Talwandi Bhai News: ਸੀਐਚਸੀ ਫਿਰੋਜ਼ਸ਼ਾਹ ਵਿਖੇ ਟੀਬੀ ਮੁਕਤ ਪੰਚਾਇਤਾਂ ਦਾ ਕੀਤਾ ਸਨਮਾਨ
ਪ੍ਰੋਗਰਾਮ ਵਿੱਚ ਜੋਸ਼ ਟੀਮ ਦੀ ਲਾਂਚਿੰਗ ਕੀਤੀ ਗਈ
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸਿਵਲ ਸਰਜਨ ਫਿਰੋਜ਼ਪੁਰ ਡਾH ਪਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀਐਚਸੀ ਫਿਰੋਜ਼ਸ਼ਾਹ ਡਾ ਰੇਖਾ ਭੱਟੀ ਦੀ ਰਹਿਨੁਮਾਈ ਹੇਠ ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਵੱਖ ਵੱਖ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ। ਸੀਐਚਸੀ ਫਿਰੋਜ਼ਸ਼ਾਹ ਵਿਖੇ ਕਰਵਾਏ ਗਏ ਪ੍ਰੋਗਰਾਮ ਵਿੱਚ ਜੋਸ਼ ਟੀਮ ਦੀ ਲਾਂਚਿੰਗ ਕੀਤੀ ਗਈ ਅਤੇ ਟੀਬੀ ਮੁਕਤ ਪੰਚਾਇਤਾਂ ਨੂੰ ਟੋਕਨ ਆਫ਼ ਐਪਰੀਸੇਸ਼ਨ ਅਤੇ ਸਰਟੀਫਿਕੇਟ ਵੰਡੇ ਗਏ।
ਇਸ ਮੌਕੇ ਬੋਲਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ ਰੇਖਾ ਭੱਟੀ ਅਤੇ ਹਰਦੀਪ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਟੀਬੀ ਮੁਕਤ ਭਾਰਤ ਦੇ ਮਿੱਥੇ ਗਏ ਟੀਚੇ ਨੂੰ ਪੂਰਾ ਕਰਨ ਲਈ ਦੇਸ਼ ਭਰ ਵਿੱਚ 100 ਦਿਨਾ ਟੀਬੀ ਮੁਕਤ ਅਭਿਆਨ ਦਾ ਦੂਜਾ ਫੇਜ਼ ਚੱਲ ਰਿਹਾ ਹੈ। ਹਰ ਗਲੀ , ਮੋੜ , ਪਿੰਡ-ਸ਼ਹਿਰ ਵਿੱਚ ਟੀਬੀ ਦੇ ਲੱਛਣਾਂ ਅਤੇ ਉਸਤੋਂ ਬਚਾਅ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪਿੰਡਾਂ ਵਿੱਚ ਵਿਅਕਤੀਆਂ ਦੇ ਮੁਫ਼ਤ ਐਕਸਰੇ ਕੀਤੇ ਜਾ ਰਹੇ ਹਨ।
Read Also : ਸਾਊਦੀ ਅਰਬ ਦੇ ਰਿਆਧ ਤੇ ਆਭਾ ਹਵਾਈ ਅੱਡਿਆਂ ’ਤੇ ਹੂਤੀ ਦਾ ਹਮਲਾ, ਤਿੰਨ ਦੀ ਮੌਤ, 36 ਜ਼ਖਮੀ
ਇਸ ਮੌਕੇ ਰਣਜੀਤ ਸਿੰਘ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਨੇ ਦੱਸਿਆ ਕਿ ਅੱਜ ਜੋਸ਼ ਟੀਮ ਦੀ ਲਾਂਚਿੰਗ ਮੌਕੇ ਸਵੇਰੇ 11:30 ਵਜੇ ਤੋ 12:30 ਵਜੇ ਤਕ ਯੂਟਿਊਬ ਉੱਤੇ ਲਾਈਵ ਸਟਰੀਮਿੰਗ ਚਲਾਈ ਗਈ। ਇਸ ਤੋ ਇਲਾਵਾ ਪਿੰਡ ਠੇਠਰ ਖੁਰਦ ਦੀ ਪੰਚਾਇਤ ਨੂੰ ਪਿੰਡ ਨੂੰ ਟੀਬੀ ਮੁਕਤ ਕਰਨ ਉੱਤੇ ਸਰਪੰਚ ਸਮਨੀਤ ਕੌਰ ਅਤੇ ਸਿਮਰਨਜੀਤ ਸਿੰਘ ਨੂੰ ਟੋਕਨ ਆਫ਼ ਐਪਰੀਸੇਸ਼ਨ ਅਤੇ ਸਰਟੀਫਿਕੇਟ ਦਿੱਤਾ ਗਿਆ।ਇਸ ਮੌਕੇ ਅਮਨਦੀਪ ਕੌਰ ,ਸੀਐਚਓ ਭੰਗਾਲੀ ਪਵਨਦੀਪ ਕੌਰ ਆਦਿ ਹਾਜ਼ਰ ਸਨ।