Inspiring Story: ਵਿਆਹ ਦੀ ਖੁਸ਼ੀ ਬਣੀ ਸਮਾਜ ਲਈ ਪ੍ਰੇਰਨਾ-ਸਰੋਤ

ਮਰੀਜ਼ਾਂ ਲਈ ਖੂਨਦਾਨ, ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ ਤੇ ਪਸ਼ੂਆਂ ਲਈ ਹਰਾ-ਚਾਰਾ ਪਾਇਆ

Khushdeep Singh Picture
Published On

ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਵਿਆਹ ਦੀ ਖੁਸ਼ੀ ’ਚ ਵੱਡੇ ਪੱਧਰ ’ਤੇ ਭਲਾਈ ਕਾਰਜ ਕਰਕੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਜਾਣਕਾਰੀ ਬਲਾਕ ਅਧੀਨ ਪੈਂਦੇ ਪਿੰਡ ਗੰਢੂਆਂ ਦੇ ਜਗਜੀਤ ਸਿੰਘ ਇੰਸਾਂ ਪੁੱਤਰ ਗੁਰਜੰਟ ਸਿੰਘ ਇੰਸਾਂ ਦੇ ਵਿਆਹ ਮੌਕੇ ਪਰਿਵਾਰ ਨੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਵਿਆਹ ਦੀ ਖੁਸ਼ੀ ’ਚ ਮਰੀਜ਼ਾਂ ਲਈ ਖੂਨਦਾਨ, ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ ਤੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਹਰਾ ਚਾਰਾ ਪਾ ਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਇਆ ਇਸ ਮੌਕੇ ਵਿਆਹ ਵਾਲੇ ਲੜਕੇ ਜਗਜੀਤ ਸਿੰਘ ਇੰਸਾਂ ਨੇ ਖੁਦ ਖੂਨਦਾਨ ਕਰਕੇ ਆਪਣੇ ਵਿਆਹਿਕ ਜੀਵਨ ਦੀ ਸ਼ੁਰੂਆਤ ਕੀਤੀ, ਇਸ ਦੇ ਨਾਲ ਹੀ ਪਰਿਵਾਰ, ਰਿਸ਼ਤੇਦਾਰਾਂ ਤੇ ਦੋਸਤਾਂ ਨੇ ਵੀ ਇਸ ਖੁਸ਼ੀ ’ਚ ਸ਼ਾਮਲ ਹੁੰਦਿਆਂ ਮਾਨਵਤਾ ਭਲਾਈ ਦੇ ਕਾਰਜ ਕੀਤੇ। Inspiring Story

ਇਹ ਵੀ ਪੜ੍ਹੋ : Rajasthan Weather News: ਮਾਨਸੂਨ ਫਿਰ ਸਰਗਰਮ, ਅੱਜ ਮੀਂਹ ਦੀ ਸੰਭਾਵਨਾ, ਮਿਲੇਗੀ ਰਾਹਤ

ਇਸ ਮੌਕੇ ਲੜਕੇ ਦੇ ਦੋਸਤ ਪ੍ਰਤਾਪ ਸਿੰਘ ਇੰਸਾਂ ਨੰਗਲਾ, ਬੱਗਾ ਸਿੰਘ ਇੰਸਾਂ ਗੰਢੂਆਂ, ਗੋਬਿੰਦ ਸਿੰਘ ਇੰਸਾਂ ਗੋਬਿੰਦਗੜ੍ਹ ਜੇਜੀਆ, ਜਗਸੀਰ ਸਿੰਘ ਇੰਸਾਂ ਗੋਬਿੰਦਗੜ੍ਹ ਜੇਜੀਆ, ਜੀਤਾ ਸਿੰਘ ਇੰਸਾਂ ਪ੍ਰੇਮੀ ਸੇਵਕ ਨੰਗਲਾ, ਲਵਪ੍ਰੀਤ ਸਿੰਘ ਇੰਸਾਂ ਸੇਖੂਵਾਸ ਨੇ ਖੂਨਦਾਨ ਕੀਤਾ ਤੇ ਗੋਰਾ ਸਿੰਘ ਇੰਸਾਂ ਨੰਗਲਾ ਨੇ ਕੈਂਸਰ ਪੀੜਤ ਮਰੀਜ਼ ਲਈ ਪਲੇਟਲੈਟਸ ਸੈੱਲ ਦਾਨ ਕੀਤੇ ਇਸ ਤੋਂ ਇਲਾਵਾ ਲੜਕੇ ਦੇ ਜੀਜਾ ਸੁਖਜਿੰਦਰ ਸਿੰਘ ਇੰਸਾਂ ਸੰਗਤਪੁਰਾ ਨੇ ਖੂਨਦਾਨ ਕਰਕੇ ਵਿਆਹ ਦੀ ਖੁਸ਼ੀ ਮਨਾਈ ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਇੰਸਾਂ ਛਾਜਲੀ ਤੇ ਸੱਚੇ ਨਿਮਰ ਸੇਵਾਦਾਰ ਬਲਵਿੰਦਰ ਸਿੰਘ ਇੰਸਾਂ, ਸੱਚੇ ਨਿਮਰ ਸੇਵਾਦਾਰ ਸਰਜੀਵਨ ਕੁਮਾਰ ਇੰਸਾਂ ਛਾਜਲੀ, ਸੱਚੇ ਨਿਮਰ ਸੇਵਾਦਾਰ ਗੁਰਵਿੰਦਰ ਸਿੰਘ ਇੰਸਾਂ ਹਰੀਗੜ੍ਹ ਵੱਲੋਂ ਵਾਤਾਵਰਨ ਦੀ ਸੰਭਾਲ ਲਈ 12 ਪੌਦੇ ਲਾਏ ਗਏ। ਇਸ ਤੋਂ ਇਲਾਵਾ ਪਰਿਵਾਰ ਨੇ ਪਸ਼ੂਆਂ ਦੀ ਸਾਂਭ-ਸੰਭਾ ਲਈ ਗੋਬਿੰਦਗੜ੍ਹ ਜੇਜੀਆ ਦੀ ਗਊਸ਼ਾਲਾ ’ਚ 3 ਕੁਇੰਟਲ ਹਰਾ ਚਾਰਾ ਪਾਉਣ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਖੁਸ਼ੀ ਦੇ ਮੌਕਿਆਂ ਨੂੰ ਮਾਨਵਤਾ ਦੀ ਸੇਵਾ ਨਾਲ ਜੋੜਨਾ ਸਮਾਜ ਲਈ ਪ੍ਰੇਰਨਾਦਾਇਕ ਸੁਨੇਹਾ ਹੈ।

Inspiring Story 2

About The Author

Related Posts