AAP Faridkot: ਫ਼ਰੀਦਕੋਟ ਹਲਕੇ ’ਚ ‘ਆਪ’ ਨੂੰ ਮਿਲਿਆ ਭਰਵਾਂ ਸਮਰਥਨ, ਵੱਖ-ਵੱਖ ਪਿੰਡਾਂ ਦੇ ਲੋਕ ਪਾਰਟੀ ’ਚ ਸ਼ਾਮਲ

ਫ਼ਰੀਦਕੋਟ ਹਲਕੇ ’ਚ ‘ਆਪ’ ਨੂੰ ਮਿਲਿਆ ਭਰਵਾਂ ਸਮਰਥਨ, ਵੱਖ-ਵੱਖ ਪਿੰਡਾਂ ਦੇ ਲੋਕ ਪਾਰਟੀ ’ਚ ਸ਼ਾਮਲ

Khushdeep Singh Picture
Published On

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਤੋਂ ਪ੍ਰਭਾਵਿਤ ਹੋ ਕੇ ਫ਼ਰੀਦਕੋਟ ਵਿਧਾਨ ਸਭਾ ਹਲਕੇ ’ਚ ਰਵਾਇਤੀ ਪਾਰਟੀਆਂ ਨਾਲ ਜੁੜੇ ਕਈ ਪਰਿਵਾਰਾਂ ਅਤੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਰਹਿਨੁਮਾਈ ਹੇਠ ਹੋਈਆਂ ਇਨ੍ਹਾਂ ਸ਼ਮੂਲੀਅਤ ਦੌਰਾਨ ਵੱਖ-ਵੱਖ ਪਿੰਡਾਂ ਤੇ ਇਲਾਕਿਆਂ ਨਾਲ ਸਬੰਧਤ ਲੋਕਾਂ ਨੇ ਆਮ ਆਦਮੀ ਪਾਰਟੀ ’ਚ ਆਪਣਾ ਭਰੋਸਾ ਪ੍ਰਗਟਾਇਆ। ਵਾਰਡ ਨੰਬਰ 20 ਤੋਂ ਐਮ ਸੀ ਸਤੀਸ਼ ਕੁਮਾਰ, ਰਜਿੰਦਰ ਦਾਸ ਰਿੰਕੂ ਅਤੇ ਰੱਜਤ ਕੁਮਾਰ ਸੈਫੀ ਦੀ ਅਗਵਾਈ ਹੇਠ ਡਾ. ਕਸ਼ਮੀਰ ਸਿੰਘ, ਡਾ. ਸੁਖਵਿੰਦਰ ਸਿੰਘ ਸੁੱਖੀ, ਡਾ. ਰਵਜੋਤ ਸਿੰਘ, ਡਾ. ਬਲਦੇਵ ਸਿੰਘ ਡਿੰਪਲ ਤੇ ਮੋਤੀ ਰਾਮ ਸਮੇਤ ਕਈ ਵਿਅਕਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕੀਤੀ। AAP Faridkot

ਇਸ ਤੋਂ ਇਲਾਵਾ ਨਵੀਨ ਕੁਮਾਰ, ਓਮ ਪ੍ਰਕਾਸ਼, ਕੇਵਲ ਸਿੰਘ, ਟਿੰਡੋ, ਦੀਪੂ ਪ੍ਰਧਾਨ, ਕਰਨ, ਦਿਲਬਾਗ ਸਿੰਘ, ਜਸਵੰਤ ਸਿੰਘ, ਜਗਜੀਤ ਸਿੰਘ, ਰੋਹਿਤ ਵਰਮਾ, ਸੁਨੀਲ, ਰਿੰਕੂ, ਡਿੰਪਲ, ਬਲਜੀਤ ਸਿੰਘ, ਪਲਵਿੰਦਰ ਸਿੰਘ, ਜਗਸੀਰ ਸਿੰਘ, ਰਣਜੀਤ ਕੁਮਾਰ, ਬਲਦੇਵ ਸਿੰਘ, ਜਸਪ੍ਰੀਤ ਸਿੰਘ, ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ, ਰੇਸ਼ਮ ਸਿੰਘ ਅਤੇ ਬਿੱਕਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਵੀ ‘ਆਪ’ ਦਾ ਪੱਲਾ ਫੜਿਆ। ਪਾਰਟੀ ਆਗੂਆਂ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਤੇ ਸ਼ਹਿਰੀ ਇਲਾਕਿਆਂ ’ਚ ਹੋ ਰਹੀਆਂ, ਇਹ ਸ਼ਮੂਲੀਅਤ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦੇ ਵੱਧ ਰਹੇ ਭਰੋਸੇ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰੋਸਾ, ਵਿਕਾਸ ਦੀ ਰਫ਼ਤਾਰ ਅਤੇ ਪੰਜਾਬ ਦੀ ਤਰੱਕੀ ਪਾਰਟੀ ਦਾ ਮੁੱਖ ਸੰਕਲਪ ਹੈ। AAP Faridkot

ਇਹ ਵੀ ਪੜ੍ਹੋ : Punjab Maha Strike: ਸਰਕਾਰੀ ਦਫ਼ਤਰਾਂ ’ਚ ਡਿਊਟੀ ਦੇਣ ਵਾਲੇ ਰਹਿਣ ਖ਼ਬਰਦਾਰ! ਪਾਈ ਜਾ ਸਕਦੀ ਐ ਨੀਲੀ ਸਿਆਹੀ

About The Author

Related Posts