Welfare Work: ਡੇਰਾ ਪ੍ਰੇਮੀਆਂ ਨੇ ਬੇਸਹਾਰਾ ਪਸ਼ੂ ਗੋਬਰ ਗੈਸ ਪਲਾਂਟ ’ਚੋਂ ਬਾਹਰ ਕੱਢਿਆ

ਪਸ਼ੂ ਨੂੰ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ

Ravinder Sharma Picture
Published On

ਭਾਦਸੋਂ (ਸੁਸ਼ੀਲ ਕੁਮਾਰ)। ਅੱਜ ਦੇ ਸਮੇਂ ਜਦੋਂ ਕੋਈ ਆਪਣਿਆਂ ਦੀ ਸਾਰ ਨਹੀਂ ਲੈਂਦਾ, ਉੱਥੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਦਿਨ ਰਾਤ ਲੱਗੇ ਹੋਏ ਹਨ। ਅਜਿਹੀ ਹੀ ਮਿਸਾਲ ਬਲਾਕ ਮੱਲੇਵਾਲ ਦੇ ਪਿੰਡ ਅਗੌਲ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਵੱਲੋਂ ਪੁੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਗੋਬਰ ਗੈਸ ਪਲਾਂਟ ਵਿੱਚ ਡਿੱਗੇ ਇੱਕ ਬੇਹਾਰਾ ਪਸ਼ੂ ਨੂੰ ਬਾਹਰ ਕੱਢ ਕੇ ਪੇਸ਼ ਕੀਤੀ ਹੈ।

ਜਾਣਕਾਰੀ ਅਨੁਸਾਰ ਸਥਾਨਕ ਗੋਬਰ ਗੈਸ ਪਲਾਂਟ ਵਿੱਚ ਇੱਕ ਬੇਸਹਾਰਾ ਪਸ਼ੂ ਘੁੰਮਦਾ ਹੋਇਆ ਡਿੱਗ ਗਿਆ ਉਹ ਪਸ਼ੂ ਗੋਬਰ ਗੈਸ ਪਲਾਂਟ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਉਸ ਤੋਂ ਬਾਹਰ ਨਾ ਨਿਕਲਿਆ ਗਿਆ। ਜਦੋਂ ਪਿੰਡ ਅਗੌਲ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਬਿੱਲੂ ਸਿੰਘ, ਮੱਖਣ ਸਿੰਘ , ਜਗਦੀਸ਼ ਸਿੰਘ , ਸਚਿਨ , ਰਮਨ ਸਿੰਘ ਅਤੇ ਬੁੱਧੂ ਸਿੰਘ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਉਸ ਜਗ੍ਹਾ ’ਤੇ ਪਹੁੰਚ ਕੇ ਦੇਖਿਆ ਤਾਂ ਉਹ ਗਊੁ ਗੋਬਰ ਗੈਸ ਪਲਾਂਟ ’ਚ ਬੁਰੀ ਤਰ੍ਹਾਂ ਫਸੀ ਹੋਈ ਸੀ।

Read Also : ਮਲੇਸ਼ੀਆ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ

ਡੇਰਾ ਸੱਚਾ ਸੌਦਾ ਦੇ ਸੇਵਾਦਾਰ ਨੇ ਜਲਦੀ ਤੋਂ ਜਲਦੀ ਰੱਸੀਆਂ ਦੀ ਸਹਾਇਤਾ ਨਾਲ ਹੌਲੀ-ਹੌਲੀ ਉਸ ਪਸ਼ੂ ਨੂੰ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ। ਡੇਰਾ ਸ਼ਰਧਾਲੂ ਦੇ ਇਸ ਕਾਰਜ ਦੀ ਸਥਾਨਕ ਲੋਕਾਂ ਵੱਲੋਂ ਭਰਪੂਰ ਸਲਾਹੁਤਾ ਕੀਤੀ ਗਈ।

About The Author

Related Posts