Aashiyana Campaign: ‘ਇੰਸਾਂ’ ਨੇ ਪੁੰਨ ਕਮਾਇਆ, ਕੁਲਦੀਪ ਕੌਰ ਨੂੰ ਮਕਾਨ ਦੇ ਡਿੱਗਣ ਦਾ ਫ਼ਿਕਰ ਮੁਕਾਇਆ
ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਬਲਾਕ ਤਪਾ/ਭਦੌੜ ਦੀ ਸਾਧ-ਸੰਗਤ ਨੇ ਲੋੜਵੰਦ ਨੂੰ ਬਣਾ ਕੇ ਦਿੱਤਾ ਪੱਕਾ ਮਕਾਨ
ਭਦੌੜ (ਰਮਨੀਕ ਬੱਤਾ)। Aashiyana Campaign: ਮੀਂਹ ਆਵੇ, ਚਾਹੇ ਹਨ੍ਹੇਰੀ, ਪਿੰਡ ਮੱਝੂਕੇ ਦੇ ਰਹਿਣ ਵਾਲੇ ਕੁਲਦੀਪ ਕੌਰ ਤੇ ਚਰਨ ਸਿੰਘ ਨੂੰ ਹੁਣ ਕੋਈ ਫ਼ਿਕਰ ਨਹੀਂ, ਉਹ ਆਪਣੇ ਪਰਿਵਾਰ ਸਮੇਤ ਆਪਣੇ ਨਵੇਂ ਮਕਾਨ ’ਚ ਹੁਣ ਬੇਫ਼ਿਕਰ ਹੋ ਕੇ ਸੌਂ ਸਕਣਗੇ। ਉਨ੍ਹਾਂ ਦੀ ਇਸ ਬੇਫ਼ਿਕਰੀ ਦਾ ਸਿਹਰਾ ਬਲਾਕ ਤਪਾ/ਭਦੌੜ ਦੀ ਸਾਧ-ਸੰਗਤ ਨੂੰ ਜਾਂਦਾ ਹੈ, ਜਿਸ ਨੇ ਡੇਰਾ ਸੱਚਾ ਸੌਦਾ ਦੀ ‘ਆਸ਼ਿਆਨਾ’ ਮੁਹਿੰਮ ਤਹਿਤ ਖ਼ਸਤਾ ਹਾਲ ਮਕਾਨ ਦੀ ਜਗ੍ਹਾ ਕੁਲਦੀਪ ਕੌਰ ਨੂੰ ਨਵਾਂ ਤੇ ਮਜ਼ਬੂਤ ਮਕਾਨ ਬਣਾ ਕੇ ਦਿੱਤਾ ਹੈ। ਜਾਣਕਾਰੀ ਮੁਤਾਬਕ ਕੁਲਦੀਪ ਕੌਰ ਪਤਨੀ ਚਰਨ ਸਿੰਘ ਦੇ ਮਕਾਨ ਦੀ ਹਾਲਤ ਬੇਹੱਦ ਨਾਜ਼ੁਕ ਸੀ। ਮਾਮੂਲੀ ਮੀਂਹ-ਕਣੀ ਜਾਂ ਹਨੇ੍ਹਰੀ ਆਉਣ ’ਤੇ ਪਰਿਵਾਰ ਦੀ ਪੂਰੀ ਰਾਤ ਫ਼ਿਕਰਾਂ ਵਿੱਚ ਲੰਘਦੀ ਸੀ।
ਮਕਾਨ ਦੀ ਖ਼ਸਤਾ ਹਾਲਤ ਛੱਤ, ਜੋ ਥਾਂ-ਥਾਂ ਤੋਂ ਚੋਂਦੀ ਸੀ ਤੇ ਡਿੱਗਣ ਵਾਲੀ ਸੀ, ਨੂੰ ਸਹਾਰਾ ਦੇ ਕੇ ਰੱਖਿਆ ਹੋਇਆ ਸੀ। ਜਿਸ ਕਰਕੇ ਪਰਿਵਾਰ ਦਾ ਹਰ ਪਲ ਚਿੰਤਾ ’ਚ ਹੀ ਬਤੀਤ ਹੁੰਦਾ ਸੀ। ਆਰਥਿਕ ਤੰਗੀ ਕਾਰਨ ਪਰਿਵਾਰ ਚਿੰਤਾ ਦੇ ਆਲਮ ’ਚ ਜਿਉਣ ਲਈ ਮਜ਼ਬੂਰ ਸੀ। ਜਿਉਂ ਹੀ ਪਰਿਵਾਰ ਦੇ ਉਕਤ ਹਾਲਾਤਾਂ ਦਾ ਪਤਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਪਰਿਵਾਰ ਨਾਲ ਰਾਬਤਾ ਕਰਕੇ ਉਨ੍ਹਾਂ ਦੇ ਪੁਰਾਣੇ ਮਕਾਨ ਦੀ ਜਗ੍ਹਾ ਨਵਾਂ ਤੇ ਮਜ਼ਬੂਤ ਮਕਾਨ ਬਣਾ ਕੇ ਦੇਣ ਦਾ ਕੰਮ ਆਰੰਭ ਦਿੱਤਾ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੀ ਅਗਵਾਈ ਹੇਠ ਸੇਵਾਦਾਰਾਂ ਤੇ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਦੇ ਮਕਾਨ ਵਿੱਚ ਤਨ, ਮਨ ਅਤੇ ਧਨ ਨਾਲ ਸੇਵਾ ਕੀਤੀ ਅਤੇ ਚਿਣਾਈ ਅਤੇ ਹੋਰ ਕੰਮਾਂ ਦੇ ਮਿਸਤਰੀਆਂ ਨੇ ਬਿਨਾਂ ਕਿਸੇ ਪੈਸਾ-ਪਾਈ ਦੇ ਆਪਣਾ ਵਡਮੁੱਲਾ ਸਹਿਯੋਗ ਦੇ ਕੇ ਪਰਿਵਾਰ ਨੂੰ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਇਆ। Aashiyana Campaign
ਨਵਾਂ ਤੇ ਮਜ਼ਬੂਤ ਰੰਗ- ਰੋਗਨ ਕੀਤਾ ਮਕਾਨ ਦੇਖ ਕੁਲਦੀਪ ਕੌਰ ਤੇ ਉਸ ਦਾ ਪਰਿਵਾਰ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾ ਰਿਹਾ ਸੀ। ਪਰਿਵਾਰ ਦਾ ਹਰ ਮੈਂਬਰ ਵਾਰ-ਵਾਰ ਸਾਧ-ਸੰਗਤ ਦਾ ਧੰਨਵਾਦ ਕਰਦਾ ਨਜ਼ਰ ਆਇਆ। ਵੇਰਵਿਆਂ ਮੁਤਾਬਕ ਕੁਲਦੀਪ ਕੌਰ ਕੁੱਝ ਸਮਾਂ ਪਹਿਲਾਂ ਚੂਲਾ ਤਿੜਕ ਜਾਣ ਕਰਕੇ ਕੰਮ ਕਰਨ ਤੋਂ ਅਸਮਰੱਥ ਹੈ ਤੇ ਚਰਨ ਸਿੰਘ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ, ਜਿਸ ਵਿੱਚ ਉਸ ਦਾ ਲੜਕਾ ਅਤੇ ਲੜਕੀ ਵੀ ਹੱਥ ਵੰਡਾ ਰਹੇ ਹਨ। ਇਸ ਮੌਕੇ ਲਖਵਿੰਦਰ ਸਿੰਘ ਲੱਖੀ, ਰੇਸ਼ਮ ਸ਼ਰਮਾ, ਜੀਵਨ ਸਿੰਘ ਪੰਚ, ਗੁਰਦੁਆਰਾ ਸਾਹਿਬ ਕਮੇਟੀ ਮੈਂਬਰ ਮੇਵਾ ਸਿੰਘ, ਮਿਸਤਰੀ ਨਾਜ਼ਮ ਸਿੰਘ ਠੇਕੇਦਾਰ, ਜ਼ਫਰ ਅਲੀ, ਲਖਵਿੰਦਰ ਸਿੰਘ ਲੱਖੀ, ਇੰਦਰਜੀਤ ਸਿੰਘ ਨਿੱਕੂ ਬੀਜੇਪੀ ਆਗੂ, ਪ੍ਰੇਮੀ ਸੇਵਕ ਡਾ. ਬੱਬੂ ਇੰਸਾਂ, ਮਲਕੀਤ ਇੰਸਾਂ, ਭੋਲਾ ਸਿੰਘ, ਰਾਜਾ ਇੰਸਾਂ, ਕੁਲਦੀਪ ਸਿੰਘ, ਬਿੱਲਾ ਇੰਸਾਂ, ਅੰਮ੍ਰਿਤ ਇੰਸਾਂ, ਸੁਖਦੇਵ ਇੰਸਾਂ, ਸਿਕੰਦਰ ਪੇਂਟਰ, ਹਾਕਮ ਸਿੰਘ, ਭੋਲਾ ਸਿੰਘ ਦਰਜੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਕੀ ਗੁਰੂ ਜੀ ਦੇ ਖਿਲਾਫ ਹੋਈ ਸਾਜਿਸ਼? ਕੀ ਹੈ ਡੇਰਾ ਸੱਚਾ ਸੌਦਾ?
‘ਫ਼ਰਿਸ਼ਤਾ ਬਣੀ ਸਾਧ-ਸੰਗਤ’ | Aashiyana Campaign
ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਗੋਰਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੁਲਦੀਪ ਕੌਰ ਦਾ ਮਕਾਨ ਬਣਾ ਕੇ ਬੜੇ ਪੁੰਨ ਦਾ ਕੰਮ ਕੀਤਾ ਹੈ। ਇਸ ਨਾਲ ਪਰਿਵਾਰ ਹੁਣ ਸੌਖਿਆਂ ਆਪਣਾ ਜੀਵਨ ਬਤੀਤ ਕਰ ਸਕੇਗਾ। ਕਿਉਂਕਿ ਮਕਾਨ ਦੀ ਹਾਲਤ ਕਿਸੇ ਸਮੇਂ ਵੀ ਨੁਕਸਾਨ ਦਾ ਕਾਰਨ ਬਣ ਸਕਦੀ ਸੀ। ਉਨ੍ਹਾਂ ਹੱਥ ਜੋੜ ਕੇ ਧੰਨਵਾਦ ਕਰਦਿਆਂ ਕਿਹਾ ਕਿ ਕੁਲਦੀਪ ਕੌਰ ਦੇ ਪਰਿਵਾਰ ਲਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਫ਼ਰਿਸ਼ਤਾ ਬਣ ਕੇ ਬਹੁੜੀ ਹੈ। Aashiyana Campaign
‘ਧੰਨਵਾਦ ਲਈ ਸ਼ਬਦ ਨਹੀਂ’ | Dera Sacha Sauda
ਅੱਖਾਂ ’ਚ ਆਏ ਖੁਸ਼ੀ ਦੇ ਹੰਝੂ ਪੂੰਝਦਿਆਂ ਕੁਲਦੀਪ ਕੌਰ ਤੇ ਉਨ੍ਹਾਂ ਦੇ ਪਤੀ ਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲੋਂ ਅੱਜ ਖੁਸ਼ੀ ਸੰਭਾਲੀ ਨਹੀਂ ਜਾ ਰਹੀ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ-ਕੋਟਿ ਧੰਨਵਾਦ, ਜਿੰਨ੍ਹਾਂ ਆਪਣੇ ਸ਼ਰਧਾਲੂਆਂ ਨੂੰ ਇਨਸਾਨੀਅਤ ਦਾ ਸੱਚਾ ਪਾਠ ਪੜ੍ਹਾਇਆ ਹੈ। ਜਿਹੜੇ ਹਰ ਇੱਕ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਦੂਰ ਕਰਨ ਦੀ ਕੋਸ਼ਿਸ਼ ’ਚ ਰਹਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਸਾਧ-ਸੰਗਤ ਦੇ ਧੰਨਵਾਦ ਲਈ ਸ਼ਬਦ ਨਹੀਂ ਹਨ।
‘ਪੂਜਨੀਕ ਗੁਰੂ ਜੀ ਦੀ ਪ੍ਰੇਰਨਾ’
ਸੱਚੇ ਨਿਮਰ ਸੇਵਾਦਾਰ ਮਨੀਸ਼ ਕੁਮਾਰ ਇੰਸਾਂ ਅਤੇ ਬਲਾਕ ਪ੍ਰੇਮੀ ਸੇਵਕ ਪ੍ਰਵੀਨ ਕੁਮਾਰ ਇੰਸਾਂ ਨੇ ਦੱਸਿਆ ਕਿ ਕੁਲਦੀਪ ਕੌਰ ਦੇ ਘਰ ਦੀ ਹਾਲਤ ਬੇਹੱਦ ਖਸਤਾ ਸੀ, ਜਿਸ ਨੂੰ ਨਵੇਂ ਸਿਰਿਓਂ ਬਣਾਉਣ ਲਈ ਉਨ੍ਹਾਂ ਬਲਾਕ ਕਮੇਟੀ ਕੋਲ ਅਰਜ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾਾ ’ਤੇ ਸਾਧ-ਸੰਗਤ ਨੇ ਕੁਲਦੀਪ ਕੌਰ ਨੂੰ ਨਵਾਂ ਤੇ ਮਜ਼ਬੂਤ ਮਕਾਨ ਬਣਾ ਕੇ ਦਿੱਤਾ ਹੈ, ਜਿਸ ਨਾਲ ਬਲਾਕ ਦੇ ਵੱਖ-ਵੱਖ ਪਿੰਡਾਂ ’ਚ ਸਾਧ-ਸੰਗਤ ਵੱਲੋਂ ਬਣਾਏ ਗਏ ਮਕਾਨਾਂ ਦੀ ਗਿਣਤੀ 81 ਹੋ ਗਈ ਹੈ।
ਇਹ ਵੀ ਪੜ੍ਹੋ : Engineering Students: ਇੰਜੀਨੀਅਰਿੰਗ ’ਚ ਵੀ ਹੈ ਸਾਫਟ ਸਕਿੱਲਸ ਦਾ ਮਹੱਤਵ