Nabha News: ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ‘ਆਪ’ ਦੇ ਵਿਧਾਇਕ ਵੱਲੋਂ ਪ੍ਰਵਾਸੀ ਨਾਲ ਕਥਿਤ ਕੁੱਟਮਾਰ ਦੀ ਵੀਡੀਓ

ਬਿਨਾ ਨੰਬਰ ਮੋਟਰਸਾਈਕਲ ਤੇ ਬਿਨਾਂ ਲਾਇਸੰਸ ਚਲਾ ਰਿਹਾ ਸੀ ਪ੍ਰਵਾਸੀ : ਵਿਧਾਇਕ

Ravinder Sharma Picture
Published On

ਨਾਭਾ (ਤਰੁਣ ਕੁਮਾਰ ਸ਼ਰਮਾ)। ਹਲਕਾ ਨਾਭਾ ਦੇ ਵਿਧਾਇਕ ਉਸ ਸਮੇਂ ਵਿਵਾਦਾਂ ਵਿੱਚ ਘਿਰਦੇ ਨਜ਼ਰ ਆਏ, ਜਦੋਂ ਉਨ੍ਹਾਂ ਵੱਲੋਂ ਇੱਕ ਪ੍ਰਵਾਸੀ ਨਾਬਾਲਗ ਨਾਲ ਕਥਿਤ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣ ਗਈ। ਦੱਸਣਯੋਗ ਹੈ ਕਿ ਲਗਭਗ 5 ਤੋਂ 10 ਸਕਿੰਟਾਂ ਦੀ ਇਸ ਵੀਡੀਓ ਵਿੱਚ ਹਲਕਾ ਨਾਭਾ ਦੇ ਵਿਧਾਇਕ ਆਪਣੇ ਸੁਰੱਖਿਆ ਮੁਲਾਜ਼ਮ ਨਾਲ ਇੱਕ ਨਾਬਾਲਗ ਪ੍ਰਵਾਸੀ ਵੱਲ ਤੇਜ਼ੀ ਨਾਲ ਵਧਦੇ ਹਨ ਅਤੇ ਦਿਲਚਸਪ ਤਰੀਕੇ ਨਾਲ ਹਵਾ ਵਿੱਚ ਜੰਪ ਲੈ ਕੇ ਇਸ ਪ੍ਰਵਾਸੀ ਦੇ ਲੱਤ ਮਰਨ ਬਾਦ ਆਪਣੇ ਸੁਰੱਖਿਆ ਮੁਲਾਜ਼ਮ ਨਾਲ ਉਸ ਦੀ ਕੁੱਟਮਾਰ ਕਰਦੇ ਹਨ।

ਅੱਜ ਵਿਧਾਇਕ ਦਫਤਰ ਅੱਗੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਆਂ ਔਰਤਾਂ ਨੇ ਹਿੱਸਾ ਲੈਂਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਉਕਤ ਨੌਜਵਾਨ ਮੋਟਰਸਾਈਕਲ ਗਲਤ ਚਲਾਉਂਦਾ ਹੋਵੇ , ਪਰ ਨਾ ਹੀ ਉਹ ਕੋਈ ਨਸ਼ਾ ਕਰਦਾ ਹੈ ਅਤੇ ਨਾ ਹੀ ਵੇਚਦਾ ਹੈ। 

Read Also : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਵੱਡੀ ਅਪਡੇਟ, ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ ਤੋਂ ਪਹਿਲਾਂ...

ਇਲੈਕਟ੍ਰੋਨਿਕ ਮੀਡੀਆ ਸਾਹਮਣੇ ਆਏ ਵਿਸ਼ਾਲ ਨਾਮੀ ਪ੍ਰਵਾਸੀ ਨੌਜਵਾਨ ਨੇ ਦੱਸਿਆ ਕਿ ਉਹ ਟਾਈਲਾਂ ਲਾਉਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਮੌਕੇ ’ਤੇ ਪੁਲਿਸ ਅਤੇ ਵਿਧਾਇਕ ਨੂੰ ਵੱਖਰੇ ਰੂਪ ਵਿੱਚ ਦੇਖ ਕੇ ਉਹ ਘਬਰਾ ਗਿਆ ਸੀ। ਇਸ ਪ੍ਰਵਾਸੀ ਮਜ਼ਦੂਰ ਦੀ ਮਾਤਾ ਨੇ ਕਿਹਾ ਕਿ ਇਹ ਠੀਕ ਹੈ ਕਿ ਉਨ੍ਹਾਂ ਦਾ ਪੁੱਤਰ ਵਿਧਾਇਕ ਦੀ ਗੱਡੀ ਨਾਲ ਟਕਰਾਉਣ ਤੋਂ ਬਚ ਗਿਆ,ਪਰ ਇੱਕ ਨਾਬਾਲਗ ਨਾਲ ਅਜਿਹੀ ਕੁੱਟਮਾਰ ਕਰਨਾ ਵੀ ਕੋਈ ਚੰਗੀ ਗੱਲ ਨਹੀਂ। ਦੱਸਣਯੋਗ ਹੈ ਕਿ ਵਿਧਾਇਕ ਵੱਲੋਂ ਉਕਤ ਪ੍ਰਵਾਸੀ ਨਾਬਾਲਗ ਨੂੰ ਪੁਲਿਸ ਕੋਲ ਸੌਂਪ ਦਿੱਤਾ ਗਿਆ ਸੀ ਅਤੇ ਖਬਰ ਲਿਖੇ ਜਾਣ ਤੱਕ ਨਾਬਾਲਗ ਦੀ ਰਿਹਾਈ ਜਾਂ ਉਸ ਖਿਲਾਫ ਪੁਲਿਸ ਕਾਰਵਾਈ ਦੀ ਕੋਈ ਸੂਚਨਾ ਨਹੀਂ ਪ੍ਰਾਪਤ ਹੋਈ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ                                         

ਨਾਬਾਲਗ ਪ੍ਰਵਾਸੀ ਨਾਲ ਕੁੱਟਮਾਰ ਕਰਦੇ ਨਾਭਾ ਦੇ ਵਿਧਾਇਕ ਨਾਲ ਜੁੜੀ ਉਪਰੋਕਤ ਵੀਡੀਓ ਪਲਾਂ ਵਿੱਚ ਹੀ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣ ਗਈ। ਵੀਡੀਓ ਨੂੰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਨਾਭਾ ਵਿਖੇ ਅਕਾਲੀ ਦਲ ਇੰਚਾਰਜ ਮੱਖਣ ਸਿੰਘ ਲਾਲਕਾ ਸਮੇਤ ਕਈਆਂ ਵੱਲੋਂ ਆਪਣੀ ਆਈਡੀਜ ਤੋਂ ਵੀ ਪੋਸਟ ਕੀਤਾ ਗਿਆ ਹੈ।                                        

ਕੀ ਕਹਿੰਦੇ ਹਨ ‘ਆਪ’ ਵਿਧਾਇਕ ਗੁਰਦੇਵ ਸਿੰਘ       

ਵਿਧਾਇਕ ਗੁਰਦੇਵ ਸਿੰਘ ਵੱਲੋਂ ਦਿੱਤੇ ਸਪੱਸ਼ਟੀਕਰਨ ਅਨੁਸਾਰ ਉਕਤ ਪ੍ਰਵਾਸੀ ਨਾਬਾਲਗ ਲਾਪਰਵਾਹੀ ਨਾਲ ਮੋਟਰਸਾਈਕਲ ਚਲਾਉਂਦੇ  ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਦੀ ਗੱਡੀ ਹੇਠ ਆਉਣੋਂ ਮਸਾਂ ਬਚਿਆ ਸੀ ਅਤੇ ਸ਼ੱਕੀ ਹਾਲਾਤਾਂ ਵਿੱਚ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਜਦੋਂ ਉਕਤ ਨੌਜਵਾਨ ਨੂੰ ਕਾਬੂ ਕੀਤਾ ਗਿਆ ਤਾਂ ਅਜਿਹੇ ਸਮੇਂ ਉਸ ਨਾਲ ਅਜਿਹਾ ਵਤੀਰਾ ਨਾ ਕਰਦੇ ਤਾਂ ਕੀ ਕਰਦੇ। ਉਨ੍ਹਾਂ ਕਿਹਾ ਕਿ ਇਹ ਪ੍ਰਵਾਸੀ ਨੌਜਵਾਨ ਬਿਨਾਂ ਲਾਇਸੈਂਸ ਅਤੇ ਬਿਨਾਂ ਨੰਬਰ ਪਲੇਟ ਲੱਗੇ ਮੋਟਰਸਾਈਕਲ ਨੂੰ ਗਲਤ ਤਰੀਕੇ ਨਾਲ ਸੜਕ ’ਤੇ ਚਲਾ ਰਿਹਾ ਸੀ, ਜਦਕਿ ਉਸ ਦੇ ਭੱਜਣ ਦਾ ਤਰੀਕਾ ਵੀ ਕਾਫੀ ਸ਼ੱਕੀ ਮਹਿਸੂਸ ਹੋਇਆ। ਉਨ੍ਹਾਂ ਦੱਸਿਆ ਕਿ ਉਕਤ ਪ੍ਰਵਾਸੀ ਖਿਲਾਫ ਅਗਲੇਰੀ ਕਾਰਵਾਈ ਲਈ ਉਨ੍ਹਾਂ ਵੱਲੋਂ ਉਕਤ ਪ੍ਰਵਾਸੀ ਨੂੰ ਪੁਲਿਸ ਨੂੰ ਸੌਂਪ ਦਿੱਤਾ ਗਿਆ ਸੀ। 

About The Author

Related Posts