Sunam Protest News: ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ ਦਿਵਾਉਣ ਲਈ ਸੁਨਾਮ 'ਚ ਰੋਸ ਪ੍ਰਦਰਸ਼ਨ
ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਵੱਲੋਂ ਲਾਇਆ ਗਿਆ ਧਰਨਾ
Sunam Protest News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਦੇ ਮਾਮਲੇ ਵਿਚ ਇਨਸਾਫ਼ ਲੈਣ ਦੀ ਮੰਗ ਨੂੰ ਲੈ ਕੇ ਐਕਸ਼ਨ ਕਮੇਟੀ ਦੇ ਸੱਦੇ ’ਤੇ ਵੱਖ-ਵੱਖ ਸਿਆਸੀ ਪਾਰਟੀਆਂ, ਜਥੇਬੰਦੀਆਂ, ਇਨਸਾਫ਼ ਪਸੰਦ ਲੋਕਾਂ ਅਤੇ ਸਮਾਜਿਕ ਕਾਰਕੁਨਾਂ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ: Kapurthala Mining Raid: ਕਪੂਰਥਲਾ ਵਿੱਚ ਨਾਜਾਇਜ਼ ਮਾਈਨਿੰਗ ’ਤੇ ਛਾਪਾ, ਛੇ ਟਿੱਪਰਾਂ ਸਮੇਤ ਪੋਕਲੇਨ ਮਸ਼ੀਨ ਤੇ ਟਰੈਕਟਰ ਜ਼ਬਤ
ਇਸ ਸਮੇਂ ਜ਼ਮੀਰ ਜਗਾਉਣ ਦੇ ਮੰਤਵ ਨਾਲ ਕੋਠੀ ਦੀ ਕੰਧ 'ਤੇ ਲਾਹਨਤੀ ਪੱਤਰ ਵੀ ਚਿਪਕਾਏ ਗਏ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਰਾਂਸ ਵਿਚ ਮਾਰਕਫੈੱਡ ਦੇ ਚਿੱਟੇ ਛੋਲੇ ਅਤੇ ਰਾਜਮਾਂਹ ਲਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਮਹਿਜ਼ ਇਕ ਡਰਾਮਾ ਬਣਕੇ ਰਹਿ ਗਈ ਹੈ। ਜਦੋਂ ਕਿ ਆਮ ਵਿਅਕਤੀ ਨਸ਼ਿਆਂ ਖ਼ਿਲਾਫ਼ ਲੜਾਈ ਲੜਦਾ ਹੈ ਤਾਂ ਉਸ ਨੂੰ ਜਾਨ ਗੁਆਣੀ ਪੈਂਦੀ ਹੈ। ਇਸ ਸਮੇਂ ਧਰਨੇ ਵਿਚ ਵਿਨਰਜੀਤ ਗੋਲਡੀ, ਰਜਿੰਦਰ ਦੀਪਾ, ਦਾਮਨ ਬਾਜਵਾ ਦੇ ਨਾਲ ਗੁਲਜ਼ਾਰ ਸਿੰਘ ਤੁਰਬਨਜ਼ਾਰਾ ਅਤੇ ਸਨਮਦੀਪ ਸਿੰਘ ਕਨੋਈ ਦਾ ਪਰਿਵਾਰ ਵੀ ਸ਼ਾਮਿਲ ਹੋਇਆ।