Amloh News: ਐੱਸਐੱਚਓ ਅਮਲੋਹ ਇੰਸ. ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਰਾਮ ਲੀਲ੍ਹਾ ਦਾ ਉਦਘਾਟਨ
ਸ੍ਰੀ ਰਾਮ ਕਲਾ ਮੰਚ ਦੇ ਅਹੁਦੇਦਾਰਾਂ ਵੱਲੋਂ ਐੱਸਐੱਚਓ ਅਮਲੋਹ ਗੁਰਵਿੰਦਰ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ
Amloh News: (ਅਨਿਲ ਲੁਟਾਵਾ) ਅਮਲੋਹ। ਸ੍ਰੀ ਰਾਮ ਕਲਾ ਮੰਚ (ਰਜਿ:) ਅਮਲੋਹ ਵੱਲੋਂ 10 ਅਕਤੂਬਰ ਤੋਂ 19 ਅਕਤੂਬਰ ਤੱਕ ਪਵਿੱਤਰ ਸ੍ਰੀ ਰਾਮ ਲੀਲ੍ਹਾ ਮੰਚਨ, ਪਬਲਿਕ ਸਰਾਏਂ ਅਮਲੋਹ 'ਚ ਕਰਵਾਈ ਜਾ ਰਹੀ ਹੈ। ਇਸ ਦੇ ਪਹਿਲੇ ਦਿਨ ਦਾ ਉਦਘਾਟਨ ਐੱਸਐੱਚਓ ਅਮਲੋਹ ਗੁਰਵਿੰਦਰ ਸਿੰਘ ਢਿੱਲੋਂ ਨੇ ਕੀਤਾ ਅਤੇ ਮੰਚ ਨੂੰ ਆਰਥਿਕ ਮਦਦ ਵੀ ਕੀਤੀ। ਸ੍ਰੀ ਰਾਮ ਕਲਾ ਮੰਚ ਦੇ ਕਲਾਕਾਰਾਂ ਵੱਲੋਂ 'ਰਾਵਣ ਵੇਦਵਤੀ ਸੰਵਾਦ' ਨਾਇਟ ਨੂੰ ਬਾਖੂਬੀ ਨਿਭਾਇਆ ਗਿਆ।
ਇਹ ਵੀ ਪੜ੍ਹੋ: Woman Reunited With Family: ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਨੂੰ ਪਰਿਵਾਰ ਨਾਲ ਮਿਲਾਇਆ
ਸ੍ਰੀ ਰਾਮ ਕਲਾ ਮੰਚ ਦੇ ਅਹੁਦੇਦਾਰਾਂ ਵੱਲੋਂ ਐੱਸਐੱਚਓ ਅਮਲੋਹ ਗੁਰਵਿੰਦਰ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੰਚ ਦੇ ਸਰਪ੍ਰਸਤ ਕੁਲਜਸ ਰਾਏ ਤੱਗੜ, ਅਸ਼ੋਕ ਮੋਦੀ,ਮਾਸਟਰ ਰਾਜੇਸ਼ ਕੁਮਾਰ, ਮੁੱਖ ਮੁਨਸੀ ਥਾਣਾ ਅਮਲੋਹ ਇਕਬਾਲ ਮੁਹੰਮਦ, ਪ੍ਰਧਾਨ ਮਹਿੰਦਰਪਾਲ ਲੁਟਾਵਾ, ਗੁਲਸ਼ਨ ਤੱਗੜ, ਧੀਰਜ ਵਰਮਾ,ਅੰਕੁਰ ਵਰਮਾ, ਬੱਬੀ ਡੰਗ, ਰੁਪਿੰਦਰ ਜਿੰਦਲ, ਸੋਨੂੰ ਧੱਮੀ, ਬੰਟੀ ਸ਼ਾਹੀ,ਦੀਪਕ ਗਰਗ,ਹੈਰੀ ਲੁਟਾਵਾ, ਅਰਵਿੰਦ ਲੁਟਾਵਾ,ਪੰਡਿਤ ਸੁਸ਼ੀਲ ਸ਼ਾਸਤਰੀ ਤੇ ਸ੍ਰੀ ਰਾਮ ਕਲਾ ਮੰਚ ਦੇ ਮੈਂਬਰ ਮੌਜੂਦ ਸਨ।