Punjab
Giddarbaha News: ਸਰੀਰਦਾਨੀ ਰੂਪ ਰਾਣੀ ਇੰਸਾਂ ਨਮਿੱਤ ਹੋਈ ਬਲਾਕ ਪੱਧਰੀ ਨਾਮ ਚਰਚਾ
ਪਰਿਵਾਰ ਨੂੰ ਯਾਦਗਾਰੀ ਚਿੰਨ ਦੇ ਕੇ ਕੀਤਾ ਸਨਮਾਨਿਤ
ਗਿੱਦੜਬਾਹਾ (ਮੇਵਾ ਸਿੰਘ)। ਡੇਰਾ ਸੱਚਾ ਸੌਦਾ ਸ਼ਰਧਾਲੂ ਸਰੀਰਦਾਨੀ ਮਾਤਾ ਰੂਪ ਰਾਣੀ ਇੰਸਾਂ ਪਤਨੀ ਸਵ: ਚੇਤ ਰਾਮ ਵਾਸੀ ਨੇੜੇ ਸਪਾਲ ਪੱਤੀ ਧਰਮਸ਼ਾਲਾ, ਪਿੰਡ ਪਿਉਰੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਮਿੱਤ ਬਲਾਕ ਪੱਧਰੀ ਨਾਮ ਚਰਚਾ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਪਰਿਵਾਰ ਵੱਲੋਂ ਕਰਵਾਈ ਗਈ।
ਇਸ ਮੌਕੇ ਬਲਾਕ ਦੇ ਸਮੂਹ ਸੰਮਤੀਆਂ ਦੇ ਸੇਵਾਦਾਰਾਂ ਤੇ ਵੱਡੀ ਗਿਣਤੀ ਸਾਧਸੰਗਤ ਤੋਂ ਇਲਾਵਾ, ਰਿਸ਼ਤੇਦਾਰਾਂ ਸਾਕ ਸਬੰਧੀਆਂ, ਪਿੰਡ ਵਾਸੀਆਂ ਤੇ ਇਲਾਕੇ ਦੇ ਮੋਹਤਬਰਾਂ ਨੇ ਸਰੀਰਦਾਨੀ ਰੂਪ ਰਾਣੀ ਇੰਸਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਗਏ। ਨਾਮ ਚਰਚਾ ਦੀ ਸਮਾਪਤੀ ਤੇ ਸਰੀਰਦਾਨੀ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਬੇਟੇ ਸੋਮਪਾਲ ਇੰਸਾਂ, ਸ਼ਿੰਦਰਪਾਲ ਇੰਸਾਂ ਤੇ ਸਮੂਹ ਪਰਿਵਾਰ ਨੂੰ ਇੱਕ ਯਾਦਗਾਰੀ ਚਿੰਨ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ਤੇ ਹੋਰ ਜ਼ਿੰਮੇਵਾਰਾਂ ਵੱਲੋਂ ਦਿੱਤਾ ਗਿਆ।

ਜਾਣਕਾਰੀ ਦਿੰਦਿਆਂ ਬਲਾਕ ਗਿੱਦੜਬਾਹਾ ਦੇ ਬਲਾਕ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਰੂਪ ਰਾਣੀ ਇੰਸਾਂ ਕੁਝ ਦਿਨ ਪਹਿਲਾਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁਲਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਉਨ੍ਹਾਂ ਨੇ ਆਪਣੇ ਜਿੳਂਦੇ ਜੀਅ ਮਰਨ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦੇ ਲਿਖਤੀ ਵਾਅਦੇ ਅਨੁਸਾਰ ਪਰਿਵਾਰ ਨੇ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਜਿੱਥੇ ਸਰੀਰਦਾਨੀ ਰੂਪ ਰਾਣੀ ਇੰਸਾਂ ਦੇਹਾਂਤ ਉਪਰੰਤ ਵੀ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਕੇ ਮਾਨਵਤਾ ਦੀ ਸੇਵਾ ਕਮਾ ਗਏ, ਉਥੇ ਉਨ੍ਹਾਂ ਨੇ ਆਪਣੇ ਮਾਨਸ ਜਨਮ ਦਾ ਅਸਲ ਲਾਹਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕਰਕ ਖੱਟ ਲਿਆ ਸੀ।
ਉਨ੍ਹਾਂ ਦੀ ਹੀ ਪ੍ਰੇਰਨਾ ਸਦਕਾ ਉਨ੍ਹਾਂ ਦਾ ਪਰਿਵਾਰ ਵੀ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦਾ ਆ ਰਿਹਾ ਹੈ। ਉਹ ਬਲਾਕ ਗਿੱਦੜਬਾਹਾ ਦੇ 14ਵੇਂ ਅਤੇ ਪਿੰਡ ਪਿਊਰੀ ਦੇ ਦੂਸਰੇ ਸਰੀਰਦਾਨੀ ਬਣ ਗਏ ਹਨ। ਇਸ ਮੌਕੇ ਸਰੀਰਦਾਨੀ ਮਾਤਾ ਰੂਪ ਰਾਣੀ ਨੂੰ ਸ਼ਰਧਾਜਲੀ ਦੇਣ ਵਾਲਿਆਂ ਵਿਚ ਪੰਜਾਬ ਦੇ ਸੱਚੇ ਨਮਰ ਸੇਵਾਦਾਰ ਗਗਨਦੀਪ ਸਿੰਘ ਇੰਸਾਂ, ਹਰਦੀਪ ਸਿੰਘ ਸੱਗੂ, ਗੁਰਪ੍ਰੀਤ ਸਿੰਘ ਬਲਾਕ ਚੁੱਘੇ ਕਲਾਂ ਜ਼ਿਲ੍ਹਾ ਬਠਿੰਡਾ, ਪਿੰਡ ਤੇ ਇਲਾਕੇ ਦੇ ਹੋਰ ਵੀ ਮੋਹਤਬਾਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਅਵਤਾਰ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਗਿੱਦੜਬਾਹਾ, ਭਗਵਾਨ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਪਿਊਰੀ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰ ਤੇ ਹੋਰ ਵੀ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ।