Body Donation: ਰੂਪ ਰਾਣੀ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ ਹਾਸਲ 

ਬਲਾਕ ਗਿੱਦੜਬਾਹਾ ਦੇ 14ਵੇਂ ਅਤੇ ਪਿੰਡ ਪਿਉਰੀ ਦੇ ਬਣੇ ਦੂਸਰੇ ਸਰੀਰਦਾਨੀ

Satinder Mathur  Picture
Published On

Body Donation: ਗਿੱਦੜਬਾਹਾ (ਮੇਵਾ ਸਿੰਘ)। ਡੇਰਾ ਸੱਚਾ ਸੌਦਾ ਸ਼ਰਧਾਲੂ ਮਾਤਾ ਰੂਪ ਰਾਣੀ ਇੰਸਾਂ ਪਤਨੀ ਸਵ: ਚੇਤ ਰਾਮ ਵਾਸੀ ਨੇੜੇ ਸਪਾਲ ਪੱਤੀ ਧਰਮਸ਼ਾਲਾ, ਪਿੰਡ ਪਿਉਰੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੇਹਾਂਤ ਤੋਂ ਬਾਅਦ ਉਨਾਂ ਦਾ ਮ੍ਰਿਤਕ ਸਰੀਰ ਉਨਾਂ ਦੇ ਬੇਟਿਆਂ ਸੋਮ ਪ੍ਰਕਾਸ ਇੰਸਾਂ, ਸ਼ਿੰਦਰਪਾਲ ਇੰਸਾਂ ਤੇ ਸਮੂਹ ਪਰਿਵਾਰ ਨੇ ਉਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਡਾਕਟਰੀ ਖੋਜਾਂ ਲਈ ਰਾਮਾ ਮੈਡੀਕਲ ਕਾਲਜ ਅਤੇ ਰਿਸਰਚ ਸੈਂਟਰ ਹਾਪਰ (ਉੱਤਰ ਪ੍ਰਦੇਸ਼) ਨੂੰ ਦਾਨ ਕੀਤਾ ਗਿਆ ਹੈ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮਾਤਾ ਰੂਪ ਰਾਣੀ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ।  

ਉਨਾਂ ਨੇ ਆਪਣੇ ਜਿੳਂਦੇ ਜੀਅ ਦੇਹਾਂਤ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ, ਤੇ ਉਨਾਂ ਦੀ ਇਸ ਅੰਤਿਮ ਇੱਛਾ ਨੂੰ ਉਨਾਂ ਦੇ ਬੇਟਿਆਂ, ਬੇਟੀ ਤੇ ਸਮੂਹ ਪਰਿਵਾਰ ਨੇ ਪੂਰਾ ਕਰਦਿਆਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ। ਸਰੀਰਦਾਨੀ ਰੂਪ ਰਾਣੀ ਇੰਸਾਂ ਨੇ ਪਿੰਡ ਪਿਊਰੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੂਸਰੇ ਅਤੇ ਬਲਾਕ ਗਿੱਦੜਬਾਹਾ ਦੇ 14ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।  ਉਨਾਂ ਦੀ ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਪਿੰਡ ਦੀਆਂ ਮੁੱਖ ਗਲੀਆਂ ਵਿੱਚੋਂ ਹੁੰਦੀ ਹੋਈ ਪਿੰਡ ਪਿਉਰੀ ਦੇ ਬੱਸ ਅੱਡੇ ’ਤੇ ਆ ਕੇ ਸਮਾਪਤ ਹੋਈ, ਜਿੱਥੋਂ ਪਿੰਡ ਦੇ ਸਰਪੰਚ ਅੰਗਰੇਜ ਸਿੰਘ ਨੇ ਮ੍ਰਿਤਕ ਸਰੀਰ ਵਾਲੀ ਗੱਡੀ ਨੂੰ ਸਮੂਹ ਜਿੰਮੇਵਾਰਾਂ ਤੇ ਸਾਧ-ਸੰਗਤ ਦੀ ਮੌਜ਼ੂਦਗੀ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਰਪੰਚ ਅੰਗਰੇਜ ਸਿੰਘ ਨੇ ਪਰਿਵਾਰ ਵੱਲੋਂ ਮਾਨਵਤਾ ਦੀ ਸੇਵਾ ਲਈ ਮ੍ਰਿਤਕ ਸਰੀਰਦਾਨ ਕਰਨ ਲਈ ਪਰਿਵਾਰ ਦੀ ਸ਼ਲਾਘਾ ਵੀ ਕੀਤੀ। 

ਉਨਾਂ ਦੀ ਅੰਤਿਮ ਯਾਤਰਾ ਘਰ ਤੋਂ ਚੱਲਣ ਸਮੇਂ ਜਿਥੇ ਸਰੀਰਦਾਨੀ ਮਾਤਾ ਰੂਪ ਰਾਣੀ ਦੇ ਬੇਟਿਆਂ ਸੁਰਿੰਦਰਪਾਲ ਇੰਸਾਂ ਤੇ ਸੋਮ ਪ੍ਰਕਾਸ ਇੰਸਾਂ ਨੇ ਆਪਣੀ ਸਰੀਰਦਾਨੀ ਮਾਤਾ ਦੀ ਅਰਥੀ ਨੂੰ ਮੋਢਾ ਲਾਇਆ, ਉਥੇ ਮਾਤਾ ਦੀ ਬੇਟੀ ਵੱਲੋਂ ਐਮਐਸਜੀ ਡੇਰਾ ਸੱਚਾ ਸੌਦਾ ਵੱਲੋਂ ਬਣਾਈ ਗਈ ਮਰਯਾਦਾ ਬੇਟਾ ਬੇਟੀ ਇਕ ਸਮਾਨ ਤਹਿਤ ਅਰਥੀ ਨੂੰ ਮੋਢਾ ਲਾਇਆ।ਇਸ ਮੌਕੇ ਪਿੰਡ ਦੇ ਮੋਹਤਬਾਰਾਂ ਨੇ ਪਰਿਵਾਰ ਵੱਲੋਂ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦੀ ਭਰਵੀਂ ਸਲਾਘਾ ਕੀਤੀ, ਤੇ ਕਿਹਾ ਸਮਾਜ ਵਿਚ ਇਸ ਤਰਾਂ ਦੇ ਮਾਨਵਤਾ ਭਲਾਈ ਦੇ ਕੰਮਾਂ ਵਿਚ ਹਰ ਕਿਸੇ ਨੂੰ ਸਮਾਜ ਅੰਦਰ ਸਾਂਝੀਵਾਲਤਾ ਕਾਇਮ ਰੱਖਣ ਲਈ ਹਿੱਸਾ ਲੈਣਾ ਚਾਹੀਦਾ ਹੈ। ਅੰਤਿਮ ਯਾਤਰਾ ਦੌਰਾਨ ਪਿੰਡ ਦੇ ਸਰਪੰਚ ਅੰਗਰੇਜ ਸਿੰਘ ਤੋਂ ਇਲਾਵਾ, ਪਿੰਡ ਤੇ ਇਲਾਕੇ ਦੇ ਹੋਰ ਵੀ ਮੋਹਤਬਾਰਾਂ, ਪੰਜਾਬ ਦੇ ਸੱਚੇ ਨਮਰ ਸੇਵਾਦਾਰ ਰਾਜਿੰਦਰ ਕੁਮਾਰ ਬਾਂਸਲ, ਹਰਦੀਪ ਸਿੰਘ ਸੱਗੂ, ਅਵਤਾਰ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਗਿੱਦੜਬਾਹਾ, ਭਗਵਾਨ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਪਿਊਰੀ, ਪਿੰਡਾਂ ਦੇ ਪ੍ਰੇਮੀ ਸੇਵਕ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ, ਤੇ ਹੋਰ ਵੀ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ।

  

Body Donation
ਸਰੀਰਦਾਨੀ ਰੂਪ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਡਾਕਟਰੀ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ। ਤਸਵੀਰ: ਮੇਵਾ ਸਿੰਘ 

About The Author

Related Posts