Welfare Work: ਮਲੇਸ਼ੀਆ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ

ਸਕੂਲ ਦਾ ਵਿਹੜਾ ਅਤੇ ਆਸ-ਪਾਸ ਦਾ ਏਰੀਆ ਚਮਕਾਇਆ  

Ravinder Sharma Picture
Published On

ਮਲੇਸ਼ੀਆ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਵਿਦੇਸ਼ਾ ’ਚ ਵੀ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਜਾ ਰਹੇ 176 ਮਾਨਵਤਾ ਭਲਾਈ ਦੇ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਸੇ ਕੜੀ ਦੇ ਤਹਿਤ ਬੀਤੇ ਦਿਨ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਮਲੇਸ਼ੀਆ ਦੀ ਸਾਧ-ਸੰਗਤ ਵੱਲੋਂ ਵਾਤਾਵਰਨ ਨੂੰ ਸਾਫ-ਸੁਥਰਾ ਬਣਾਈ ਰੱਖਣ ਲਈ ਐੱਸਜੇਕੇ (ਤਮਿਲ) ਪਰਸੀਆਰਨ ਰਾਜਾ ਮੂੜਾ ਮੂਸਾ (ਜਾਲਾਨ ਵਾਟਸਨ) 42000 ਪੇਲਾਬਹੁਨ ਕਲਾਂਗ, ਸਕੂਲ ’ਚ ਸਫਾਈ ਅਭਿਆਨ ਚਲਾਇਆ ਗਿਆ।

Read Also : ਜਾਂਦੇ-ਜਾਂਦੇ ਵੀ ਮਾਨਵਤਾ ਦਾ ਲਾਹਾ ਖੱਟ ਗਏ ਸੋਹਣਾ ਸਿੰਘ ਇੰਸਾਂ

ਇਸ ਸਫਾਈ ਅਭਿਆਨ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਕੁਝ ਹੀ ਘੰਟਿਆਂ ਵਿੱਚ ਸਾਧ-ਸੰਗਤ ਨੇ ਪੂਰੇ ਏਰੀਏ ਨੂੰ ਸਫ਼ਾਈ ਕਰਕੇ ਚਮਕਾ ਦਿੱਤਾ। ਇਸ ਉਪਰੰਤ ਸੇਵਾਦਾਰਾਂ ਵੱਲੋਂ ਵਾਤਾਵਰਨ ਸੁਰੱਖਿਆ ਲਈ 40 ਬੂਟੇ ਲਾਏ ਗਏ। ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਕੰਮ ਦੀ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਤਹਿਦਿਲ ਤੋਂ ਪ੍ਰਸ਼ੰਸ਼ਾ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਭਲਾਈ ਦੇ ਕੰਮਾਂ ’ਚ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ।

About The Author

Related Posts