Sunam News: ਖੂਹ ’ਚ ਡਿੱਗੇ ਬੇਜ਼ੁਬਾਨਾਂ ਨੂੰ ਸੇਵਾਦਾਰਾਂ ਨੇ ਕੱਢਿਆ ਬਾਹਰ, ਬਚਾਈ ਜਾਨ
ਤਿੰਨ ਦਿਨਾਂ ਤੋਂ ਖੂਹ ’ਚ ਡਿੱਗੇ ਸਨ ਕੁੱਤੇ ਦੇ ਬੱਚੇ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਸੁਨਾਮ ਬਲਾਕ ਦੇ ਪਿੰਡ ਸ਼ੇਰੋਂ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਤਿੰਨ ਦਿਨਾਂ ਤੋਂ ਖੂਹ ’ਚ ਡਿੱਗੇ ਕੁੱਤੇ ਦੇ ਬੱਚਿਆਂ (ਕਤੂਰਿਆਂ) ਨੂੰ ਬਾਹਰ ਕੱਢ ਕੇ ਉਨਾਂ ਦੀ ਜਾਨ ਬਚਾਕੇ ਇੱਕ ਹੋਰ ਮਾਨਵਤਾ ਭਲਾਈ ਦੇ ਹਿੱਤ ’ਚ ਸ਼ਲਾਗਾਯੋਗ ਕਾਰਜ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਚੇ ਨਿਮਰ ਸੇਵਾਦਾਰ ਗਗਨ ਇੰਸਾਂ ਨੇ ਦੱਸਿਆ ਕਿ ਸੁਨਾਮ ਕੋਲ (ਢਾਣੀ) ’ਚ ਇੱਕ ਪੁਰਾਣੇ ਖੂਹ ’ਚ ਪਿਛਲੇ ਤਿੰਨ ਦਿਨਾਂ ਤੋਂ ਕੁੱਤੇ ਦੇ ਛੋਟੇ ਤਿੰਨ ਬੱਚੇ (ਕਤੂਰੇ) ਡਿੱਗੇ ਹੋਏ ਸਨ। ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਉਥੋਂ ਦੇ ਨਜ਼ਦੀਕ ਰਹਿਣ ਵਾਲੇ ਕਿਸੇ ਵਸਨੀਕ ਨੇ ਦਿੱਤੀ ਸੀ। ਗਗਨ ਇੰਸਾਂ ਨੇ ਦੱਸਿਆ ਕਿ ਖੂਹ ’ਚ ਕੁੱਤੇ ਦੇ ਬੱਚੇ (ਕਤੂਰੇ) ਡਿੱਗ ਜਾਣ ਦੀ ਸੂਚਨਾ ਮਿਲਦੇ ਹੀ ਪਿੰਡ ਸ਼ੇਰੋਂ ਤੇ ਪਿੰਡ ਟਿੱਬੀ ਰਵਿਦਾਸਪੁਰਾ ਦੇ ਸੇਵਾਦਾਰ ਤੁਰੰਤ ਮੌਕੇ ’ਤੇ ਪਹੁੰਚੇ, ਜਿਨਾਂ ਨੇ ਖੂਹ ’ਚ ਉਤਰਨ ਲਈ ਪੌੜੀ ਤੇ ਰੱਸੇ ਦਾ ਇੰਤਜ਼ਾਮ ਕੀਤਾ, ਜਿਸ ਨਾਲ ਇੱਕ ਸੇਵਾਦਾਰ ਨੂੰ ਖੂਹ ’ਚ ਉਤਾਰਿਆ ਤੇ ਉਸ ਸੇਵਾਦਾਰ ਨੇ ਤਿੰਨ ਛੋਟੇ ਕੁੱਤੇ ਦੇ ਬੱਚਿਆਂ (ਕਤੂਰਿਆਂ) ਨੂੰ ਇੱਕ ਢੋਲੀ ’ਚ ਪਾ ਕੇ ਬਾਹਰ ਕੱਢਿਆ, ਜਿਸ ਨਾਲ ਉਨਾਂ ਦੀ ਜਾਨ ਬਚਾਈ ਗਈ। ਗਗਨ ਇੰਸਾਂ ਨੇ ਕਿਹਾ ਕਿ ਉਥੇ ਦੇ ਵਸਨੀਕਾਂ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਇਹ ਕੰਮ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹੀ ਕਰ ਸਕਦੇ ਹਨ ਤਾਂ ਕਰਕੇ ਹੀ ਉਨ੍ਹਾਂ ਵੱਲੋਂ ਸੇਵਾਦਾਰਾਂ ਨੂੰ ਸੱਦਿਆ ਗਿਆ ਹੈ। ਇਸ ਮੌਕੇ ਪ੍ਰੇਮੀ ਸੇਵਕ ਬੀਰੂ ਸਿੰਘ ਇੰਸਾਂ, ਪ੍ਰੇਮੀ ਸੇਵਕ ਪ੍ਰਕਾਸ਼ ਸਿੰਘ ਇੰਸਾਂ, ਮਿੱਠੂ ਸਿੰਘ ਇੰਸਾਂ ਤੇ ਧੰਨਤਰ ਸਿੰਘ ਇੰਸਾਂ ਆਦਿ ਸੇਵਾਦਾਰ ਹਾਜ਼ਰ ਸਨ। Sunam News
ਇਹ ਵੀ ਪੜ੍ਹੋ : Inspiring Story: ਵਿਆਹ ਦੀ ਖੁਸ਼ੀ ਬਣੀ ਸਮਾਜ ਲਈ ਪ੍ਰੇਰਨਾ-ਸਰੋਤ