Garv Diwas Sports News: ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਦੋ ਰੋਜ਼ਾ ਮੁਕਾਬਲੇ ਦੇ ਆਖਰੀ ਦਿਨ ਹੋਏ ਰੋਮਾਂਚਕ ਫਾਈਨਲ ਮੁਕਾਬਲੇ
ਹਰਿਆਣਾ ਦੀ ਟੀਮ ਨੇ 82 ਅੰਕ ਹਾਸਲ ਕਰਕੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ
Garv Diwas Sports News: ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਗਰਵ ਦਿਵਸ ਸਮਰਪਿਤ ਦੋ ਰੋਜ਼ਾ ਕੌਮੀ ਖੇਡ ਮੁਕਾਬਲੇ ਸ਼ਨਿੱਚਰਵਾਰ ਨੂੰ ਰੋਮਾਂਚਕ ਮੁਕਾਬਲਿਆਂ ਨਾਲ ਸਮਾਪਤ ਹੋ ਗਏ। ਖੇਡਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਮੌਜ਼ੂਦਗੀ ਨੇ ਖਿਡਾਰੀਆਂ ਅਤੇ ਖੇਡ ਦਰਸ਼ਕਾਂ ਦਾ ਉਤਸ਼ਾਹ ਕਈ ਗੁਣਾ ਵਧਾ ਦਿੱਤਾ। ਮੁਕਾਬਲੇ ’ਚ ਵੱਖ-ਵੱਖ ਸੂਬੇ ਦੀਆਂ ਟੀਮਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: Welfare Work: ਡੇਰਾ ਪ੍ਰੇਮੀਆਂ ਨੇ ਬੇਸਹਾਰਾ ਪਸ਼ੂ ਗੋਬਰ ਗੈਸ ਪਲਾਂਟ ’ਚੋਂ ਬਾਹਰ ਕੱਢਿਆ
ਆਖਰੀ ਦਿਨ ਗੁਲਸਟਿਕ, ਬਾਸਕੇਟਬਾਲ, ਅੰਨ੍ਹਾ ਝੋਟਾ, ਦੌੜ, ਰਿਲੇ ਰੇਸ, ਜੈਵਲੀਨ ਥ੍ਰੋ ਅਤੇ ਇੱਕ ਲੱਤ ਵਾਲੀ ਦੌੜ ਸਮੇਤ ਅਨੇਕ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਪੂਰੇ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਰਿਆਣਾ ਦੀ ਟੀਮ ਨੇ 82 ਅੰਕ ਹਾਸਲ ਕਰਕੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ,ਜਦੋਂਕਿ ਪੰਜਾਬ ਦੀ ਟੀਮ 72 ਅੰਕਂ ਨਾਲ ਰਨਰਅਪ ਰਹੀ। ਮੁਕਾਬਲੇ ਦੇ ਸਮਾਪਤੀ ਮੌਕੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ ਇੰਸਾਂ, ਮੁਖ ਕੋਚ ਨਵਜੀਤ ਭੁੱਲਰ ਸਮੇਤ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰਾਂ ਨੇ ਜੇਤੂ ਅਤੇ ਉਪ ਜੇਤੂ ਟੀਮਾਂ ਟਰਾਫੀ ਤੇ ਟੋਕਨ ਆਫ਼ ਲਵ ਦੇਕਰ ਸਨਮਾਨਿਤ ਕੀਤਾ ਅਤੇ ਖਿਡਾਰੀਆਂ ਦਾ ਹੌਂਸਲਾ ਵਧਾਇਆ।

ਥਰਡ ਅੰਪਾਇਰ ਦੀ ਸਹੂਲਤ ਰਹੀ ਮੁਕਾਬਲੇ ਦੀ ਖਾਸੀਅਤ
ਕੌਮੀ ਖੇਡ ਮੁਕਾਬਲਿਆਂ ਦਾ ਖਾਸੀਅਤ ਥਰਡ ਅੰਪਾਇਰ ਦੀ ਖਾਸ ਵਿਵਸਥਾ ਰਹੀ। ਕਿਸੇ ਫੈਸਲੇ ’ਤੇ ਟੀਮ ਵੱਲੋਂ ਥਰਡ ਅੰਪਾਇਰ ਦੀ ਮੰਗ ਕੀਤੇ ਜਾਣ ’ਤੇ ਖੇਡ ਸਰਪੰਚ ਵਜੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਵੀਡੀਓ ਨੂੰ ਬਾਰੀਕੀ ਨਾਲ ਵੇਖ ਕੇ ਫੈਸਲਾ ਸੁਣਾਇਆ। ਇਸ ਅਨੌਖੀ ਵਿਵਸਥਾ ਨੇ ਮੁਕਾਬਲਿਆਂ ਦੇ ਰੋਮਾਂਚਕ ਨੂੰ ਹੋਰ ਵਧਾ ਦਿੱਤਾ। ਉਥੇ ਹੀ ਸੱਚੇ ਨਿਮਰ ਸੇਵਾਦਾਰਾਂ ਨੇ ਆਪਣੇ-ਆਪਣੇ ਸੂਬਿਆਂ ਦੀਆਂ ਟੀਮਾਂ ਦਾ ਉਤਸ਼ਾਹ ਵਧਾਉਣ ਲਈ ਖਿਡਾਰੀਆਂ ਲਈ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।
ਮਹਿਲਾ ਵਰਗ ’ਚ ਦਿਸਿਆ ਖਿਡਾਰਨਾਂ ਦਾ ਦਮਖਮ
ਮਹਿਲਾ ਵਰਗ ਦੇ ਕਿਡਸ ਏਜ਼ ਵਾਰੀਅਰਸ ਦੀ 30 ਮੀਟਰ ਇੱਕ ਲੱਤ ਵਾਲੀ ਦੌੜ ’ਚ ਲਿਟੀਲ ਰੋਜਿਜ਼ ਦੀ ਆਰੋਹੀ ਪਹਿਲੇ, ਜਦੋਂਕਿ ਹਰਿਆਣਾ ਦੀ ਮੰਨਤ ਦੂਜੇ ਸਥਾਨ ’ਤੇ ਰਹੀ। 4 ਗੁਣਾ 50 ਮੀਟਰ ਰਿਲੇ ਦੌੜ ’ਚ ਲਿਟੀਲ ਰੋਜਿਜ਼ ਦੀ ਟੀਮ ਨੇ ਪਹਿਲਾ ਅਤੇ ਪੰਜਾਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟੀਨ ਏਜ਼ ਵਾਰੀਅਰਸ ਦੀ 50 ਮੀਟਰ ਇੱਕ ਲੱਤ ਵਾਲੀ ਦੌੜ ’ਚ ਲਿਟੀਲ ਰੋਜਿਜ਼ ਦੀ ਸਮਿਧੀ ਪਹਿਲੇ ਤੇ ਪੰਜਾਬ ਦੀ ਤਰਨਪ੍ਰੀਤ ਦੂਜੇ ਸਥਾਨ ਰਹੀ। ਉਥੇ ਹੀ 4 ਗੁਣਾ 100 ਮੀਟਰ ਰਿਲੇ ਦੌੜ ’ਚ ਲਿਟੀਲ ਰੋਜਿਜ਼ ਦੀ ਟੀਮ ਪਹਿਲੇ ਅਤੇ ਹਰਿਆਣਾ ਦੀ ਟੀਮ ਦੂਜੇ ਸਥਾਨ ਰਹੀ।
ਮਹਿਲਾ ਵਰਗ ਦੀ 800 ਮੀਟਰ ਦੌੜ ’ਚ ਦੋਵੇਂ ਸਥਾਨਾਂ ’ਤੇ ਹਰਿਆਣਾ ਦਾ ਕਬਜ਼ਾ ਰਿਹਾ। ਹਰਿਆਣਾ ਦੀ ਕੋਮਲ ਪਹਿਲੇ ਅਤੇ ਸਮ੍ਰਿਧੀ ਦੂਜੇ ਸਥਾਨ ’ਤੇ ਰਹੀ। ਜੈਵਲੀਨ ਥ੍ਰੋ ’ਚ ਪੰਜਾਬ ਦੀ ਸੁਖਦੀਪ ਨੇ ਪਹਿਲਾ ਅਤੇ ਹਰਿਆਣਾ ਦੀ ਵੰਸ਼ਿਕਾ ਨੇ ਦੂਜਾ ਸਥਾਨ ਹਾਸਲ ਕੀਤਾ। ਸੀਨੀਅਰ ਵਰਗ (ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ) ’ਚ 800 ਮੀਟਰ ਦੌੜ ’ਚ ਪੰਜਾਬ ਦੀ ਤਰਮਨ ਕੌਰ ਪਹਿਲੇ ਅਤੇ ਦਿੱਲੀ ਦੀ ਸਿਮਰਨ ਦੂਜੇ ਸਥਾਨ ’ਤੇ ਰਹੀ।
ਇਕ ਲੱਤ ਵਾਲੀ ਦੌੜ ’ਚ ਉੱਤਰ ਪ੍ਰਦੇਸ਼ ਦੀ ਆਂਚਲ ਪਹਿਲੇ ਅਤੇ ਹਰਿਆਣਾ ਦੀ ਨੀਸ਼ੂ ਦੂਜੇ ਸਥਾਨ ’ਤੇ ਰਹੀ। 4 ਗੁਣਾ 100 ਮੀਟਰ ਰਿਲੇ ਦੌੜ ’ਚ ਹਰਿਆਣਾ ਦੀ ਟੀਮ ਨੇ ਪਹਿਲਾ ਅਤੇ ਉੱਤਰ ਪ੍ਰਦੇਸ਼ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮਹਿਲਾ ਸੀਨੀਅਰ ਵਰਗ ਦੇ ਬਾਸਕੇਟਬਾਲ ਮੁਕਾਬਲੇ ’ਚ ਪੰਜਾਬ ਦੀ ਟੀਮ ਜੇਤੂ ਰਹੀ, ਜਦੋਂਕਿ ਹਰਿਆਣਾ ਦੀ ਟੀਮ ਉਪ ਜੇਤੂ ਰਹੀ। ਅੰਨ੍ਹਾ ਝੋਟਾ ’ਚ ਹਰਿਆਣਾ ਦੀ ਟੀਮ ਨੇ ਪਹਿਲਾ ਅਤੇ ਪੰਜਾਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।


ਪੁਰਸ਼ ਵਰਗ ’ਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਪੁਰਸ਼ ਵਰਗ ਦੇ ਕਿਡਸ ਏਜ਼ ਵਾਰੀਅਰਸ ਮੁਕਾਬਲਿਆਂ ’ਚ ਵੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 4 ਗੁਣਾ 50 ਮੀਟਰ ਰਿਲੇ ਰੇਸ ’ਚ ਬਟਰ ਲਾਇਨ ਦੀ ਟੀਮ ਪਹਿਲੇ ਅਤੇ ਹਰਿਆਣਾ ਦੀ ਟੀਮ ਦੂਜੇ ਸਥਾਨ ’ਤੇ ਰਹੀ।
ਇਕ ਲੱਤ ਵਾਲੀ ਦੌੜ ’ਚ ਬਟਰ ਲਾਇਨ ਦੇ ਕਾਰਤਿਕ ਨੇ ਪਹਿਲਾ ਅਤੇ ਹਰਿਆਣਾ ਦੇ ਖੁਸ਼ਮੀਤ ਨੇ ਦੂਜਾ ਸਥਾਨ ਹਾਸਲ ਕੀਤਾ। ਟੀਨਏਜ਼ ਵਾਰੀਅਰਸ ਦੀ 4 ਗੁਣਾ 100 ਮੀਟਰ ਰਿਲੇ ਦੌੜ ’ਚ ਉੱਤਰ ਪ੍ਰਦੇਸ਼ ਦੀ ਟੀਮ ਪਹਿਲੇ ਅਤੇ ਹਰਿਆਣਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਕ ਲੱਤ ਵਾਲੀ ਦੌੜ ’ਚ ਉੁੱਤਰ ਪ੍ਰਦੇਸ਼ ਦੇ ਗੁਰਵੰਸ਼ ਪਹਿਲੇ ਅਤੇ ਦਿੱਲੀ ਦੇ ਇਵਯਾਨ ਦੂਜੇ ਸਥਾਨ ’ਤੇ ਰਹੇ।
800 ਮੀਟਰ ਦੌੜ ’ਚ ਬਟਰ ਲਾਇਨ ਦੇ ਜੀਵਨ ਨੇ ਪਹਿਲਾ, ਜਦੋਂਕਿ ਪੰਜਾਬ ਦੇ ਸੁਖਵਿੰਦਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ (ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ) ਦੀ 800 ਮੀਟਰ ਦੌੜ ’ਚ ਹਰਿਆਣਾ ਦੇ ਬੰਟੀ ਪਹਿਲੇ ਅਤੇ ਪੰਜਾਬ ਦੇ ਕਰਨਵੀਰ ਦੂਜੇ ਸਥਾਨ ’ਤੇ ਰਹੇ। ਜੈਵਲੀਨ ਥ੍ਰੋ ’ਚ ਪੰਜਾਬ ਦੇ ਖਿਡਾਰੀਆਂ ਦਾ ਦਬਦਬਾ ਵੇਖਣ ਨੂੰ ਮਿਲਿਆ। ਇਕਬਾਲ ਨੇ ਪਹਿਲਾ ਅਤੇ ਸੁਖਬੀਰ ਨੇ ਦੂਜਾ ਸਥਾਨ ਹਾਸਲ ਕੀਤਾ।
ਇੱਕ ਲੱਤ ਵਾਲੀ ਦੌੜ ਵਿੱਚ, ਹਰਿਆਣਾ ਦਾ ਮਨੋਜ ਪਹਿਲੇ ਸਥਾਨ 'ਤੇ ਅਤੇ ਰਾਜਸਥਾਨ ਦਾ ਅਸ਼ਵਨੀ ਦੂਜੇ ਸਥਾਨ 'ਤੇ ਰਿਹਾ। 4x100 ਮੀਟਰ ਰਿਲੇਅ ਦੌੜ ਵਿੱਚ, ਹਰਿਆਣਾ ਦੀ ਟੀਮ ਪਹਿਲੇ ਸਥਾਨ 'ਤੇ ਰਹੀ, ਅਤੇ ਉੱਤਰ ਪ੍ਰਦੇਸ਼ ਦੀ ਟੀਮ ਦੂਜੇ ਸਥਾਨ 'ਤੇ ਰਹੀ। ਬਾਲਸਟਿਕ ਮੁਕਾਬਲੇ ਵਿੱਚ ਵੀ ਪੰਜਾਬ ਦੀ ਟੀਮ ਪਹਿਲੇ ਸਥਾਨ 'ਤੇ ਰਹੀ ਅਤੇ ਉੱਤਰ ਪ੍ਰਦੇਸ਼ ਦੀ ਟੀਮ ਦੂਜੇ ਸਥਾਨ 'ਤੇ ਰਹੀ। ਪੁਰਸ਼ਾਂ ਦੇ ਬਾਸਕਟਬਾਲ ਮੁਕਾਬਲੇ ਵਿੱਚ ਵੀ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਰਾਜਸਥਾਨ ਦੀ ਟੀਮ ਦੂਜੇ ਸਥਾਨ 'ਤੇ ਰਹੀ।
ਆਫ਼ਤਾਂ ’ਚ ਰਾਹਤ ਲਈ ਦੌੜਨ ਵਾਲੇ ਸੇਵਾਦਾਰਾਂ ਨੇ ਖੇਡ ਦੇ ਮੈਦਾਨ ਵਿੱਚ ਵੀ ਵਿਖਾਇਆ ਦਮ
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦਾ ਗਠਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਕੁਦਰਤੀ ਆਫ਼ਤਾਂ ਦੌਰਾਨ ਲੋੜਵੰਦਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੀਤਾ ਗਿਆ ਸੀ। ਇਸ ਮੌਕੇ 'ਤੇ ਸੇਵਾਦਾਰਾਂ ਵਿੱਚ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਰੱਖਣ ਲਈ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ।
