਚਾ ਸਤਿਸੰਗ ਸ਼ੁਰੂ ਹੋਇਆ ਭੰਡਾਰੇ ਦੀ ਸ਼ੁਰੂਆਤ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਕੀਤੀ ਗਈ ਇਸ ਤੋਂ ਬਾਅਦ ਕਵੀਰਾਜ ਭਾਈਆਂ ਨੇ ਭਜਨਾਂ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ ਪਵਿੱਤਰ ਭੰਡਾਰੇ ਮੌਕੇ ਸਾਧ-ਸੰਗਤ ਨੇ ਇੱਕਚਿੱਤ ਹੋ ਕੇ ਸ਼ਬਦਬਾਣੀ ਸੁਣੀ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਸਰਵਣ ਕੀਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਇਹ ਮਹੀਨਾ ਸੱਚੇ ਦਾਤਾ ਰਹਿਬਰ ਸ਼ਾਹ ਮਸਤਾਨਾ ਜੀ, ਸ਼ਾਹ ਸਤਿਨਾਮ ਜੀ ਨੇ ਐੱਮਐੱਸਜੀ ਭੰਡਾਰੇ ਵਜੋਂ ਮਨਾਇਆ, ਮਨਾ ਰਹੇ ਹਾਂ ਅਤੇ ਮਨਾਉਂਦੇ ਰਹਿਣਾ ਹੈ ਤੁਹਾਨੂੰ ਸਾਰਿਆਂ ਨੂੰ ਐੱਮਐੱਸਜੀ ਭੰਡਾਰੇ ਦੀਆਂ ਮਾਲਕ ਬਹੁਤ-ਬਹੁਤ ਖੁਸ਼ੀਆਂ ਦੇਣ ਅਤੇ ਦ੍ਰਿੜ ਵਿਸ਼ਵਾਸ ਬਖਸ਼ਣ ਸਾਰਿਆਂ ਨੂੰ ਬਹੁਤ-ਬਹੁਤ ਅਸ਼ੀਰਵਾਦ ਪਿਆਰੀ ਸਾਧ-ਸੰਗਤ ਜੀਓ, ਸਾਈਂ ਮਸਤਾਨਾ ਜੀ ਦਾਤਾ ਰਹਿਬਰ ਨੇ, ਸ਼ਾਹ ਸਤਿਨਾਮ ਜੀ ਦਾਤਾ ਨੇ ਸੱਚਾ ਸੌਦਾ ਬਣਾਇਆ, ਚਲਾਇਆ, ਸਜਾਇਆ ਅਤੇ ਉਹ ਚਲਾ ਰਹੇ ਹਨ ਇੰਨਾ ਸਿੱਧਾ ਭਾਵ ਸਰਲ, ਆਸਾਨ ਸੌਦਾ ਹੈ ਕਿ ਤੁਸੀਂ ਕਲਪਨਾ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : Obesity Causes: ਮੋਟਾਪਾ ਇੱਕ ਵਿਸ਼ਵ-ਪੱਧਰੀ ਵੰਗਾਰ ਅਤੇ ਗੰਭੀਰ ਬਿਮਾਰੀ
ਕੀ ਤੁਸੀਂ ਕਦੇ ਸੁਣਿਆ ਹੈ ਕਿ ਦੇਣਾ ਉਹ ਹੋਵੇ ਜੋ ਖੋਟਾ ਸਿੱਕਾ ਹੋਵੇ ਅਤੇ ਬਦਲੇ ’ਚ ਉਹ ਮਿਲੇ ਜੋ ਅਰਬਾਂ ਦਾ ਕੰਮ ਕਰੇ ਸਾਈਂ ਜੀ ਨੇ ਬਚਨ ਕਰ ਦਿੱਤੇ, ਪਰਮ ਪਿਤਾ ਜੀ ਨੇ ਬਚਨ ਕਰ ਦਿੱਤੇ ਕਿ ਆਓ! ਆਪਣਾ ਖੋਟਾ ਸਿੱਕਾ ਦੇ ਜਾਓ, ਭਾਵ ਤੁਹਾਡੇ ਅੰਦਰ ਜੋ ਕਮੀਆਂ ਹਨ, ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ, ਮਾਇਆ, ਨਸ਼ਾ ਕਰਦੇ ਹੋ, ਬੁਰੀਆਂ ਆਦਤਾਂ ਅਤੇ ਮਾਸਾਹਾਰ, ਜੋ ਵੀ ਬੁਰਾਈਆਂ ਤੁਹਾਡੇ ਅੰਦਰ ਹਨ, ਉਹ ਦੇ ਜਾਓ ਅਜਿਹਾ ਸੌਦਾਗਰ ਕਦੇ ਸੁਣਿਆ ਨਹੀਂ ਪਹਿਲਾਂ, ਨਾ ਹੀ ਅਜਿਹਾ ਪੜਿ੍ਹਆ ਕਿ ਇਹ ਸਭ ਦੇ ਜਾਓ ਅਤੇ ਇੱਕ ਪੈਸਾ ਦੁਨਿਆਵੀ, ਰੁਪਇਆ, ਧਨ-ਦੌਲਤ, ਕੁਝ ਨਹੀਂ ਲੈਣਾ, ਨਾ ਹੀ ਧਰਮ ਬਦਲਣਾ, ਬੱਸ ਉਸ ਓਮ, ਉਸ ਨੂੰ ਅੱਲ੍ਹਾ ਕਹੋ, ਵਾਹਿਗੁਰੂ ਕਹੋ, ਗੌਡ, ਖੁਦਾ, ਰੱਬ, ਉਸ ਦਾ ਗੁਰਮੰਤਰ, ਉਸ ਦਾ ਤਰੀਕਾ, ਉਸ ਦਾ ਮੈਥਡ ਲੈ ਜਾਓ, ਇਹ ਅਨਮੋਲ ਹੈ, ਜੋ ਇੱਕ ਸੁਆਸ ’ਚ ਤ੍ਰਿਲੋਕੀ ਪਾਰ ਕਰਕੇ ਭਗਵਾਨ ਦੇ ਦਰਸ਼ਨ ਕਰਵਾ ਸਕਦਾ ਹੈ ਇੰਨਾ ਅਨਮੋਲ ਖਜ਼ਾਨਾ ਅਤੇ ਦੇਣਾ ਕੀ ਪਿਆ।
ਆਪਣੀਆਂ ਟੈਨਸ਼ਨਾਂ ਦੇ ਗਏ, ਬੁਰਾਈਆਂ ਦੇ ਗਏ, ਇਹ ਸਭ ਛੱਡ ਗਏ ਅਤੇ ਬਦਲੇ ’ਚ ਇੰਨਾ ਵੱਡਾ ਧਨ ਲੈ ਗਏ, ਇਸੇ ਦਾ ਨਾਮ ਸੱਚਾ ਸੌਦਾ ਸਾਈਂ ਮਸਤਾਨਾ ਜੀ ਨੇ ਰੱਖਿਆ, ਸ਼ਾਹ ਸਤਿਨਾਮ ਜੀ ਨੇ ਦੱਸਿਆ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੱਚੇ ਸੌਦੇ ’ਚ ਜਦੋਂ ਤੁਸੀਂ ਚੱਲ ਕੇ ਆਉਂਦੇ ਹੋ, ਇੱਥੋਂ ਕੁਝ ਲੈ ਕੇ ਜਾਂਦੇ ਹੋ, ਇੱਥੋਂ ਕੁਝ ਹਾਸਲ ਕਰਕੇ ਜਾਂਦੇ ਹੋ, ਖਾਲੀ ਹੱਥ ਨਹੀਂ ਜਾਂਦੇ ਅਤੇ ਚੰਗਾ ਹਾਸਲ ਕਰਕੇ ਜਾਂਦੇ ਹੋ, ਬੁਰਾਈਆਂ ਛੱਡ ਕੇ ਜਾਂਦੇ ਹੋਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ, ‘ਸੁਨ ਰੇ ਪ੍ਰਾਣੀ, ਤੂ ਰਾਮ-ਨਾਮ ਜਪ ਲੇ, ਜਪਨੇ ਸੇ ਖਤਮ ਹੋਂਗੇ ਬਹੁਤ ਸੇ ਖਤਰੇ’ ਆਦਮੀ ਸੋਚਦਾ ਹੈ ਕਿ ਮੈਂ ਰਾਮ ਦਾ ਨਾਮ ਕਿਉਂ ਜਪਾਂ? ਕੀ ਫਰਕ ਪੈਣ ਵਾਲਾ ਹੈ? ‘ਸੁਨ ਰੇ ਪ੍ਰਾਣੀ ਤੂ ਰਾਮ-ਨਾਮ ਜਪ ਲੇ’ ਕਿ ਭਾਈ ਸੁਣ, ਹੱਥ ਜੋੜ ਕੇ ਕਹਿ ਰਹੇ ਹਾਂ 1948 ਤੋਂ, ਕਿ ਰਾਮ-ਨਾਮ ਜਪ ਲਓ ਭਾਈ ਅਤੇ ਇਸ ਨਾਲ ਕੀ ਹੋਵੇਗਾ? ਆਉਣ ਵਾਲੇ ਅਤੇ ਜੋ ਚੱਲ ਰਹੇ ਅਤੇ ਜੋ ਪਿਛਲੇ ਗੁਜ਼ਰ ਗਏ, ਸਾਰੇ ਹੀ ਖ਼ਤਰੇ ਆਤਮਾ ਦੇ ਸਾਹਮਣੇ ਜੋ ਖੜੇ੍ਹ ਹਨ, ਖ਼ਤਮ ਹੋ ਜਾਣਗੇ।
ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਕੋਈ ਪੈਸਾ ਨਹੀਂ ਲੱਗੇਗਾ, ਕੋਈ ਚੜ੍ਹਾਵਾ ਨਹੀਂ, ਕੋਈ ਧਰਮ ਨਹੀਂ ਬਦਲਣਾ, ਕੰਮ-ਧੰਦਾ ਵੀ ਨਹੀਂ ਛੱਡਣਾ ਕੰਮ-ਧੰਦਾ ਕਰਦੇ-ਕਰਦੇ ਓਮ, ਹਰੀ, ਪਰਮਾਤਮਾ ਦਾ ਨਾਮ ਲੈਂਦੇ ਰਹੋ ਹੱਥ ਕਾਰ ਵੱਲ ਅਤੇ ਧਿਆਨ ਪ੍ਰਭੂ ਯਾਰ ਵੱਲ, ਕਿ ਹੱਥਾਂ ਨਾਲ ਕੰਮ-ਧੰਦਾ, ਕਾਰਜ ਕਰਦੇ ਰਹੋ ਅਤੇ ਜੀਭਾ ਨਾਲ ਪਰਮਾਤਮਾ ਦਾ ਨਾਮ ਲੈਂਦੇ ਰਹੋ, ਦੋਵਾਂ ’ਚ ਹੀ ਬਰਕਤ ਹੀ ਬਰਕਤ, ਫਾਇਦਾ ਹੀ ਫਾਇਦਾ, ਖੁਸ਼ੀਆਂ ਹੀ ਖੁਸ਼ੀਆਂ ਭੰਡਾਰੇ ਦੌਰਾਨ ਪੂਜਨੀਕ ਗੁਰੂ ਜੀ ਦੇ ਨਸ਼ਿਆਂ ਵਿਰੁੱਧ ਗਾਏ ਗੀਤ ‘ਮੇਰੇ ਦੇਸ਼ ਕੀ ਜਵਾਨੀ’ ਅਤੇ ਅਸ਼ੀਰਵਾਦ ਮਾਓਂ ਕਾ’ ਚਲਾਏ ਗਏ ਜਿਸ ’ਤੇ ਸਾਧ-ਸੰਗਤ ਨੇ ਨੱਚ ਕੇ ਖੁਸ਼ੀ ਮਨਾਈ ਭੰਡਾਰੇ ਦੀ ਸਮਾਪਤੀ ’ਤੇ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ ਤੇ ਪ੍ਰਸ਼ਾਦ ਵੀ ਵੰਡਿਆ ਗਿਆ
ਪਵਿੱਤਰ ਅਵਤਾਰ ਦਿਹਾੜੇ ਸਬੰਧੀ ਦਿਖਾਈ ਡਾਕਿਊਮੈਂਟਰੀ | MSG Bhandara
ਪਵਿੱਤਰ ਭੰਡਾਰੇ ਦੌਰਾਨ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ਸਬੰਧੀ ਡਾਕਿਊਮੈਂਟਰੀ ਦਿਖਾਈ ਗਈ ਡਾਕਿਊਮੈਂਟਰੀ ਵਿੱਚ ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਵਤਾਰ ਧਾਰਨ, ਨਾਮ-ਸ਼ਬਦ ਦੀ ਦਾਤ ਬਖਸ਼ਿਸ਼, ਗੁਰਗੱਦੀਨਸ਼ੀਨੀ, ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 176 ਮਾਨਵਤਾ ਭਲਾਈ ਦੇ ਕਾਰਜਾਂ ਅਤੇ ਭਲਾਈ ਕਾਰਜਾਂ ’ਚ ਕਾਇਮ ਕੀਤੇ ਵਿਸ਼ਵ ਰਿਕਾਰਡਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ
ਪਵਿੱਤਰ ਭੰਡਾਰੇ ਦੀਆਂ ਝਲਕੀਆਂ
- ਕਲਾਥ ਬੈਂਕ ਮੁਹਿੰਮ ਤਹਿਤ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਦੀ ਸਾਧ-ਸੰਗਤ ਨੇ 59-59 ਅਤਿ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਵੰਡੇ ਕੱਪੜੇ।
- ਸੜਕਾਂ ’ਤੇ ਦੂਰ-ਦੂਰ ਤੱਕ ਦਿਸੇ ਸਾਧ-ਸੰਗਤ ਦੇ ਕਾਫਲੇ।
- ਪੰਡਾਲ, ਟ੍ਰੈਫਿਕ, ਸਫਾਈ, ਲੰਗਰ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਬਾਖੂਬੀ ਨਿਭਾਈਆਂ ਡਿਊਟੀਆਂ।
- ਤੇਜ਼ ਗਰਮੀ ਨੂੰ ਦੇਖਦਿਆਂ ਪੀਣ ਵਾਲੇ ਪਾਣੀ ਲਈ ਜਗ੍ਹਾ-ਜਗ੍ਹਾ ਪਾਣੀ ਦੀਆਂ ਛਬੀਲਾਂ ਲਾਈਆਂ।