Engineering Students: ਇੰਜੀਨੀਅਰਿੰਗ ’ਚ ਵੀ ਹੈ ਸਾਫਟ ਸਕਿੱਲਸ ਦਾ ਮਹੱਤਵ

ਸਾਫਟਵੇਅਰ ਵਿਕਾਸ ਇੱਕ ਸਮਾਜਿਕ-ਤਕਨੀਕੀ ਪ੍ਰਕਿਰਿਆ ਹੈ, ਜਿੱਥੇ ਮਨੁੱਖੀ ਕਾਰਕ ਸਿੱਧੇ ਤੌਰ ’ਤੇ ਗੁਣਵੱਤਾ, ਉਤਪਾਦਕਤਾ ਅਤੇ ਨਵੀਨਤਾ ਨੂੰ ਪ੍ਰਭਾਵਿਤ ਕਰਦੇ ਹਨ

Khushdeep Singh Picture
Published On

ਅੱਜ ਦੇ ਦੌਰ ’ਚ ਸਾਫਟਵੇਅਰ ਇੰਜੀਨੀਅਰ ਉਹ ਨਹੀਂ ਹੁੰਦਾ ਜੋ ਸਿਰਫ਼ ਕੋਡ ਲਿਖਣਾ ਜਾਣਦਾ ਹੋਵੇ, ਸਗੋਂ ਉਹ ਹੁੰਦਾ ਹੈ ਜੋ ਤਕਨੀਕੀ ਮੁਹਾਰਤ ਦੇ ਨਾਲ-ਨਾਲ ਸਾਫਟ ਸਕਿੱਲਸ- ਸਮੱਸਿਆ ਹੱਲ, ਸੰਚਾਰ, ਟੀਮਵਰਕ, ਅਨੁਕੂਲਤਾ ਤੇ ਸਮਾਂ ਪ੍ਰਬੰਧਨ ’ਚ ਵੀ ਨਿਪੁੰਨ ਹੋਵੇ। ਸਾਫਟਵੇਅਰ ਵਿਕਾਸ ਇੱਕ ਸਮਾਜਿਕ-ਤਕਨੀਕੀ ਪ੍ਰਕਿਰਿਆ ਹੈ, ਜਿੱਥੇ ਮਨੁੱਖੀ ਕਾਰਕ ਸਿੱਧੇ ਤੌਰ ’ਤੇ ਗੁਣਵੱਤਾ, ਉਤਪਾਦਕਤਾ ਅਤੇ ਨਵੀਨਤਾ ਨੂੰ ਪ੍ਰਭਾਵਿਤ ਕਰਦੇ ਹਨ। ਖੋਜਾਂ ਦੱਸਦੀਆਂ ਹਨ ਕਿ ਕਰੀਅਰ ਦੀ ਸਫਲਤਾ ’ਚ ਲਗਭਗ 85 ਫੀਸਦੀ ਯੋਗਦਾਨ ਚੰਗੀ ਤਰ੍ਹਾਂ ਵਿਕਸਿਤ ਸਾਫਟ ਸਕਿੱਲਸ ਦਾ ਹੁੰਦਾ ਹੈ, ਜਦੋਂ ਕਿ ਤਕਨੀਕੀ ਯੋਗਤਾਵਾਂ ਸਿਰਫ਼ 15 ਫੀਸਦੀ ਯੋਗਦਾਨ ਦਿੰਦੀਆਂ ਹਨ। 2025 ਦੀ ਭਵਿੱਖ ਦੀਆਂ ਨੌਕਰੀਆਂ ਦੀ ਰਿਪੋਰਟ ਅਨੁਸਾਰ ਲਚਕੀਲਾਪਣ, ਅਗਵਾਈ ਅਤੇ ਸਮਾਜਿਕ ਪ੍ਰਭਾਵ ਵਰਗੀਆਂ ਸਮਰੱਥਾਵਾਂ ਦੀ ਤਰਜ਼ੀਹ 2023 ਦੀ ਤੁਲਨਾ ’ਚ 17 ਤੋਂ 22 ਫੀਸਦੀ ਅੰਕ ਵਧ ਗਈ ਹੈ।

ਬਦਲਦਾ ਭਰਤੀ ਦ੍ਰਿਸ਼ | Engineering Students

ਭਾਰਤ ’ਚ ਵੀ ਰਿਕਰੂਟਰ ਹੁਣ ਡਿਗਰੀ ਤੋਂ ਵੱਧ ਹੁਨਰ ’ਤੇ ਧਿਆਨ ਦੇ ਰਹੇ ਹਨ। ਮਰਸਰ ਦੇ ਇੰਡੀਆ ਗ੍ਰੈਜੂਏਟ ਸਕਿੱਲ ਇੰਡੈਕਸ 2025 ਅਨੁਸਾਰ, ਭਾਰਤੀ ਗ੍ਰੈਜ਼ਏਟਰਾਂ ’ਚ ਸਾਫਟ ਸਕਿੱਲਸ ਦੀ ਸਮੁੱਚੀ ਰੁਜ਼ਗਾਰ-ਯੋਗਤਾ 50 ਫੀਸਦੀ ਹੈ, ਜਦੋਂਕਿ ਸਿੱਖਣ ਦਾ ਲਚਕੀਲਾਪਣ 46 ਫੀਸਦੀ ’ਤੇ ਹੈ। ਕਈ ਇੰਜੀਨੀਅਰਿੰਗ ਫਰਮਾਂ ਦੇ ਐੱਚਆਰ ਮੈਨੇਜਰਾਂ ਦਾ ਮੰਨਣਾ ਹੈ ਕਿ ਪੋਸਟ-ਕੋਵਿਡ ਦੌਰ ’ਚ ਸੰਚਾਰ ਅਤੇ ਅਨੁਕੂਲਤਾ ਵਰਗੇ ਜੈਨੇਰਿਕ ਸਕਿੱਲਸ ਡੋਮੇਨ ਗਿਆਨ ਤੋਂ ਉੱਪਰ ਤਰਜ਼ੀਹ ਪਾ ਰਹੇ ਹਨ। ਅੰਕੜਿਆਂ ਮੁਤਾਬਕ ਸਿਰਫ਼ 42.6% ਭਾਰਤੀ ਗ੍ਰੈਜ਼ੂਏਟਰ ਹੀ ਨੌਕਰੀ ਲਈ ਤਿਆਰ ਪਾਏ ਗਏ, ਅਤੇ ਇਹ ਗਿਰਾਵਟ ਮੁੱਖ ਤੌਰ ’ਤੇ ਗੈਰ-ਤਕਨੀਕੀ ਹੁਨਰਾਂ ਦੀ ਕਮੀ ਕਾਰਨ ਹੈ।

ਇਹ ਵੀ ਪੜ੍ਹੋ : Bollywood News: ਅਮੀਸ਼ਾ ਪਟੇਲ ਦੀ ਮਾਂ ਦੇ ਘਰ ਚੋਰੀ, ਘਰੇਲੂ ਨੌਕਰ ਗ੍ਰਿਫ਼ਤਾਰ

ਪ੍ਰਮੁੱਖ ਸਾਫ਼ਟ ਹੁਨਰ ਅਤੇ ਉਨ੍ਹਾਂ ਦੀ ਵਰਤੋਂ
  • ਸਮੱਸਿਆ-ਹੱਲ : ਸਿਰਫ਼ ਕਮੀ ਲੱਭਣਾ ਨਹੀਂ, ਸਗੋਂ ਮੂਲ ਕਾਰਨ ਤੱਕ ਪਹੁੰਚਣਾ, ਬਦਲਾਂ ਦਾ ਮੁਲਾਂਕਣ ਕਰਨਾ ਅਤੇ ਵਿਹਾਰਕ ਹੱਲ ਚੁਣਨਾ।
  • ਸੰਚਾਰ : ਗੁੰਝਲਦਾਰ ਤਕਨੀਕੀ ਵਿਚਾਰਾਂ ਨੂੰ ਸਰਲ ਭਾਸ਼ਾ ’ਚ ਸਮਝਾਉਣਾ, ਪੇਸ਼ਕਾਰੀ ਦੇਣਾ, ਦਸਤਾਵੇਜ਼ੀਕਰਨ ਕਰਨਾ ਅਤੇ ਟੀਮ/ਕਲਾਇੰਟ ਨਾਲ ਸਪੱਸ਼ਟ ਸੰਵਾਦ ਬਣਾਈ ਰੱਖਣਾ।
  • ਟੀਮਵਰਕ : ਐਜਾਈਲ/ਸਕ੍ਰਮ ਟੀਮਾਂ ’ਚ ਸੁਣਨਾ, ਫੀਡਬੈਕ ਦੇਣਾ-ਲੈਣਾ, ਸਾਂਝੇ ਟੀਚੇ ਲਈ ਕੰਮ ਕਰਨਾ ਅਤੇ ਨਿੱਜੀ ਦਿਖਾਵੇ ਤੋਂ ਉੱਪਰ ਟੀਮ ਦੀ ਤਰੱਕੀ ਨੂੰ ਤਰਜ਼ੀਹ ਦੇਣਾ।
  • ਅਨੁਕੂਲਤਾ : ਟੂਲਜ਼, ਫਰੇਮਵਰਕ ਅਤੇ ਬਿਜ਼ਨਸ ਲੋੜਾਂ ਤੇਜ਼ੀ ਨਾਲ ਬਦਲਦੀਆਂ ਹਨ; ਨਵੀਆਂ ਤਕਨੀਕਾਂ ਸਿੱਖਣਾ, ਬੇਯਕੀਨੀ ’ਚ ਪਹਿਲ ਕਰਨਾ ਅਤੇ ਲਗਾਤਾਰ ਅੱਪਡੇਟ ਰਹਿਣਾ।
  • ਸਮਾਂ ਪ੍ਰਬੰਧਨ : ਡੈੱਡਲਾਈਨ ਦੀ ਪਾਲਣਾ, ਖਤਰਿਆਂ ਦੀ ਪਹਿਲਾਂ ਪਛਾਣ, ਕੰਮ ਨੂੰ ਤਰਜ਼ੀਹ ਦੇ ਆਧਾਰ ’ਤੇ ਵੰਡਣਾ ਤੇ ਭਰੋਸੇਯੋਗ ਡਿਲੀਵਰੀ ਯਕੀਨੀ ਬਣਾਉਣਾ।
ਸਿੱਖਿਆ ਅਤੇ ਉਦਯੋਗ ’ਚ ਬਦਲਾਅ ਦੀ ਲੋੜ

ਭਾਰਤ ’ਚ ਇੰਜੀਨੀਅਰਿੰਗ ਸਿੱਖਿਆ ਅਤੇ ਨੌਕਰੀ ਬਾਜ਼ਾਰ ਵਿਚਕਾਰ ਅਸੰਗਤੀ ਸਪੱਸ਼ਟ ਹੈ। ਮਾਹਿਰ ਸੁਝਾਅ ਦਿੰਦੇ ਹਨ ਕਿ ਸੰਚਾਰ, ਆਲੋਚਨਾਤਮਕ ਸੋਚ, ਟੀਮਵਰਕ ਅਤੇ ਅਗਵਾਈ ਵਰਗੇ ਸਾਫਟ ਸਕਿੱਲਸ ਨੂੰ ਹਰ ਸੈਮੈਸਟਰ ’ਚ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ, ਨਾ ਕਿ ਸਿਰਫ਼ ਬਦਲਵਾਂ ਵਿਸ਼ਾ। ਤਕਨੀਕੀ ਤੌਰ ’ਤੇ ਯੋਗ ਗ੍ਰੈਜ਼ੂਏਟਰ ਅਕਸਰ ਵਿਚਾਰਾਂ ਨੂੰ ਸਪੱਸ਼ਟ ਰੂਪ ’ਚ ਬਿਆਨ ਕਰਨ, ਸਹਿਯੋਗ ਨਾਲ ਕੰਮ ਕਰਨ ਜਾਂ ਪੇਸ਼ੇਵਰ ਮਾਹੌਲ ’ਚ ਆਤਮ-ਵਿਸ਼ਵਾਸ ਨਾਲ ਜੁੜਨ ’ਚ ਸੰਘਰਸ਼ ਕਰਦੇ ਹਨ। ਇਸ ਲਈ ਸਿੱਖਿਆ ’ਚ ਲਚਕੀਲਾਪਣ ਹੋਣਾ ਚਾਹੀਦਾ ਹੈ। ਇੱਕ ਅਧਿਐਨ ਮੁਤਾਬਕ ਰਿਪੋਰਟ ਬਹੁਤ ਸਾਰੇ ਯੋਗ ਗ੍ਰੈਜ਼ੂਏਟਰਾਂ ਲਈ ਸਭ ਤੋਂ ਵੱਡੀ ਰੁਕਾਵਟ ਤਕਨੀਕੀ ਗਿਆਨ ਨਹੀਂ, ਸਗੋਂ ਸੰਚਾਰ, ਟੀਮਵਰਕ ਅਤੇ ਅਨੁਕੂਲਤਾ ਹੈ। ਇਨ੍ਹਾਂ ਨੂੰ ਹੀ ਰਿਕਰੂਟਰ ਗੇਟਕੀਪਰ ਸਕਿੱਲਸ ਕਹਿੰਦੇ ਹਨ।

ਕੋਡ ਤੋਂ ਅੱਗੇ, ਇਨਸਾਨੀਅਤ ਤੱਕ | Engineering Students

ਸਾਫਟਵੇਅਰ ਇੰਜੀਨੀਅਰਿੰਗ ਹੁਣ ਸਿਰਫ਼ ਤਕਨੀਕ ਨਹੀਂ, ਸਗੋਂ ਲੋਕਾਂ ਨਾਲ ਮਿਲ ਕੇ ਮਨੁੱਖੀ ਸਮੱਸਿਆਵਾਂ ਦਾ ਹੱਲ ਹੈ। ਏਆਈ ਕੋਡਿੰਗ ਅਸਿਸਟੈਂਟ ਦੇ ਦੌਰ ’ਚ ਕੋਡ ਮਸ਼ੀਨਾਂ ਲਿਖ ਸਕਦੀਆਂ ਹਨ, ਪਰ ਅਸਪੱਸ਼ਟਤਾ ਨੂੰ ਨੈਵੀਗੇਟ ਕਰਨਾ, ਸਹਿਮਤੀ ਬਣਾਉਣਾ ਅਤੇ ਬਿਜ਼ਨਸ ਲੋੜਾਂ ਨੂੰ ਤਕਨੀਕੀ ਦਿਸ਼ਾ ’ਚ ਬਦਲਣਾ-ਇਹ ਉਹੀ ਮਨੁੱਖੀ ਯੋਗਤਾਵਾਂ ਹਨ ਜੋ ਕਰੀਅਰ ਨੂੰ ਅੱਗੇ ਲਿਜਾਂਦੀਆਂ ਹਨ। ਇਸ ਲਈ ਇੰਜੀਨੀਅਰਿੰਗ ਸਿੱਖਿਆ ਅਤੇ ਕਰੀਅਰ ਵਿਕਾਸ ’ਚ ਸਾਫਟ ਸਕਿੱਲਸ ਨੂੰ ਕੇਂਦਰ ’ਚ ਰੱਖਣਾ ਹੁਣ ਬਦਲ ਨਹੀਂ, ਸਗੋਂ ਲਾਜ਼ਮੀਅਤ ਹੈ।

ਗੈਰ-ਤਕਨੀਕੀ ਹੁਨਰਾਂ ਦੀ ਕਮੀ ਹੀ ਸਭ ਤੋਂ ਵੱਡੀ ਚੁਣੌਤੀ

ਇੰਜੀਨੀਅਰਿੰਗ ਦੇ ਖੇਤਰ ’ਚ ਤਕਨੀਕੀ ਹੁਨਰ ਦੇ ਨਾਲ-ਨਾਲ ਸਾਫਟ ਸਕਿੱਲਸ ਦਾ ਵਿਕਾਸ ਹੁਣ ਕਰੀਅਰ ਦੀ ਸਫਲਤਾ ਲਈ ਲਾਜ਼ਮੀ ਹੋ ਗਿਆ ਹੈ। ਭਾਰਤ ’ਚ ਰੁਜ਼ਗਾਰ ਯੋਗਤਾ ਦੇ ਅੰਕੜੇ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਗੈਰ-ਤਕਨੀਕੀ ਹੁਨਰਾਂ ਦੀ ਕਮੀ ਹੀ ਸਭ ਤੋਂ ਵੱਡੀ ਚੁਣੌਤੀ ਹੈ। ਸਿੱਖਿਆ ਸੰਸਥਾਵਾਂ ਅਤੇ ਉਦਯੋਗ ਨੂੰ ਮਿਲ ਕੇ ਅਜਿਹੇ ਪਾਠਕ੍ਰਮ ਵਿਕਸਿਤ ਕਰਨੇ ਚਾਹੀਦੇ ਹਨ ਜੋ ਵਿਦਿਆਰਥੀਆਂ ਨੂੰ ਭਵਿੱਖ ਦੇ ਕਾਰਜਸਥਾਨ ਦੀਆਂ ਮੰਗਾਂ ਲਈ ਤਿਆਰ ਕਰਨ। ਸਿਰਫ਼ ਉਦੋਂ ਹੀ ਭਾਰਤ ਦੀ ਯੁਵਾ ਸ਼ਕਤੀ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਕਰ ਸਕੇਗੀ ਅਤੇ ਗਲੋਬਲ ਪੱਧਰ ’ਤੇ ਮੁਕਾਬਲੇਬਾਜ਼ ਬਣ ਸਕੇਗੀ।

ਡਾ. ਸੰਦੀਪ ਸਿੰਹਮਾਰ

About The Author

Related Posts