Heavy Rainfall: 41 ਪਿੰਡਾਂ ’ਚ 24 ਹਜ਼ਾਰ ਏਕੜ ਰਕਬੇ ’ਚ ਝੋਨੇ ਦੀ ਫਸਲ ਬਰਬਾਦ

8050 ਏਕੜ ਰਕਬੇ ’ਚ ਨੁਕਸਾਨ ਸੌ ਫੀਸਦੀ, ਇਮਾਨਦਾਰੀ ਨਾਲ ਗਰਦੌਰੀ ਦੀ ਮੰਗ

Ravinder Sharma Picture
Published On

ਸ੍ਰੀ ਮੁਕਤਸਰ ਸਾਹਿਬ (ਸੱਚ ਕਹੂੰ ਨਿਊਜ)। ਪਿਛਲੇ ਦਿਨੀਂ ਹੋਈ ਭਾਰੀ ਗੜੇਮਾਰੀ, ਬਾਰਸ਼ ਅਤੇ ਤੇਜ਼ ਹਨ੍ਹੇਰੀ ਕਾਰਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 41 ਪਿੰਡਾਂ ਦੇ ਕਿਸਾਨਾਂ ਦਾ 24 ਹਜ਼ਾਰ 223 ਏਕੜ ਤੋਂ ਵੱਧ ਰਕਬੇ ਵਿੱਚ ਪੱਕੀ ਹੋਈ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ। ਖੇਤੀਬਾੜੀ ਵਿਭਾਗ ਵੱਲੋਂ ਇਕੱਤਰ ਵੇਰਵਿਆਂ ਅਨੁਸਾਰ ਇਸ ਵਿੱਚੋਂ 8050 ਏਕੜ ਕਰਬੇ ਵਿੱਚ ਤਾਂ ਸੌ ਫੀਸਦੀ ਤੱਕ ਫਸਲ ਬਰਬਾਦ ਹੋ ਗਈ ਹੈ। ਮੁੱਖ ਖੇਤੀਬਾੜੀ ਅਫਸਰ ਜਗਸੀਰ ਸਿੰਘ ਅਨੁਸਾਰ 7060 ਏਕੜ ਰਕਬੇ ਵਿੱਚ 25 ਫੀਸਦੀ ਅਤੇ 5305 ਏਕੜ ਰਕਬੇ ਵਿੱਚ 50 ਅਤੇ 3808 ਰਕਬੇ ਵਿੱਚ 75 ਫੀਸਦੀ ਤੱਕ ਫਸਲਾਂ ਦਾ ਨੁਕਸਾਨ ਹੋਇਆ ਹੈ।

ਸ੍ਰੀ ਮੁਕਤਸਰ ਸਾਹਿਬ ਬਲਾਕ ਦੇ 23 ਪਿੰਡਾਂ, ਧਿਗਾਣਾ, ਰੁਪਾਣਾ, ਸਰਾਏਨਾਗਾ, ਚੱਕ ਮੋਤਲੇਵਾਲਾ, ਖੋਖਰ, ਮਡਾਹਰ ਕਲਾਂ, ਹਰੀਕੇ ਕਲਾਂ, ਸੰਗਰਾਣਾ, ਸੱਕਾਂਵਾਲੀ, ਭੁੱਲਰ, ਬਰਕੰਦੀ, ਸੰਗੂਧੋਣ, ਥਾਂਦੇਵਾਲਾ, ਡੋਡਾਂਵਾਲੀ, ਤਖਤ ਮਲਾਣਾ, ਜੰਮੂਆਣਾ, ਝਬੇਲਵਾਲੀ, ਮੱੜ ਮੱਲੂ, ਚੌਂਤਰਾ, ਬੂੜਾ ਗੁੱਜਰ, ਵੰਗਲ ਅਤੇ ਉਦੇਕਰਣ ’ਚ 14003 ਏਕੜ ਵਿੱਚ ਨੁਕਸਾਨ ਹੋਇਆ ਹੈ। ਇਸ ਵਿੱਚੋਂ ਸਭ ਤੋਂ ਵੱਧ ਨੁਕਸਾਨ ਪਿੰਡ ਸਰਾਏਨਾਗਾ ਵਿਖੇ 1550 ਏਕੜ ਰਕਬੇ ’ਚ ਅਤੇ ਪਿੰਡ ਮਡਾਹਰ ਕਲਾਂ ਦੇ 700 ਏਕੜ ਰਕਬੇ ’ਚ ਸੌ ਫੀਸਦੀ ਹੋਇਆ ਹੈ।

Read Also : ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ‘ਆਪ’ ਦੇ ਵਿਧਾਇਕ ਵੱਲੋਂ ਪ੍ਰਵਾਸੀ ਨਾਲ ਕਥਿਤ ਕੁੱਟਮਾਰ ਦੀ ਵੀਡੀਓ

ਇਸੇ ਤਰ੍ਹਾਂ ਮਲੋਟ ਬਲਾਕ ਦੇ ਪਿੰਡ ਫੂਲੇਵਾਲਾ, ਦੜਬਾ, ਕੋਲਿਆਂਵਾਲੀ, ਛਾਪਿਆਂ ਵਾਲੀ, ਭੰਗਚੜੀ, ਰੱਥੜੀਆਂ, ਤਾਮਕੋਟ, ਖੂੰਨਣ ਕਲਾਂ, ਤਰਖਾਣ ਵਾਲਾ, ਸ਼ੇਰਗੜ੍ਹ ਗਿਆਨ ਸਿੰਘ ਅਤੇ ਬਾਮ ’ਚ 5870 ਏਕੜ ਰਕਬੇ ਦਾ ਨੁਕਸਾਨ ਹੋਇਆ ਹੈ ਜਿਸ ਵਿੱਚ ਫੂਲੇਵਾਲ ਦਾ 900 ਅਤੇ ਦਬੜਾ ਦਾ 500 ਏਕੜ ਰਕਬਾ ਸੌ ਫੀਸਦੀ ਮਾਰਿਆ ਗਿਆ ਹੈ।

ਬਲਾਕ ਲੰਬੀ ਦੇ ਪਿੰਡ ਅਬੁਲ ਖੁਰਾਣਾ, ਧੌਲਾ, ਥਰਾਜਵਾਲਾ, ਡੱਬਵਾਲੀ ਰਹੂੜਿਆਂਵਾਲੀ, ਫਰੀਦਕੇਰਾ ’ਚ 400 ਏਕੜ ਰਬਕਾ ਨੁਕਸਾਨਿਆ ਹੈ, ਜਿਸ ਵਿੱਚ 800 ਏਕੜ ਰਕਬਾ ਪਿੰਡ ਅਬੁਲਖੁਰਾਣੇ ਦਾ ਹੈ। ਬਲਾਕ ਗਿੱਦੜਬਾਹਾ ਦੇ ਪਿੰਡ ਭੁੱਟੀਵਾਲਾ ਅਤੇ ਖਿੜਕੀਆਂ ਵਾਲਾ ’ਚ 2500 ਏਕੜ ਰਕਬੇ ਦਾ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਵੱਲੋਂ ਗਰਦੌਰੀ ਦੇ ਹੁਕਮ ਦੇ ਦਿੱਤੇ ਹਨ। ਕਿਸਾਨਾਂ ਦੀ ਮੰਗ ਹੈ ਕਿ ਗਰਦੌਰੀ ਇਮਾਨਦਾਰੀ ਅਧਿਕਾਰੀਆਂ ਪਾਸੋਂ ਤਿਆਰ ਕਰਵਾਈ ਜਾਵੇ ਤਾਂ ਕਿ ਪੀੜਤ ਕਿਸਾਨਾਂ ਨੂੰ ਹੋਰ ਮਾਰ ਨਾ ਪਵੇ।

About The Author

Related Posts