Body Donation: ਜਾਂਦੇ-ਜਾਂਦੇ ਵੀ ਮਾਨਵਤਾ ਦਾ ਲਾਹਾ ਖੱਟ ਗਏ ਸੋਹਣਾ ਸਿੰਘ ਇੰਸਾਂ

ਬਲਾਕ ਲੱਡਾ ਅਤੇ ਪਿੰਡ ਬਾਦਸ਼ਾਹਪੁਰ ਦੇ ਪਹਿਲੇ ਸਰੀਰਦਾਨੀ ਬਣੇ ਡੇਰਾ ਸ਼ਰਧਾਲੂ

Ravinder Sharma Picture
Published On

ਲੱਡਾ/ਸੰਗਰੂਰ (ਨਰੇਸ਼ ਕੁਮਾਰ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਲੱਡਾ ਦੇ ਪਿੰਡ ਬਾਦਸ਼ਾਹਪੁਰ ਦੇ ਵਸਨੀਕ ਡੇਰਾ ਸ਼ਰਧਾਲੂ ਸੋਹਣਾ ਸਿੰਘ ਇੰਸਾਂ ਦੇ ਦਿਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਦਾ ਸਨਮਾਨ ਕਰਦਿਆਂ ਸਹਿਮਤੀ ਨਾਲ ਉਨ੍ਹਾਂ ਦਾ ਮਿ੍ਰਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਚੇ ਨਿਮਰ ਸੇਵਾਦਾਰ ਗੁਰਚਰਨ ਇੰਸਾਂ ਨੇ ਦੱਸਿਆ ਕਿ ਸੋਹਣਾ ਸਿੰਘ ਇੰਸਾਂ, ਜੋ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ, ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਦਿਆਂ ਸੱਚਖੰਡ ਜਾ ਬਿਰਾਜੇ ਹਨ। ਸੋਹਣਾ ਸਿੰਘ ਇੰਸਾਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਸਨ। ਅਤੇ ਸੱਚੇ ਨਿਮਰ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਦਾ ਸਮੁੱਚਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਸੇਵਾ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ।

Read Also : ਡੇਰਾ ਸ਼ਰਧਾਲੂ ਮੋਦਨ ਸਿੰਘ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ

ਉਨ੍ਹਾਂ ਦੱਸਿਆ ਕਿ ਸੱਚੇ ਨਿਮਰ ਸੇਵਾਦਾਰ ਸੋਹਣਾ ਸਿੰਘ ਇੰਸਾਂ ਨੇ ਆਪਣੇ ਜਿਉਂਦੇ ਜੀਅ ਇਹ ਹਲਫ਼ ਲਿਆ ਹੋਇਆ ਸੀ ਕਿ ਮਰਨ ਉਪਰੰਤ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਕਿਸੇ ਹਸਪਤਾਲ ਨੂੰ ਦਾਨ ਕਰ ਦਿੱਤਾ ਜਾਵੇ।  ਪਰਿਵਾਰ ਨੇ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੁਜ਼ੱਫਰਨਗਰ ਨਗਰ ਮੈਡੀਕਲ ਕਾਲਜ ਮੁਜੱਫ਼ਰਨਗਰ (ਉੱਤਰ ਪ੍ਰਦੇਸ਼) ਨੂੰ ਦਾਨ ਕੀਤਾ ਗਿਆ। ਸੋਹਣਾ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ’ਚ ਰੱਖ ਕੇ ਪਿੰਡ ਬਾਦਸ਼ਾਹਪੁਰ ਵਿਖੇ ਲਿਜਾਇਆ ਗਿਆ। ਇਸ ਮੌਕੇ ਸਾਧ-ਸੰਗਤ ਵੱਲੋਂ ‘ਸੋਹਣਾ ਸਿੰਘ ਇੰਸਾਂ ਅਮਰ ਰਹੇ’ ਦੇ ਨਾਅਰੇ ਲਾਏ ਗਏ। 

ਮਾਹੌਲ ਭਾਵੁਕ ਹੋਣ ਦੇ ਬਾਵਜੂਦ ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਪੂਰੀ ਕਰਨ ’ਤੇ ਮਾਣ ਵੀ ਮਹਿਸੂਸ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਾਕ-ਸਬੰਧੀ, ਪਿੰਡ ਬਾਦਸ਼ਾਹਪੁਰ ਦੇ ਪੰਚਾਇਤ ਮੈਂਬਰ, ਰਾਜਨੀਤਿਕ ਆਗੂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਪਰਿਵਾਰ ਵੱਲੋਂ ਉਨ੍ਹਾਂ ਦੇ ਪੁੱਤਰ ਬੇਅੰਤ ਸਿੰਘ ਇੰਸਾਂ, ਹਰਪ੍ਰੀਤ ਕੌਰ (ਨੂੰਹ) ਅਤੇ ਕਰਮਜੀਤ ਕੌਰ (ਧੀ) ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਵਿਦਾਈ ਦਿੱਤੀ। 

ਇਸ ਤੋਂ ਇਲਾਵਾ ਦੁਨੀ ਚੰਦ ਇੰਸਾਂ, ਜਸਵੀਰ ਸਿੰਘ ਇੰਸਾਂ, ਮਨਜੀਤ ਇੰਸਾਂ, ਭੋਲਾ ਨਾਥ ਇੰਸਾਂ, ਕੁਲਵੀਰ ਇੰਸਾਂ (ਸਾਰੇ ਸੱਚੇ ਨਿਮਰ ਸੇਵਾਦਾਰ) ਬਲਾਕ ਪ੍ਰੇਮੀ ਸੇਵਕ ਲੱਡਾ ਭਗਤ ਇੰਸਾਂ, ਪੱਤਰਕਾਰ ਰਵੀ ਗੁਰਮਾ, ਜਸਵਿੰਦਰ ਇੰਸਾਂ, ਸੁਖਦੇਵ ਇੰਸਾਂ, ਜੋਤੀ ਇੰਸਾਂ, ਗੁਰਸੇਵਕ ਇੰਸਾਂ, ਰਿੰਕੂ, ਜੀਤ ਸਿੰਘ ਇੰਸਾਂ ਪ੍ਰੇਮੀ ਸੇਵਕ ਬਾਦਸ਼ਾਹਪੁਰ, ਮਨੋਜ ਇੰਸਾਂ, ਅਰਸ਼ਦੀਪ ਇੰਸਾਂ, ਪਾਲ ਸਿੰਘ, ਬੰਤ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਜਸਵੀਰ ਸਿੰਘ, ਗੁਰਚਰਨ ਸਿੰਘ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਐੱਮਐੱਸਜੀ ਆਈਟੀਵਿੰਗ ਦੇ ਸੇਵਾਦਾਰ ਤੇ ਵੱਖ-ਵੱਖ ਪਿੰਡਾਂ ਦੇ ਸੇਵਾਦਾਰ ਤੇ ਬਲਾਕ ਲੱਡਾ ਦੀ ਸਾਧ-ਸੰਗਤ ਹਾਜ਼ਰ ਸੀ।

About The Author

Related Posts