Punjab Petrol Pump Dealers: ਪੈਟਰੋਲ ਪੰਪ ਡੀਲਰਾਂ ਦਾ ਤੇਲ ਕੰਪਨੀਆਂ ਖ਼ਿਲਾਫ਼ ਮੋਰਚਾ

ਮਾਰਜਨ 7 ਫ਼ੀਸਦੀ ਕਰਨ ਦੀ ਮੰਗ, ਯੂਪੀਆਈ ਭੁਗਤਾਨਾਂ ’ਤੇ ਪ੍ਰਸਤਾਵਿਤ ਫ਼ੀਸ ਤੋਂ ਪੂਰੀ ਛੋਟ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab Petrol Pump Dealers: ਪੰਜਾਬ ਅਤੇ ਹਰਿਆਣਾ ਦੇ ਪੈਟਰੋਲ ਪੰਪ ਡੀਲਰਾਂ ਨੇ ਘਟਦੇ ਮੁਨਾਫ਼ੇ, ਵਧਦੇ ਖ਼ਰਚਿਆਂ ਅਤੇ ਯੂਪੀਆਈ ਭੁਗਤਾਨਾਂ ’ਤੇ ਪ੍ਰਸਤਾਵਿਤ ਵਪਾਰੀ ਫ਼ੀਸ ਦੇ ਮੁੱਦੇ ’ਤੇ ਤੇਲ ਕੰਪਨੀਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਡੀਲਰ ਜਥੇਬੰਦੀਆਂ ਨੇ ਤੇਲ ਮਾਰਕੀਟਿੰਗ ਕੰਪਨੀਆਂ ਦੀ ਨੈਤਿਕਤਾ ਕਮੇਟੀ ਨਾਲ ਮੁਲਾਕਾਤ ਲਈ ਸਮਾਂ ਮੰਗਦਿਆਂ ਡੀਲਰਾਂ ਦਾ ਮਾਰਜਨ ਬਿੱਲ ਕੀਮਤ ਦਾ 7 ਫ਼ੀਸਦੀ ਕਰਨ, ਯੂਪੀਆਈ ਭੁਗਤਾਨਾਂ ’ਤੇ 100 ਫ਼ੀਸਦੀ ਛੋਟ ਦੇਣ ਅਤੇ ਪੰਜਾਬ ਤੇ ਹਰਿਆਣਾ ਵਿੱਚ ਮੁੱਲ-ਵੈਟ ਦੀਆਂ ਦਰਾਂ ਇਕਸਾਰ ਕਰਨ ਦੀ ਮੰਗ ਉਠਾਈ ਹੈ।

ਪੈਟਰੋਲੀਅਮ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ, ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼, ਪੈਟਰੋਲੀਅਮ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਹਰਿਆਣਾ ਅਤੇ ਹੋਰ ਵਪਾਰਕ ਜਥੇਬੰਦੀਆਂ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਪੈਟਰੋਲ ਪੰਪਾਂ ਨੂੰ ਨਿਸ਼ਚਿਤ ਮਾਰਜਨ ’ਤੇ ਕੰਮ ਕਰਨਾ ਪੈਂਦਾ ਹੈ, ਜਦਕਿ ਮੁਲਾਜ਼ਮਾਂ ਦੀ ਤਨਖ਼ਾਹ, ਬਿਜਲੀ, ਸਾਂਭ-ਸੰਭਾਲ ਅਤੇ ਹੋਰ ਕਾਰਜਕਾਰੀ ਖ਼ਰਚੇ ਲਗਾਤਾਰ ਵਧ ਰਹੇ ਹਨ। ਅਜਿਹੇ ਹਾਲਾਤ ਵਿੱਚ ਡਿਜ਼ੀਟਲ ਭੁਗਤਾਨਾਂ ’ਤੇ ਵਾਧੂ ਫ਼ੀਸ ਲਾਉਣ ਨਾਲ ਡੀਲਰਾਂ ਦੀ ਆਰਥਿਕ ਹਾਲਤ ਹੋਰ ਵਿਗੜਨ ਦਾ ਖ਼ਦਸ਼ਾ ਹੈ।

ਫੈਡਰੇਸ਼ਨ ਦੇ ਕੌਮੀ ਬੁਲਾਰੇ ਮੌਂਟੀ ਸਹਿਗਲ, ਪੈਟਰੋਲੀਅਮ ਪੰਪ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ ਸਾਲ 2018 ਅਤੇ 2023 ਵਿੱਚ ਨਵੇਂ ਪੈਟਰੋਲ ਪੰਪ ਖੋਲ੍ਹਣ ਲਈ ਦਿੱਤੇ ਇਸ਼ਤਿਹਾਰਾਂ ਤੋਂ ਬਾਅਦ ਪੰਪਾਂ ਦੀ ਗਿਣਤੀ ਵਧੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨਾਲ ਪ੍ਰਤੀ ਪੰਪ ਔਸਤ ਮਹੀਨਾਵਾਰ ਵਿਕਰੀ 170 ਕਿਲੋਲੀਟਰ ਤੋਂ ਘਟ ਕੇ 130 ਤੋਂ 140 ਕਿਲੋਲੀਟਰ ਰਹਿ ਗਈ ਹੈ। ਪੰਜਾਬ ਅਤੇ ਹਰਿਆਣਾ ਵਿੱਚ ਕਈ ਪੰਪਾਂ ਦੀ ਵਿੱਕਰੀ 100 ਕਿਲੋਲੀਟਰ ਮਹੀਨਾਵਾਰ ਤੋਂ ਵੀ ਹੇਠਾਂ ਹੋਣ ਕਾਰਨ ਡੀਲਰਾਂ ਨੂੰ ਖ਼ਰਚੇ ਪੂਰੇ ਕਰਨੇ ਔਖੇ ਹੋ ਰਹੇ ਹਨ। Punjab Petrol Pump Dealers

ਇਹ ਵੀ ਪੜ੍ਹੋ : Illegal Firecracker Factory: ਦਹਲੀਜ ਕਲਾਂ ’ਚ ਗੈਰ-ਕਾਨੂੰਨੀ ਪਟਾਕੇ ਬਣਾਉਣ ਵਾਲੀ ਇਕਾਈ ਦਾ ਪਰਦਾਫਾਸ਼

About The Author

Related Posts