Walfare Work: ਨੇਕੀ, ਬਜ਼ੁਰਗ ਮਾਤਾ ਨੂੰ ਮੁੱਕਿਆ ਮੀਂਹ ਦੇ ਦਿਨਾਂ ’ਚ ਘਰ ਦੀ ਛੱਤ ਚੋਣ ਦਾ ਡਰ

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਲੋੜਵੰਦ ਪਰਿਵਾਰ ਦੇ ਕਮਰੇ ਦੀ ਖਸਤਾ ਹਾਲ ਛੱਤ ਬਦਲ ਕੇ ਮੁਕਾਇਆ ਫਿਕਰ

Khushdeep Singh Picture
Published On

ਭਵਾਨੀਗੜ੍ਹ (ਵਿਜੈ ਸਿੰਗਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਨਦਾਮਪੁਰ ਅਧੀਨ ਪੈਂਦੇ ਪਿੰਡ ਡੇਹਲੇਵਾਲ ਵਿਖੇ ਬਲਾਕ ਨਦਾਮਪੁਰ ਅਤੇ ਭਵਾਨੀਗੜ੍ਹ ਦੀ ਸਾਧ-ਸੰਗਤ ਨੇ ਇੱਕ ਲੋੜਵੰਦ ਪਰਿਵਾਰ ਦੇ ਕਮਰੇ ਦੀ ਖਸਤਾ ਹਾਲ ਛੱਤ ਬਦਲ ਕੇ ਇਨਸਾਨੀ ਫਰਜ਼ ਨਿਭਾਇਆ। ਜਾਣਕਾਰੀ ਅਨੁਸਾਰ ਮਾਤਾ ਹਰਦੀਪ ਕੌਰ ਪਤਨੀ ਸਵ: ਬਿ੍ਰਸ਼ਭਾਨ ਪਿੰਡ ਡੇਹਲੇਵਾਲ, ਜਿਸ ਦੇ ਦੋ ਪੁੱਤਰ ਹਨ, ਇੱਕ ਪੁੱਤਰ ਆਪਣੇ ਪਰਿਵਾਰ ਤੋਂ ਅਲੱਗ ਰਹਿੰਦਾ ਹੈ। ਮਾਤਾ ਦਾ ਇੱਕ ਪੁੱਤਰ, ਜੋ ਕਿ ਦਿਮਾਗੀ ਪ੍ਰੇਸ਼ਾਨੀ ਕਾਰਨ ਮਾਤਾ ਦੇ ਨਾਲ ਹੀ ਰਹਿੰਦਾ ਹੈ।

ਉਕਤ ਬਜ਼ੁਰਗ ਨਾਲ ਲੱਗਦੇ ਸ਼ਹਿਰ ਨਾਭਾ ਵਿਖੇ ਲੋਕਾਂ ਦੇ ਘਰਾਂ ਵਿਚ ਸਾਫ-ਸਫਾਈ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ। ਜਿਸ ਕਮਰੇ ਵਿਚ ਮਾਤਾ ਤੇ ਉਸ ਦਾ ਪੁੱਤਰ ਰਹਿੰਦੇ ਸਨ ਉਸ ਦੀ ਹਾਲਤ ਬਹੁਤ ਹੀ ਨਾਜ਼ੁਕ ਸੀ। ਕਮਰੇ ਦੀ ਛੱਤ ਮੀਂਹ ’ਚ ਚੋਣ ਲੱਗ ਜਾਂਦੀ ਸੀ, ਤੇ ਮਾਤਾ ਪੱਲੀਆਂ ਲਾ ਕੇ ਪਾਣੀ ਰੋਕਦੀ ਸੀ। ਆਰਥਿਕ ਹਾਲਤ ਕਮਜੋਰ ਹੋਣ ਕਰਕੇ ਮਾਤਾ ਆਪਣੇ ਕਮਰੇ ਦੀ ਛੱਤ ਬਦਲਾਉਣ ਲਈ ਅਸਮਰੱਥ ਸੀ। Walfare WorK

ਇਸ ਬਾਰੇ ਜਦੋਂ ਬਲਾਕ ਨਦਾਮਪੁਰ ਦੇ ਸੇਵਾਦਾਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਉਕਤ ਪਰਿਵਾਰ ਦੇ ਮਕਾਨ ਦੀ ਛੱਤ ਬਦਲਣ ਦਾ ਬੀੜਾ ਚੁੱਕਿਆ ਡੇਰਾ ਸੱਚਾ ਸੌਦਾ ਵੱਲੋਂ ਬਲਾਕ ਭਵਾਨੀਗੜ੍ਹ, ਨਦਾਮਪੁਰ ਦੇ ਜ਼ਿੰਮੇਵਾਰਾਂ ਨੂੰ ਛੱਤ ਬਦਲਣ ਲਈ ਜ਼ਿੰਮੇਵਾਰੀ ਦੇ ਦਿੱਤੀ। ਜਿਸ ਮਗਰੋਂ ਬਲਾਕ ਭਵਾਨੀਗੜ੍ਹ-ਨਦਾਮਪੁਰ ਦੀ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਨੇ ਤਨ, ਮਨ, ਧਨ ਲਾ ਕੇ ਉਕਤ ਪਰਿਵਾਰ ਦੇ ਕਮਰੇ ’ਚ ਭਰਤ ਪਾ ਕੇ ਕਮਰੇ ਨੂੰ ਉੱਚਾ ਕਰਕੇ ਛੱਤ ਬਦਲ ਦਿੱਤੀ ਤੇ ਰੰਗ-ਰੋਗਨ ਕੀਤਾ ਗਿਆ। ਮਾਤਾ ਨੂੰ ਮੀਂਹ ਦੇ ਦਿਨਾਂ ’ਚ ਛੱਤ ਚੋਣ ਦਾ ਡਰ ਮੁੱਕ ਗਿਆ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਪ੍ਰੇਮ ਕੁਮਾਰ ਇੰਸਾਂ ਨੇ ਕਿਹਾ ਕਿ ਬਲਾਕ ਭਵਾਨੀਗੜ੍ਹ/ਨਦਾਮਪੁਰ ਦੀ ਸਾਧ-ਸੰਗਤ ਲੋੜਵੰਦਾਂ ਦੀ ਮੱਦਦ ਲਈ ਹਮੇਸ਼ਾ ਤਿਆਰ ਰਹਿੰਦੀ ਹੈ। Walfare WorK

ਇਹ ਵੀ ਪੜ੍ਹੋ : Punjab Weather: ਪੰਜਾਬ ਤੇ ਚੰਡੀਗੜ੍ਹ ’ਚ ਬਦਲਿਆ ਮੌਸਮ, ਕਈ ਥਾਵਾਂ ’ਤੇ ਮੀਂਹ ਤੇ ਗੜੇਮਾਰੀ, 13 ਜ਼ਿਲ੍ਹਿਆਂ ਲਈ ਅਲਰਟ

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਰਾਮਕਰਨ ਇੰਸਾਂ, ਸੱਚੇ ਨਿਮਰ ਸੇਵਾਦਾਰ ਭਜਨ ਸਿੰਘ ਭੋਲਾ ਇੰਸਾਂ, ਬਲਾਕ ਨਦਾਮਪੁਰ ਦੇ ਪ੍ਰੇਮੀ ਸੇਵਕ ਦੇਵੀ ਦਿਆਲ ਇੰਸਾਂ ਨਦਾਮਪੁਰ, ਪਿੰਡ ਨਦਾਮਪੁਰ ਦੇ ਪ੍ਰੇਮੀ ਸੇਵਕ ਰਾਮ ਸਿੰਘ ਇੰਸਾਂ, ਜਰਨੈਲ ਸਿੰਘ ਇੰਸਾਂ ਫੰਮਣਵਾਲ, ਜਗਸੀਰ ਸਿੰਘ ਜੱਗੀ ਪ੍ਰੇਮੀ ਸੇਵਕ ਬੀਂਬੜੀ, ਮਨਜੀਤ ਕੁਮਾਰ ਭੜੋ, ਕੁਲਵੀਰ ਇੰਸਾਂ ਨਦਾਮਪੁਰ, ਮਿੱਠੂ ਇੰਸਾਂ ਨਦਾਮਪੁਰ, ਕੇਸਰ ਇੰਸਾਂ ਬਾਲਦ ਖੁਰਦ, ਭਗਵਾਨ ਇੰਸਾਂ ਪ੍ਰੇਮੀ ਸੇਵਕ ਰਾਮਪੁਰਾ, ਗੁਰਮੇਲ ਦਾਸ ਝਨੇੜੀ (ਅਸਟਰੇਲੀਆ ਵਾਲੇ), ਰਾਮ ਸਿੰਘ ਇੰਸਾਂ ਝਨੇੜੀ, ਰੁਲਦਾ ਇੰਸਾਂ ਬਟਰਿਆਣਾ ਤੋਂ ਇਲਾਵਾ ਵੱਡੀ ਗਿਣਤੀ ’ਚ ਹੋਰ ਸੇਵਾਦਾਰ ਹਾਜ਼ਰ ਸਨ

ਪਰਿਵਾਰ ਨੇ ਕੀਤਾ ਧੰਨਵਾਦ | Walfare WorK

ਇਸ ਮੌਕੇ ਬਜ਼ੁਰਗ ਮਾਤਾ ਨੇ ਜਿੱਥੇ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ ਉਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਹੱਥ ਜੋੜ ਕੇ ਲੱਖ ਲੱਖ ਸ਼ੁਕਰਾਨਾ ਕੀਤਾ। ਇਸ ਮੌਕੇ ਪਿੰਡ ਦੇ ਪਤਵੰਤਿਆਂ ਵੱਲੋਂ ਸਾਧ ਸੰਗਤ ਦੀ ਖੂਬ ਪ੍ਰਸ਼ੰਸਾ ਕੀਤੀ

About The Author

Related Posts