Body Donation Punjab: ਮਾਤਾ ਸੁਰਜੀਤ ਕੌਰ ਬਣੇ ਪਿੰਡ ਹਸਨਪੁਰ ਕੰਬੋਆਂ ਦੇ ਦੂਜੇ ਸਰੀਰਦਾਨੀ

ਮ੍ਰਿਤਕ ਸਰੀਰ ’ਤੇ ਵਿਦਿਆਰਥੀ ਕਰਨਗੇ ਮੈਡੀਕਲ ਖੋਜਾਂ ਦੀ ਪੜ੍ਹਾਈ 

Khushdeep Singh Picture
Published On

ਸਨੌਰ (ਰਾਮ ਸਰੂਪ ਪੰਜੋਲਾ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਦੇਵੀਗੜ੍ਹ ਦੇ ਪਿੰਡ ਹਸਨਪੁਰ ਕੰਬੋਆਂ ਦੀ ਮਾਤਾ ਸੁਰਜੀਤ ਕੌਰ ਇੰਸਾਂ ਨੇ ਬਲਾਕ ਤੇ ਪਿੰਡ ’ਚੋਂ ਦੂਜੇ ਸਰੀਰਦਾਨੀ ਹੋਣ ਦਾ ਨਾਮਣਾ ਖੱਟਿਆ ਹੈ। ਪਿੰਡ ਹਸਨਪੁਰ ਦੇ ਅਮਰੀਕ ਸਿੰਘ ਸੱਚੇ ਨਿਮਰ ਸੇਵਾਦਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਤਾ ਸੁਰਜੀਤ ਕੌਰ ਇੰਸਾਂ ਤੇ ਇਨ੍ਹਾਂ ਦਾ ਸਾਰਾ ਪਰਿਵਾਰ ਬੇਟਾ ਕਿਰਪਾਲ ਸਿੰਘ, ਬਬਲੀ ਤੇ ਸਵ: ਚਰਨ ਸਿੰਘ ਸਾਰੇ ਪਰਿਵਾਰਕ ਮੈਂਬਰ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਸਮਾਜ ’ਚ ਵੱਧ-ਚੜ੍ਹ ਕੇ ਮਾਨਵਤਾ ਭਲਾਈ ਕਾਰਜਾਂ ’ਚ ਹਿੱਸਾ ਪਾ ਰਹੇ ਹਨ। ਮਾਤਾ ਸੁਰਜੀਤ ਕੌਰ ਇੰਸਾਂ (92 ਸਾਲ) ਵੀ ਡੇਰਾ ਸੱਚਾ ਸੌਦਾ ਦੇ ਦ੍ਰਿੜ੍ਹ ਵਿਸ਼ਵਾਸੀ ਸਨ ਤੇ ਉਹਨਾਂ ਨੇ ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਤੇ ਪਰਿਵਾਰ ਨੂੰ ਵੀ ਕਹਿ ਰੱਖਿਆ ਸੀ ਕਿ ਉੁਸ ਦੇ ਮ੍ਰਿਤਕ ਸਰੀਰ ਨੂੰ ਅੱਗ ’ਚ ਜਲਾਉਣ ਦੀ ਥਾਂ ਕਿਸੇ ਮੈਡੀਕਲ ਕਾਲਜ ਨੂੰ ਦਾਨ ਕੀਤਾ ਜਾਵੇ।

ਤਾਂ ਜੋ ਮੈਡੀਕਲ ਦੇ ਵਿਦਿਆਰਥੀ ਪੜ੍ਹਾਈ ਕਰਕੇ ਚੰਗੇ ਡਾਕਟਰ ਬਣ ਸਕਣ। ਉਨ੍ਹਾਂ ਦੱਸਿਆ ਕਿ ਮਾਤਾ ਜੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਤੇ ਪਰਿਵਾਰ ਵੱਲੋਂ ਮਾਤਾ ਜੀ ਦੇ ਕੀਤੇ ਪ੍ਰਣ ਨੂੰ ਪੂਰਾ ਕਰਦਿਆਂ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਸ੍ਰੀ ਗੁਰੂ ਰਾਮਰਾਏ ਇੰਸਟੀਚਿਊਟ ਆਫ਼ ਮੈਡੀਕਲ ਤੇ ਹੈਲਥ ਸਾਇੰਸ ਪਟੇਲ ਨਗਰ ਦੇਹਰਾਦੂਨ ਨੂੰ ਦਾਨ ਕਰ ਦਿੱਤਾ, ਜਿਸ ਨੂੰ ਅੱਜ ਪਿੰਡ ਹਸਨਪੁਰ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਨੇ ਰਵਾਨਾ ਕੀਤਾ।ਇਸ ਮੌਕੇ ਸੱਚੇ ਨਿਮਰ ਸੇਵਾਦਾਰ ਹਰਮਿੰਦਰ ਸਿੰਘ ਨੋਨਾ, ਸੁਖਚੈਨ ਸਿੰਘ ਪਟਵਾਰੀ, ਅਮਰੀਕ ਸਿੰਘ ਹਸਨਪੁਰ, ਅਵਤਾਰ ਸਿੰਘ ਸਨੌਰ, ਜਗਦੀਸ਼ ਸਿੰਘ ਭੁੰਨਰਹੇੜੀ, ਭੈਣ ਭੁਪਿੰਦਰ ਕੌਰ ਹਸਨਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸੱਚਖੰਡ ਵਾਸੀ ਮਾਤਾ ਸੁਰਜੀਤ ਕੌਰ ਇੰਸਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। Body Donation Punjab

ਇਹ ਵੀ ਪੜ੍ਹੋ : Punjab Roadways Strike: ਸਰਕਾਰ ਦੀ ਟਾਲ-ਮਟੋਲ ਤੋਂ ਬਾਅਦ ਜਥੇਬੰਦੀ ਦਾ ਵੱਡਾ ਐਲਾਨ, ਹਜ਼ਾਰਾਂ ਲੋਕ ਹੋਣਗੇ ਪ੍ਰਭਾਵਿਤ

ਸਰੀਰਦਾਨ ਕਰਨਾ ਬਹੁਤ ਵੱਡੀ ਗੱਲ : ਜਸਵੀਰ ਸਿੰਘ ਸਰਪੰਚ | Body Donation Punjab

ਇਸ ਮੌਕੇ ਜਸਵੀਰ ਸਿੰਘ ਸਰਪੰਚ ਹਸਨਪੁਰ ਕੰਬੋਆਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਕੰਮ ਬੇਮਿਸਾਲ ਤੇ ਸ਼ਲਾਘਾਯੋਗ ਹਨ, ਜਿਨ੍ਹਾਂ ’ਚੋਂ ਇੱਕ ਮਰਨ ਉਪਰੰਤ ਸਰੀਰਦਾਨ ਕਰਨਾ ਜੋ ਕਿ ਸਮਾਜ ’ਚ ਇੱਕ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਵੀ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਇਸ ਮ੍ਰਿਤਕ ਸਰੀਰ ’ਤੇ ਮੈਡੀਕਲ ਦੇ ਵਿਦਿਆਰਥੀ ਖੋਜ ਕਰਕੇ ਵੱਡੇ ਡਾਕਟਰ ਬਣਨਗੇ। ਪਰਿਵਾਰ ਵੱਲੋਂ ਆਪਣੀ ਮਾਤਾ ਦਾ ਸਰੀਰ ਦਾਨ ਕੀਤਾ ਹੈ, ਉਹ ਵੀ ਧੰਨ ਕਹਿਣ ਦੇ ਕਾਬਲ ਹਨ। Body Donation Punjab

ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਦਾ ਹੀ ਕਮਾਲ : ਹਰਮਿੰਦਰ ਨੋਨਾ

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਹਰਮਿੰਦਰ ਸਿੰਘ ਨੋਨਾ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਤਾ ਸੁਰਜੀਤ ਕੌਰ ਇੰਸਾਂ ਦਾ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲ ਕੇ ਸਮਾਜ ’ਚ ਮਾਨਵਤਾ ਭਲਾਈ ਕਾਰਜਾਂ ’ਚ ਵੱਧ-ਚੜ੍ਹ ਕੇ ਸਹਿਯੋਗ ਪਾ ਰਿਹਾ ਹੈ। ਪੂਜਨੀਕ ਗੁਰੂ ਜੀ ਵੱਲੋਂ ਦੱਸੇ ਮਾਰਗ ’ਤੇ ਚੱਲ ਕੇ ਡੇਰਾ ਸ਼ਰਧਾਲੂ ਸਮਾਜ ’ਚ ਨਵੀਂ ਚਿਣਗ ਜਗਾ ਰਹੇ ਹਨ।

About The Author

Related Posts