Punjab Bandh in Ludhiana: ਪੰਜਾਬ ਬੰਦ ਦਾ ਲੁਧਿਆਣਾ 'ਚ ਅਸਰ, ਕਈ ਸਕੂਲ ਬੰਦ; ਆਮ ਜਨਜੀਵਨ ਪ੍ਰਭਾਵਿਤ

ਲਗਭਗ ਬਾਜ਼ਾਰ ਬੰਦ ਹਨ

Ravinder Sharma Picture
Published On

ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ):  ਪੰਜਾਬ ਵਿੱਚ ਅੱਜ ਦਿੱਤੇ ਗਏ ਬੰਦ ਦੇ ਸੱਦੇ ਦਾ ਅਸਰ ਲੁਧਿਆਣਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮਾਨਸਾ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ, ਮਜ਼ਦੂਰ ਸੰਗਠਨਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ ਗਿਆ ਹੈ। ਇਸ ਦੌਰਾਨ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲੁਧਿਆਣਾ ਦੇ ਕਈ ਨਿੱਜੀ ਸਕੂਲਾਂ ਨੇ ਅੱਜ ਛੁੱਟੀ ਦਾ ਐਲਾਨ ਕੀਤਾ ਹੈ।

Ludhiana News 3

ਪ੍ਰਾਪਤ ਜਾਣਕਾਰੀ ਅਨੁਸਾਰ ਸੈਕਰਡ ਹਾਰਟ ਕਾਨਵੈਂਟ ਸਕੂਲ, ਸਰਾਭਾ ਨਗਰ, ਸੈਕਰਡ ਹਾਰਟ ਸਕੂਲ, ਭਾਈ ਰਣਧੀਰ ਸਿੰਘ ਨਗਰ, ਬੀਸੀਐਮ ਆਰੀਆ ਸਕੂਲ, ਸ਼ਾਸਤਰੀ ਨਗਰ, ਮਾਨਵ ਰਚਨਾ ਸਕੂਲ, ਡੀਏਵੀ ਸਕੂਲ, ਟੈਗੋਰ ਸਕੂਲ, ਦ੍ਰਿਸ਼ਟੀ ਸਕੂਲ, ਜੀਐਨਆਈਪੀਐਸ, ਬੀਵੀਐਮ ਗਰੁੱਪ ਆਫ਼ ਸਕੂਲਜ਼ ਸਮੇਤ ਕਈ ਹੋਰ ਸਕੂਲ ਬੰਦ ਰਹਿਣਗੇ। ਇਸ ਤੋਂ ਇਲਾਵਾ ਲੇਕਵੁੱਡ ਸਕੂਲ, ਜੀਵਨ ਮਾਡਲ ਸਕੂਲ ਅਤੇ ਕਲੇਅ ਸਕੂਲ ਵੱਲੋਂ ਵੀ ਛੁੱਟੀ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ।

Read Also : ਪੰਜਾਬ ਬੰਦ ਦੌਰਾਨ ਹਾਦਸਾ, ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਬੰਦ ਦੇ ਸੱਦੇ ਕਾਰਨ ਸ਼ਹਿਰ ਦੇ ਬਾਜ਼ਾਰਾਂ, ਦੁਕਾਨਾਂ, ਜਨਤਕ ਆਵਾਜਾਈ ਅਤੇ ਆਮ ਆਵਾਜਾਈ ਉੱਤੇ ਅਸਰ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਲੁਧਿਆਣਾ ਦੇ ਸਾਰੇ ਇਲਾਕਿਆਂ ਵਿੱਚ ਬਾਜ਼ਾਰਾਂ ਅਤੇ ਆਵਾਜਾਈ ਦੀ ਮੌਜੂਦਾ ਸਥਿਤੀ ਦੇਖੀ ਜਾਵੇ ਤਾਂ ਲਗਭਗ ਬਾਜ਼ਾਰ ਬੰਦ ਹਨ। ਬੰਦ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਅਫ਼ਵਾਹ ’ਤੇ ਵਿਸ਼ਵਾਸ ਨਾ ਕਰਨ ਅਤੇ ਸਿਰਫ਼ ਪ੍ਰਮਾਣਿਤ ਜਾਣਕਾਰੀ ’ਤੇ ਭਰੋਸਾ ਕਰਨ। ਹਸਪਤਾਲਾਂ, ਦਵਾਈਆਂ ਦੀਆਂ ਦੁਕਾਨਾਂ ਅਤੇ ਐਮਰਜੈਂਸੀ ਸੇਵਾਵਾਂ ਬਾਰੇ ਸਥਾਨਕ ਪੱਧਰ ’ਤੇ ਪੁਸ਼ਟੀ ਕਰਕੇ ਹੀ ਯਾਤਰਾ ਦੀ ਯੋਜਨਾ ਬਣਾਈ ਜਾਵੇ।

Ludhiana News

ਫਿਲਹਾਲ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਬੰਦ ਦੇ ਅਸਲ ਦਿਖਾਈ ਦੇ ਰਿਹਾ ਹੈ। ਲੋਕਾਂ ਦੀ ਨਜ਼ਰ ਹੁਣ ਇਸ ਗੱਲ ’ਤੇ ਹੈ ਕਿ ਦਿਨ ਦੌਰਾਨ ਸ਼ਹਿਰ ਦੇ ਬਾਜ਼ਾਰਾਂ, ਸੜਕਾਂ ਅਤੇ ਜਨਤਕ ਸੇਵਾਵਾਂ ਦੀ ਸਥਿਤੀ ਕਿਹੋ ਜਿਹੀ ਰਹਿੰਦੀ ਹੈ।

About The Author

Related Posts