Ajit Doval Diplomacy: ਡੋਭਾਲ ਦੀ ਕੂਟਨੀਤੀ, ਭਾਰਤ-ਚੀਨ ਸਬੰਧਾਂ ਦੀ ਕੁੜੱਤਣ ਘਟੀ
ਡੋਭਾਲ ਦੀ ਕੂਟਨੀਤੀ: ਭਾਰਤ-ਚੀਨ ਸਬੰਧਾਂ ਦੀ ਕੁੜੱਤਣ ਘਟੀ
ਭਾਰਤ ਅਤੇ ਚੀਨ ਦੇ ਸਬੰਧਾਂ ’ਚ ਪਿਛਲੇ ਕੁਝ ਸਾਲਾਂ ਦੀ ਤਲਖ਼ੀ ਤੋਂ ਬਾਅਦ ਹੁਣ ਸੰਵਾਦ, ਸੰਜਮ ਅਤੇ ਵਿਹਾਰਕ ਸਹਿਯੋਗ ਦਾ ਇੱਕ ਨਵਾਂ ਦੌਰ ਦਿਖਾਈ ਦੇ ਰਿਹਾ ਹੈ ਇਸ ਨੂੰ ਕਿਸੇ ਅਚਾਨਕ ਆਏ ਬਦਲਾਅ ਦੇ ਰੂਪ ’ਚ ਨਹੀਂ, ਸਗੋਂ ਸੁਰੱਖਿਆ, ਕੂਟਨੀਤੀ ਅਤੇ ਰਾਸ਼ਟਰੀ ਹਿੱਤਾਂ ਸਬੰਧੀ ਚੱਲਣ ਵਾਲੀ ਇੱਕ ਲੰਮੇ ਸਮੇਂ ਦੀ ਪ੍ਰਕਿਰਿਆ ਦੇ ਰੂਪ ’ਚ ਦੇਖਣਾ ਚਾਹੀਦਾ ਹੈ ਇਸ ਬਦਲਦੇ ਦ੍ਰਿਸ਼ ’ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਭੂਮਿਕਾ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਬਣ ਕੇ ਸਾਹਮਣੇ ਆਈ ਹੈ 25 ਅਗਸਤ ਨੂੰ ਬੀਜਿੰਗ ’ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਹੋਈ 25ਵੇਂ ਦੌਰ ਦੀ ਵਿਸ਼ੇਸ਼ ਪ੍ਰਤੀਨਿਧੀ ਗੱਲਬਾਤ ਨੇ ਇਸ ਪ੍ਰਕਿਰਿਆ ਨੂੰ ਠੋਸ ਆਧਾਰ ਦਿੱਤਾ ਹੈ ਦੋਵਾਂ ਪੱਖਾਂ ਨੇ ਸਰਹੱਦ ’ਤੇ ਸ਼ਾਂਤੀ ਬਣਾਈ ਰੱਖਣ, ਹੱਦਬੰਦੀ ਦੀ ਦਿਸ਼ਾ ’ਚ ਛੇਤੀ ਅਤੇ ਸਾਰਥਿਕ ਤਰੱਕੀ ਕਰਨ ਅਤੇ ਫੌਜੀ ਦੁਵੱਲੀ ਸੰਪਰਕ ਵਿਵਸਥਾ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਬਣਾਈ ਹੈ ਡੋਭਾਲ ਦੀ ਬੀਜਿੰਗ ਯਾਤਰਾ ਇਸ ਲਈ ਵੀ ਮਹੱਤਵਪੂਰਨ ਹੈ ਕਿ ਇਹ ਸਿਰਫ਼ ਸਰਹੱਦੀ ਵਿਵਾਦ ’ਤੇ ਗੱਲਬਾਤ ਨਹੀਂ ਸੀ, ਇਹ ਉਸ ਵਿਆਪਕ ਸਵਾਲ ’ਤੇ ਵਿਚਾਰ-ਚਰਚਾ ਸੀ ਕਿ ਕੀ ਭਾਰਤ ਅਤੇ ਚੀਨ ਮੁਕਾਬਲੇਬਾਜ਼ੀ ਦੇ ਬਾਵਜ਼ੂਦ ਸਹਿ-ਹੋਂਦ, ਸਥਿਰਤਾ ਅਤੇ ਦੁਵੱਲੇ ਹਿੱਤਾਂ ਦਾ ਰਸਤਾ ਭਾਲ ਸਕਦੇ ਹਨ ਦੋਵਾਂ ਦੇਸ਼ਾਂ ਨੇ ਦੋ ਵਧੇਰੇ ਫੌਜ ਸੰਪਰਕ-ਬਿੰਦੂ ਅਤੇ ਪੂਰਬੀ ਅਤੇ ਮੱਧ ਖੇਤਰਾਂ ’ਚ ਦੋ ਵਧੇਰੇ ਫੌਜ ਫੋਨ ਸੰਪਰਕ ਸਥਾਪਿਤ ਕਰਨ ’ਤੇ ਸਹਿਮਤੀ ਜਤਾਈ ਹੈ ਸਰਹੱਦੀ ਵਪਾਰ, ਕੈਲਾਸ਼ ਮਾਨਸਰੋਵਰ ਯਾਤਰਾ ਅਤੇ ਸਰਹੱਦ ਪਾਰ ਸਹਿਯੋਗ ਨੂੰ ਵੀ ਅੱਗੇ ਵਧਾਉਣ ਦਾ ਫੈਸਲਾ ਹੋਇਆ ਹੈ।
ਅਜੀਤ ਡੋਭਾਲ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਸੁਰੱਖਿਆ ਅਤੇ ਕੂਟਨੀਤੀ ਨੂੰ ਇੱਕ-ਦੂਜੇ ਦੇ ਵਿਰੋਧੀ ਨਹੀਂ ਮੰਨਦੇ ਉਨ੍ਹਾਂ ਦਾ ਨਜ਼ਰੀਆ ਸਪੱਸ਼ਟ ਹੈ ਕਿ ਮਜ਼ਬੂਤ ਸੁਰੱਖਿਆ-ਵਿਵਸਥਾ ਦੀ ਪ੍ਰਭਾਵਸ਼ਾਲੀ ਕੂਟਨੀਤੀ ਦੀ ਨੀਂਹ ਬਣ ਸਕਦੀ ਹੈ ਚੀਨ ਦੇ ਸੰਦਰਭ ’ਚ ਵੀ ਭਾਰਤ ਦਾ ਸੰਦੇਸ਼ ਇਹੀ ਰਿਹਾ ਹੈ ਕਿ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਤੋਂ ਬਿਨਾਂ ਦੁਵੱਲੇ ਸਬੰਧਾਂ ਦਾ ਪੂਰਨ ਤੌਰ ’ਤੇ ਆਮ ਹੋਣਾ ਸੰਭਵ ਨਹੀਂ ਹੈ 25ਵੇਂ ਦੌਰ ਦੀ ਗੱਲਬਾਤ ’ਚ ਇਹ ਭਾਰਤੀ ਨਜ਼ਰੀਆ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਡੋਭਾਲ ਦਾ ਵਿਅਕਤੀਤਵ ਸਿਰਫ਼ ਵਾਰਤਾਕਾਰ ਦਾ ਨਹੀਂ, ਸਗੋਂ ਸੁਰੱਖਿਆ ਰਣਨੀਤੀਕਾਰ ਦਾ ਹੈ ਉਹ ਲੰਮੇ ਸਮੇਂ ਤੱਕ ਖੂਫੀਆ ਤੰਤਰ ’ਚ ਰਹੇ, ਵੱਖ-ਵੱਖ ਸੰਵੇਦਨਸ਼ੀਲ ਖੇਤਰਾਂ ’ਚ ਕੰਮ ਕੀਤਾ ਅਤੇ ਬਾਅਦ ’ਚ ਖੂਫੀਆ ਬਿਊਰੋ ਦੇ ਮੁਖੀ ਬਣੇ ਭਾਰਤ ਸਰਕਾਰ ਅਨੁਸਾਰ, ਉਨ੍ਹਾਂ ਨੇ ਪੂਰਬਉੱਤਰ, ਸਿਕਿੱਮ, ਜੰਮੂ ਕਸ਼ਮੀਰ, ਪੰਜਾਬ ਅਤੇ ਪਾਕਿਸਤਾਨ ਨਾਲ ਜੁੜੇ ਸੁਰੱਖਿਆ ਮਾਮਲਿਆਂ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਉਹ ਦੇਸ਼ ਦੇ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਦੇਣ ਵਾਲੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਨ ਉਨ੍ਹਾਂ ਦੀ ਕਾਰਜਸ਼ੈਲੀ ’ਚ ਇੱਕ ਜ਼ਿਕਰਯੋਗ ਸੰਤੁਲਨ ਦਿਖਾਈ ਦਿੰਦਾ ਹੈ। Ajit Doval Diplomacy
ਇਹ ਵੀ ਪੜ੍ਹੋ : Punjab News: ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਹੁਣ ਤੱਕ 70.92 ਲੱਖ ਔਰਤਾਂ ਨੂੰ ਮਿਲਿਆ ਲਾਭ: ਮੁੱਖ ਮੰਤਰੀ ਭਗਵੰਤ ਮਾਨ
ਜਿੱਥੇ ਲੋੜ ਹੋਵੇ ਉੱਥੇ ਸਖਤਾਈ ਤੇ ਜਿੱਥੇ ਮੌਕਾ ਹੋਵੇ ਉੱਥੇ ਗੱਲਬਾਤ ਉੜੀ ਤੋਂ ਬਾਅਦ ਦੀ ਸਰਜੀਕਲ ਕਾਰਵਾਈ, ਬਾਲਾਕੋਟ ਦੀ ਕਾਰਵਾਈ, ਡੋਕਲਾਮ ਸੰਕਟ ਦੌਰਾਨ ਕੂਟਨੀਤਿਕ ਯਤਨ ਅਤੇ ਪੁਲਾੜ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ’ਚ ਉਨ੍ਹਾਂ ਦੀ ਭੂਮਿਕਾ ਇਸ ਵਿਆਪਕ ਨਜ਼ਰੀਏ ਦੀ ਉਦਾਹਰਨ ਮੰਨੀ ਜਾਂਦੀ ਹੈ 2026 ’ਚ ਉਨ੍ਹਾਂ ਨੂੰ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਰਾਸ਼ਟਰੀ ਸੁਰੱਖਿਆ ਤੰਤਰ ਨੂੰ ਮਜਬੂਤ ਕਰਨ ’ਚ ਉਨ੍ਹਾਂ ਦੇ ਯੋਗਦਾਨ ਨੂੰ ਵਿਸ਼ੇਸ਼ ਤੌਰ ’ਤੇ ਸਲਾਹਿਆ ਸੀ ਭਾਰਤ-ਚੀਨ ਸਬੰਧਾਂ ਦਾ ਸਭ ਤੋਂ ਮੁਸ਼ਕਿਲ ਦੌਰ ਸਾਲ 2020 ’ਚ ਗਲਵਾਨ ਘਾਟੀ ਦੀ ਹਿੰਸਕ ਝੜਪ ਤੋਂ ਬਾਅਦ ਆਇਆ ਚਾਰ ਸਾਲਾਂ ਤੱਕ ਸਰਹੱਦ ’ਤੇ ਫੌਜੀ ਤਣਾਅ ਬਣਿਆ ਰਿਹਾ ਅਕਤੂਬਰ 2024 ’ਚ ਦੋਵਾਂ ਦੇਸਾਂ ਵਿਚਕਾਰ ਫੌਜੀਆਂ ਦੀ ਪੂਰਨ ਵਾਪਸੀ ਅਤੇ ਸਬੰਧਿਤ ਵਿਵਾਦਾਂ ਦੇ ਹੱਲ ਤੋਂ ਬਾਅਦ ਸਬੰਧਾਂ ਨੂੰ ਹੌਲੀ-ਹੌਲੀ ਪਟੜੀ ’ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋਈ। Ajit Doval Diplomacy
ਉਸੇ ਸਾਲ ਕਜਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੀ ਮੁਲਾਕਾਤ ’ਚ ਦੋਵਾਂ ਆਗੂਆਂ ਨੇ ਸਰਹੱਦ ’ਤੇ ਸ਼ਾਂਤੀ ਅਤੇ ਮੱਤਭੇਦਾਂ ਨੂੰ ਸਬੰਧਾਂ ਦੀ ਸਮੁੱਚੀ ਦਿਸ਼ਾ ਨੂੰ ਪ੍ਰਭਾਵਿਤ ਨਾ ਕਰਨ ਦੇਣ ’ਤੇ ਜ਼ੋਰ ਦਿੱਤਾ ਸੀ ਇਹੀ ਉਹ ਬਿੰਦੂ ਸੀ ਜਿੱਥੇ ਡੋਭਾਲ ਦੀ ਭੂਮਿਕਾ ਹੋਰ ਮਹੱਤਵਪੂਰਨ ਹੋ ਗਈ ਦਸੰਬਰ 2024 ’ਚ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਗੱਲਬਾਤ ਤੋਂ ਸ਼ੁਰੂ ਹੋਈ ਪ੍ਰਕਿਰਿਆ ਹੁਣ 25ਵੇਂ ਦੌਰ ਤੱਕ ਪੁੱਜੀ ਹੈ ਇਸ ਵਾਰ ਅੱਠ ਬਿੰਦੂਆਂ ’ਤੇ ਬਣੀ ਸਹਿਮਤੀ ਸੰਕੇਤ ਦਿੰਦੀ ਹੈ ਕਿ ਗੱਲਬਾਤ ਸਿਰਫ਼ ਰਸਮੀ ਨਹੀਂ ਰਹਿ ਗਈ ਹੈ ਹੱਦਬੰਦੀ ਅਤੇ ਸਰਹੱਦੀ ਪ੍ਰਬੰਧਾਂ ਲਈ ਵਿਸ਼ੇਸ਼ ਅਤੇ ਕਾਰਜ ਸਮੂਹਾਂ ਨੂੰ ਸਰਗਰਮ ਕਰਨਾ, ਅਸਲ ਕੰਟਰੋਲ ਰੇਖਾ ’ਤੇ ਗਲਤਫਹਿਮੀ ਰੋਕਣ ਲਈ ਮੌਜੂਦਾ ਫੌਜੀ ਅਤੇ ਕੂਟਨੀਤਿਕ ਜਰੀਏ ਦੀ ਅਤੇ ਨਵੇਂ ਸੰਪਰਕ ਤੰਤਰ ਬਣਾਉਣਾ ਵਿਹਾਰਕ ਵਿਸ਼ਵਾਸ ਨਿਰਮਾਣ ਦੀ ਦਿਸ਼ਾ ’ਚ ਮਹੱਤਵਪੂਰਨ ਕਦਮ ਹਨ ਭਾਰਤ-ਚੀਨ ਸਬੰਧ ਸਿਰਫ਼ ਫੌਜੀ ਚੌਂਕੀਆਂ ਅਤੇ ਡਿਪਲੋਮੈਟ ਬੈਠਕਾਂ ਤੱਕ ਸੀਮਤ ਨਹੀਂ ਹਨ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸੰਪਰਕ ਵੀ ਰਿਹਾ ਹੈ ਕੈਲਾਸ਼-ਮਾਨਸਰੋਵਰ ਯਾਤਰਾ ਦੀ ਮੁੜ-ਬਹਾਲੀ ਅਤੇ ਵਿਸਥਾਰ, ਸਰਹੱਦੀ ਵਪਾਰ ਮਾਰਗਾਂ ਨੂੰ ਫਿਰ ਖੋਲ੍ਹਣਾ ਅਤੇ ਲੋਕਾਂ ਵਿਚਕਾਰ ਸੰਪਰਕ ਵਧਾਉਣਾ ਇਸ ਵਿਆਪਕ ਦ੍ਰਿਸ਼ਟੀਕੋਣ ਦਾ ਹਿੱਸਾ ਹਨ 2026 ’ਚ ਕੈਲਾਸ਼ ਮਾਨਸਰੋਵਰ ਯਾਤਰਾ ਲਿਪੂਲੇਖ ਅਤੇ ਨਾਥੂਲਾ, ਦੋਵਾਂ ਮਾਰਗਾਂ ਤੋਂ ਸੰਚਾਲਿਤ ਹੋਈ ਹੈ।
25ਵੇਂ ਦੌਰ ਦੀ ਗੱਲਬਾਤ ’ਚ ਤਿੰਨ ਨਿਰਧਾਰਤ ਸਰਹੱਦੀ ਵਪਾਰ ਕੇਂਦਰਾਂ ਨੂੰ ਫਿਰ ਖੋਲ੍ਹਣ ਦੀ ਤਰੱਕੀ ਦਾ ਸਵਾਗਤ ਕੀਤਾ ਗਿਆ ਅਤੇ ਵਪਾਰ ਅਤੇ ਤੀਰਥ ਯਾਤਰਾ ਨੂੰ ਹੋਰ ਮਜ਼ਬੂਤ ਕਰਨ ’ਤੇ ਸਹਿਮਤੀ ਬਣੀ ਇਹ ਛੋਟਾ ਕਦਮ ਨਹੀਂ ਹੈ ਸਰਹੱਦ ’ਤੇ ਫੌਜੀਆਂ ਦੀ ਗਿਣਤੀ ਘਟਾਉਣਾ ਇੱਕ ਸੁਰੱਖਿਆ ਉਪਾਅ ਹੈ, ਪਰ ਸਰਹੱਦ ਦੇ ਦੋਵੇਂ ਪਾਸੇ ਰਹਿਣ ਵਾਲੇ ਲੋਕਾਂ ਲਈ ਵਪਾਰ ਅਤੇ ਸੱਭਿਆਚਾਰਕ ਸੰਪਰਕ ਵਧਾਉਣਾ ਲੰਮੇ ਸਮੇਂ ਲਈ ਸ਼ਾਂਤੀ ਦੀ ਸਮਾਜਿਕ ਨੀਂਹ ਤਿਆਰ ਕਰਦਾ ਹੈ ਸ਼ੀ ਜਿੰਨਪਿੰਗ ਦੀ ਸੰਭਾਵਿਤ ਭਾਰਤ ਯਾਤਰਾ ਇੱਕ ਮੌਕਾ ਵੀ ਹੈ, ਪ੍ਰੀਖਿਆ ਵੀ ਹੈ ਇਸ ਪਿਛੋਕੜ ’ਚ 12-13 ਸਤੰਬਰ, 2026 ਨੂੰ ਨਵੀਂ ਦਿੱਲੀ ’ਚ ਹੋਣ ਵਾਲੇ ਬ੍ਰਿਕਸ ਸਿਖ਼ਰ ਸੰਮੇਲਨ ’ਤੇ ਪੂਰੀ ਦੁਨੀਆ ਦੀ ਨਜ਼ਰ ਹੈ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੀ ਭਾਰਤ ਯਾਤਰਾ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜੇਕਰ ਇਹ ਯਾਤਰਾ ਹੁੰਦੀ ਹੈ ਤਾਂ ਇਹ ਸੱਤ ਸਾਲਾਂ ’ਚ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੋਵੇਗੀ ਵੱਖ-ਵੱਖ ਰਿਪੋਰਟਾਂ ਅਨੁਸਾਰ ਉਨ੍ਹਾਂ ਨਾਲ ਲਗਭਗ ਚਾਰ ਸੌ ਅਧਿਕਾਰੀਆਂ ਦਾ ਵੱਡਾ ਵਫਫ਼ ਵੀ ਆ ਸਕਦਾ ਹੈ ਹਾਲਾਂਕਿ ਅਜੇ ਤੱਕ ਚੀਨ ਵੱਲੋਂ ਉਨ੍ਹਾਂ ਦੀ ਯਾਤਰਾ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ ਇਸ ਲਈ ਸ਼ੀ ਦੀ ਸੰਭਾਵਿਤ ਯਾਤਰਾ ਨੂੰ ਸਿਰਫ ਇੱਕ ਅੰਤਰਰਾਸ਼ਟਰੀ ਸੰਮੇਲਨ ’ਚ ਭਾਗੀਦਾਰੀ ਨਹੀਂ ਮੰਨਿਆ ਜਾਣਾ ਚਾਹੀਦਾ ਇਹ ਭਾਰਤ-ਚੀਨ ਸਬੰਧਾਂ ਦੀ ਅਸਲ ਦਿਸ਼ਾ ਨੂੰ ਪਰਖਣ ਦਾ ਮੌਕਾ ਹੋ ਸਕਦੀ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ