Patiala News: ਨਵੇਂ ਈ ਬੱਸ ਸਟੈਂਡ ਦੀ ਥਾਂ ਪੁਰਾਣੇ ਬੱਸ ਸਟੈਂਡ ਨੂੰ ਚਲਾ ਕੇ ਓਥੋਂ ਚਲਾਈਆਂ ਜਾਣ ਬੱਸਾਂ : ਕੋਹਲੀ

ਸਰਕਾਰ ਨੇ ਨਵਾਂ ਬੱਸ ਸਟੈਂਡ ਬਹੁਤ ਸ਼ਾਨਦਾਰ ਤਰੀਕੇ ਨਾਲ ਚਲਾ ਦਿੱਤਾ

Ravinder Sharma Picture
Published On

ਪਟਿਆਲ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪੁਰਾਣਾ ਬੱਸ ਸਟੈਂਡ ਚਲਾਉਣ ਸਬੰਧੀ ਪਟਿਆਲਵੀਆਂ ਦੀ ਇਸ ਵੱਡੀ ਮੰਗ ਨੂੰ ਪੂਰੇ ਠੋਸ ਤੇ ਮਜ਼ਬੂਤ ਤਰੀਕੇ ਨਾਲ ਵਿਧਾਨ ਸਭਾ ਵਿੱਚ ਚੁੱਕਿਆ ਹੈ। ਅਜੀਤਪਾਲ ਕੋਹਲੀ ਨੇ ਵਿਧਾਨ ਸਭਾ ਦੇ ਸਪੀਕਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੇ ਲੋਕਲ ਬਾਡੀ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਪਟਿਆਲਾ ਸ਼ਹਿਰ ਤੇ ਲੋਕਾਂ ਦੀ ਬਿਹਤਰੀ ਲਈ ਸ਼ਹਿਰ ਵਿਚਲੇ ਪੁਰਾਣੇ ਬੱਸ ਸਟੈਂਡ ਨੂੰ ਚਲਾਇਆ ਜਾਵੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਸਰਕਾਰ ਨੇ ਨਵਾਂ ਬੱਸ ਸਟੈਂਡ ਬਹੁਤ ਸ਼ਾਨਦਾਰ ਤਰੀਕੇ ਨਾਲ ਚਲਾ ਦਿੱਤਾ ਹੈ। ਹੁਣ 50 ਈ ਬੱਸਾਂ ਚੱਲਣੀਆਂ ਹਨ, ਜਿਹਨਾਂ ਦੇ ਬੱਸ ਸਟੈਂਡ ਨੂੰ ਇੱਕ ਹੋਰ ਨਵੀਂ ਥਾਂ ’ਤੇ ਬਣਾਇਆ ਜਾ ਰਿਹਾ ਹੈ। ਇਸ ਤਰ੍ਹਾਂ ਪਟਿਆਲਾ ਵਿੱਚ ਇੱਕ ਤੀਸਰਾ ਬੱਸ ਸਟੈਂਡ ਬਣ ਜਾਵੇਗਾ, ਜਿਸ ਨਾਲ ਲੋਕਾਂ ਦੀ ਹੋਰ ਜਿਆਦਾ ਖੱਜਲ-ਖੁਆਰੀ ਵਧੇਗੀ। ਉਹਨਾਂ ਕਿਹਾ ਕਿ ਪੁਰਾਣਾ ਬੱਸ ਸਟੈਂਡ ਸ਼ਹਿਰ ਦੇ ਵਿਚਕਾਰ ਸੀ। 

Read Also : ਨਹਿਰੀ ਸਿੰਚਾਈ ਨਾਲ ਪੰਜਾਬ ਦੀ ਖੇਤੀਬਾੜੀ ’ਚ ਆ ਰਿਹਾ ਬਦਲਾਅ, ਧਰਤੀ ਹੇਠਲੇ ਪਾਣੀ ਦਾ ਪੱਧਰ ਚਾਰ ਮੀਟਰ ਵਧਿਆ : ਮੁੱਖ ਮੰਤਰੀ ਮਾਨ

ਇੱਥੇ ਛੋਟੀਆਂ ਈ ਬੱਸਾਂ ਚਲਾਈਆਂ ਜਾ ਸਕਦੀਆਂ ਹਨ, ਜਿਹੜੀਆਂ ਸ਼ਹਿਰ ਦੇ ਆਲੇ-ਦੁਆਲੇ ਘੁੰਮਣਗੀਆਂ। ਉਹਨਾਂ ਮੁੱਖ ਮੰਤਰੀ ਤੇ ਲੋਕਲ ਬਾਡੀ ਨੂੰ ਅਪੀਲ ਕੀਤੀ ਕਿ ਤੀਸਰੇ ਬੱਸ ਸਟੈਂਡ ਵਾਲੀ ਥਾਂ ਦਾ ਕੰਮ ਬੰਦ ਕਰਕੇ ਇਸਨੂੰ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਵਿੱਚ ਸ਼ੁਰੂ ਕੀਤਾ ਜਾਵੇ। ਇੱਥੇ ਹੀ ਸਾਰੀਆਂ ਈ ਬੱਸਾਂ ਚੱਲਣ, ਇੱਥੇ ਹੀ ਰਾਤ ਸਮੇਂ ਆਕੇ ਰੁਕਣ, ਇਸ ਨਾਲ ਹਜਾਰਾਂ ਪਟਿਆਲਵੀਆਂ ਨੂੰ ਫਾਇਦਾ ਹੋਵੇਗਾ। ਸਪੀਕਰ ਨੇ ਅਜੀਤਪਾਲ ਸਿੰਘ ਕੋਹਲੀ ਦੀ ਗੱਲ ਨੂੰ ਸੁਣਦਿਆਂ ਲੋਕਲ ਬਾਡੀ ਮੰਤਰੀ ਨੂੰ ਆਖਿਆ ਕਿ ਇਹ ਲੋਕਾਂ ਦਾ ਵੱਡਾ ਮੁੱਦਾ ਹੈ। ਇਸ ’ਤੇ ਤੁਰੰਤ ਗੌਰ ਕੀਤਾ ਜਾਵੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ।

About The Author

Related Posts