Punjab
Woman Reunited With Family: ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਨੂੰ ਪਰਿਵਾਰ ਨਾਲ ਮਿਲਾਇਆ
ਪਰਿਵਾਰ ਨੇ ਸੇਵਾਦਾਰਾਂ ਕੀਤਾ ਧੰਨਵਾਦ
Woman Reunited With Family: (ਨਰੇਸ਼ ਕੁਮਾਰ ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਬਲਾਕ ਸੰਗਰੂਰ ਦੀ ਮੰਦਬੁੱਧੀ ਸਾਂਭ-ਸੰਭਾਲ ਟੀਮ ਦੇ ਸੇਵਾਦਾਰਾਂ ਨੇ ਇੱਕ ਮਾਨਸਿਕ ਪੱਖੋਂ ਪ੍ਰੇਸ਼ਾਨ ਬਜ਼ੁਰਗ ਔਰਤ ਦੀ ਸਾਂਭ ਸੰਭਾਲ ਕਰਕੇ ਉਸ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ ਹੈ।
ਇਹ ਵੀ ਪੜ੍ਹੋ: Ranji Trophy: ਰਣਜੀ ’ਚ ਚਮਕੇਗਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦਾ ਕਨਿਸ਼ਕ ਚੌਹਾਨ, ਹਰਿਆਣਾ ਟੀਮ ’ਚ ਹੋਈ ਚੋਣ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੇਮੀ ਜੁਗਰਾਜ ਸਿਘ ਰਿਟਾ: ਇੰਸਪੈਕਟਰ ਸੰਗਰੂਰ ਨੇ ਦੱਸਿਆ ਹੈ ਕਿ ਇੱਕ ਬਜ਼ੁਰਗ ਔਰਤ ਤਰਸਯੋਗ ਹਾਲਤ ’ਚ ਪਟਿਆਲਾ ਦੇ ਸੇਵਾਦਾਰ ਅਭਿਸ਼ੇਕ ਇੰਸਾਂ ਤੇ ਸਰਬਜੀਤ ਇੰਸਾਂ ਨੂੰ ਮਿਲੀ ਉਨ੍ਹਾਂ ਸਾਡੀ ਟੀਮ ਨੂੰ ਇਸ ਸਬੰਧੀ ਦੱਸਿਆ ਸੂਚਨਾ ਮਿਲਣ ’ਤੇ ਉਕਤ ਔਰਤ ਨੂੰ ਡੇਰਾ ਸ਼ਰਧਾਲੂ ਭੈਣਾਂ ਦੇ ਸਹਿਯੋਗ ਨਾਲ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਦਾ ਗਿਆ, ਜਿਸ ਦੀ ਸਾਂਭ-ਸੰਭਾਲ ਕੀਤੀ ਗਈ। ਪੁੱਛਣ ’ਤੇ ਉਸ ਨੇ ਆਪਣਾ ਨਾਟ ਭਜਨ ਕੌਰ ਪਤਨੀ ਲੇਟ ਸੰਤੋਖ ਸਿੰਘ ਵਾਸੀ ਪ੍ਰਤਾਪ ਕਲੋਨੀ ਸਮਾਣਾ ਜਿਲ੍ਹਾ ਪਟਿਆਲਾ ਦੱਸਿਆ, ਜਿਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ। ਉਸ ਦੀ ਧੀ ਜਸਵੀਰ ਕੌਰ ਪਤਨੀ ਪ੍ਰਗਟ ਸਿੰਘ ਵਾਸੀ ਹੀਰੋ ਖੁਦ ਕਲੋਨੀ ਚੀਮਾ ਨਾਲ ਸੰਪਰਕ ਕੀਤਾ ਅਤੇ ਡੇਰਾ ਸ਼ਰਧਾਲੂ ਬਿਰਧ ਮਾਤਾ ਨੂੰ ਕਾਰ ਰਾਹੀਂ ਉਸ ਦੀ ਧੀ ਦੇ ਘਰ ਛੱਡ ਆਏ।
ਜਸਵੀਰ ਕੌਰ ਨੇ ਦੱਸਿਆ ਕਿ ਮੇਰੇ ਭਰਾ ਤੇ ਪਿਤਾ ਦੀ ਮੌਤ ਬਾਅਦ ਸਾਡੀ ਮਾਤਾ ਸਦਮੇ ਕਰਕੇ ਮਾਨਸਿਕ ਪ੍ਰੇਸ਼ਾਨੀ ਹੋਣ ਕਾਰਨ ਘਰੋਂ ਚਲੀ ਜਾਂਦੀ ਹੈ। ਹੁਣ ਵੀ ਇਹ ਚਾਰ-ਪੰਜ ਦਿਨਾਂ ਤੋਂ ਲਾਪਤਾ ਸੀ। ਉਸ ਨੇ ਸਾਰੇ ਸੇਵਾਦਾਰਾਂ ਦਾ ਬਹੁਤ ਧੰਨਵਾਦ ਕੀਤਾ । ਇਸ ਸੇਵਾ ਕਾਰਜ ’ਚ ਡੇਰਾ ਸ਼ਰਧਾਲੂ ਦਿਕਸ਼ਾਂਤ ਇੰਸਾਂ, ਭੈਣ ਸੁਸ਼ਮਾ ਇੰਸਾਂ, ਭੈਣ ਹਰਦੇਵ ਕੋਰ ਇੰਸਾਂ, ਸ਼ਿੰਦਰ ਕੌਰ ਅਤੇ ਜਸਵਿੰਦਰ ਕੌਰ ਦਾ ਵੀ ਯੋਗਦਾਨ ਰਿਹਾ।