Toll Plaza New Rule: ਦੇਸ਼ ਭਰ ਦੇ ਟੋਲ ਪਲਾਜਿਆਂ 'ਤੇ ਹੋ ਰਿਹੈ ਵੱਡਾ ਬਦਲਾਅ, ਹੁਣ ਨਹੀਂ ਰੋਕਣੀ ਪਵੇਗੀ ਗੱਡੀ, ਜਾਣੋ ਕੇਂਦਰੀ ਮੰਤਰੀ ਨੇ ਹੋਰ ਕੀ ਕਿਹਾ

Toll Plaza New Rule: ਟੋਲ ਪਲਾਜ਼ਾ ’ਤੇ ਇੰਤਜ਼ਾਰ ਦਾ ਸਮਾਂ ਹੁਣ 80-90 ਫੀਸਦੀ ਤੱਕ ਘਟ ਗਿਆ

Ravinder Sharma Picture
Published On

Toll Plaza New Rule: ਮੁੰਬਈ (ਏਜੰਸੀ)। ਸੜਕ ਆਵਾਜ਼ਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ’ਚ ਫਰਵਰੀ ਤੋਂ ਰਾਸ਼ਟਰੀ ਰਾਜਮਾਰਗਾਂ ’ਤੇ ਬੈਰੀਅਰ-ਫ੍ਰੀ ਟੋਲ ਸ਼ੁਰੂ ਹੋਣਗੇ। ਇਸ ਨਾਲ ਸਾਧਨ ਡਰਾਇਵਰਾਂ ਨੂੰ ਟੋਲ ਪਲਾਜ਼ਾ ’ਤੇ ਟੋਲ ਦੇਣ ਲਈ ਰੁਕਣਾ ਨਹੀਂ ਪਵੇਗਾ। ‘ਗਲੋਬਲ ਫਿਨਟੈੱਕ ਫੇਸਟ 2026’ ’ਚ ਆਪਣੇ ਸੰਬੋਧਨ ’ਚ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਹੁਣ ਫਾਸਟੈਗ ਨੂੰ ਗੱਡੀ ਦੀ ਨੰਬਰ-ਪਲੇਟ ਪਛਾਨਣ ਵਾਲੀ ਤਕਨੀਕ ਨਾਲ ਜੋੜਨ ’ਤੇ ਵਿਚਾਰ ਕਰ ਰਹੀ ਹੈ।

ਉਹ ਟੋਲ ਵਸੂਲਣ ਦੇ ਅਜਿਹੇ ਸਿਸਟਮ ਵੱਲ ਵਧ ਰਹੇ ਹਨ, ਜੋ ਜ਼ਿਆਦਾ ਟੈਕਨਾਲੋਜੀ ’ਤੇ ਅਧਾਰਿਤ ਹੋਵੇਗਾ ਤੇ ਜਿਸ ਨਾਲ ਟੋਲ ਕਲੈਕਸ਼ਨ ’ਚ ਵੀ ਕਾਫ਼ੀ ਵਾਧਾ ਹੋਵੇਗਾ। ਗਡਕਰੀ ਨੇ ਕਿਹਾ ਕਿ ਅਸੀਂ ਅਜਿਹਾ ਟੋਲ ਸਿਸਟਮ ਲਾਗੂ ਕਰਨਗੇ, ਜਿਨ੍ਹਾਂ ’ਚ ਨੰਬਰ ਪਲੇਟ ਤੇ ਫਾਸਟੈਗ ਦੋਵਾਂ ਦਾ ਇਸਤੇਮਾਲ ਹੋਵੇਗਾ, ਉਸ ਨਾਲ ਟੋਲ ਆਮਦਨ ’ਚ ਸਾਲਾਨਾ 10 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋਵੇਗਾ।  Toll Plaza New Rule

ਉਨ੍ਹਾਂ ਕਿਹਾ ਕਿ ਫਾਸਟੈਗ ਲਾਗੂ ਹੋਣ ਤੋਂ ਬਾਅਦ ਟੋਲ ਪਲਾਜ਼ਾ ’ਤੇ ਇੰਤਜ਼ਾਰ ਦਾ ਸਮਾਂ, ਜੋ ਕਦੇ 12 ਮਿੰਟਾਂ ਤੇ ਕੁਝ ਮਾਮਲਿਆਂ ’ਚ 30 ਮਿੰਟਾਂ ਤੱਕ ਹੁੰਦਾ ਸੀ, ਹੁਣ 80-90 ਫੀਸਦੀ ਤੱਕ ਘੱਟ ਹੋ ਗਿਆ ਹੈ। ਸਰਕਾਰ ਹੁਣ ਬਾਕੀ ਬਚੀ ਦੇਰੀ ਨੂੰ ਖਤਮ ਕਰਨ ਲਈ ਟੈਕਨਾਲੋਜੀ ਦਾ ਇਸਤੇਮਾਲ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤਜਵੀਜ਼ਤ ਸਿਸਟਮ ਨਾਲ ਫਾਸਟੈਗ ਡੇਟਾ ਤੇ ਗੱਡੀਆਂ ਦੀ ਨੰਬਰ ਪਲੇਟ, ਦੋਵਾਂ ਦਾ ਇਸਤੇਮਾਲ ਕਰਕੇ ਟੋਲ ਕਲੇਕਸ਼ਨ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ, ਜਿਸ ਨਾਲ ਟੋਲ ਵਾਲੇ ਰਸਤਿਆਂ ’ਤੇ ਗੱਡੀਆਂ ਦੀ ਪਛਾਣ ਤੇ ਟ੍ਰੈਕਿੰਗ ਬਿਹਤਰ ਹੋਵੇਗੀ।

Read Also : ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਹੋਇਆ ਬੰਦ

ਗਡਕਰੀ ਨੇ ਕਿਹਾ ਕਿ ਫਾਸਟੈਗ ਨੇ ਇੰਤਜ਼ਾਰ ਦਾ ਸਮਾਂ ਕਾਫ਼ੀ ਘੱਟ ਕਰਕੇ ਤੇ ਟੋਲ ਪਲਾਜ਼ਾ ’ਤੇ ਕੈਸ਼ ਤੇ ਖੁੱਲੇ੍ਹੇ ਪੈਸਿਆਂ ਦੀ ਜ਼ਰੂਰਤ ਨੂੰ ਖਤਮ ਕਰਨ ਟੋਲ ਕਲੈਕਸ਼ਨ ਦੇ ਤਰੀਕੇ ਨੂੰ ਪਹਿਲਾਂ ਹੀ ਬਦਲ ਦਿੱਤਾ ਹੈ। ਅਗਲਾ ਕਦਮ ਇਹ ਪੱਕਾ ਕਰਨਾ ਹੈ ਕਿ ਗੱਡੀਆਂ ਨੂੰ ਫੀਸ ਦੇਣ ਲਈ ਟੋਲ ਪਲਾਜ਼ਾ ’ਤੇ ਨਾ ਰੁਕਣਾ ਪਵੇ।

About The Author

Related Posts